ਮੋਹਾਲੀ 26 ਸਤੰਬਰ ,ਬੋਲੇ ਪੰਜਾਬ ਬਿਊਰੋ;
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਰੋਟਰੀ ਭਵਨ, ਸੈਕਟਰ 70, ਮੋਹਾਲੀ ਵਿਖੇ ਹੋਈ ਜਿਸ ਵਿਚ ਚੰਡੀਗੜ੍ਹ, ਮੋਹਾਲੀ,ਪਿੰਜੌਰ, ਖਰੜ,ਮੋਰਿੰਡਾ,ਤੋਂ ਕਵੀ ਅਤੇ ਲੇਖਕ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਕਵਿੱਤਰੀ ਪਰਮਜੀਤ ਕੌਰ ਪਰਮ ਅਤੇ ਕੇੰਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਸ਼ਾਮਲ ਸਨ। ਕੇਂਦਰ ਦੇ ਪ੍ਰਧਾਨ ਨੇ ਸਭ ਨੂੰ “ਜੀ ਆਇਆਂ” ਆਖਿਆ ਅਤੇ ਕਿਹਾ ਕਿ ਇਸ ਸੁਹਾਵਣੇ ਮੌਸਮ ਦਾ ਲਾਭ ਪੜ੍ਹਨ, ਲਿਖਣ ਅਤੇ ਘੁੰਮਣ ਫਿਰਨ ਵਾਸਤੇ ਲੈਣਾ ਚਾਹੀਦਾ ਹੈ।

ਪ੍ਰੋਗਰਾਮ ਦੀ ਸ਼ੁਰੂਆਤ ਨਰਿੰਦਰ ਸਿੰਘ ਵਲੋਂ ਛੋਟੀ ਕਵਿਤਾ ਸੁਨਾਉਣ ਨਾਲ ਹੋਈ।ਤੂੰਬੀ ਨਾਲ ਵਿਛੋੜੇ ਦਾ ਗੀਤ ਰਤਨ ਬਾਬਕਵਾਲਾ ਨੇ ਸੋਹਣੇ ਢੰਗ ਨਾਲ ਪੇਸ਼ ਕੀਤਾ।ਤੂੰਬੀ ਨਾਲ ਹੀ ਗੁਰਦਾਸ ਸਿੰਘ ਦਾਸ, ਲਾਭ ਸਿੰਘ ਲਹਿਲੀ,ਮੋਹਣ ਸਿੰਘ ਨੇ ਵੀ ਗੀਤ ਸੁਣਾਏ।ਗੁਰਮੇਲ ਸਿੰਘ ਮੌਜੌਵਾਲ, ਸਰਬਜੀਤ ਸਿੰਘ, ਮਹਿੰਦਰ ਸਿੰਘ ਗੋਸਲਾਂ, ਨਰਿੰਦਰ ਕੌਰ ਲੌਂਗੀਆ, ਸਵਰਨਜੀਤ ਸਿੰਘ, ਮਨਜੀਤ ਪਾਲ ਸਿੰਘ, ਰਮਨਦੀਪ ਰਮਣੀਕ, ਅੰਸ਼ੁਕਰ ਮਹੇਸ਼,ਪ੍ਰੋ. ਕੇਵਲਜੀਤ ਸਿੰਘ, ਮਨਦੀਪ ਕੌਰ ਸੋਹਲ, ਰਜਿੰਦਰ ਰੇਨੂੰ ਨੇ ਖੂਬਸੂਰਤ ਕਵਿਤਾਵਾਂ ਸੁਣਾਈਆਂ।

ਬਲਵਿੰਦਰ ਸਿੰਘ ਢਿੱਲੋਂ ਨੇ ਹੀਰ,ਹਰਜੀਤ ਸਿੰਘ ਨੇ ਤਰੰਨਮ ਵਿਚ ਗਜ਼ਲ, ਮਲਕੀਤ ਸਿੰਘ ਨਾਗਰਾ ਨੇ ਕਵੀਸ਼ਰੀ ਪ੍ਰਸੰਗ ਸੋਹਣੇ ਢੰਗ ਨਾਲ ਪੇਸ਼ ਕੀਤਾ।ਸ਼ਮਸ਼ੇਰ ਸਿੰਘ ਗਾਫਿਲ ਨੇ ਵਿਅੰਗਮਈ ਗੀਤ,ਸੁਖਦੇਵ ਸਿੰਘ ਕਾਹਲੋਂ ਨੇ ਪੰਜਾਬੀ ਲੋਕ ਗੀਤ ਅਤੇ ਕਰਨੈਲ ਸਿੰਘ ਨੇ ਮਜਦੂਰਾਂ ਦਾ ਗੀਤ ਸੁਣਾਇਆ।ਦਰਸ਼ਨ ਤਿਊਣਾ,ਅਮਰਜੀਤ ਸਿੰਘ ਬੈਨੀਪਾਲ,ਪਰਲਾਦ ਸਿੰਘ, ਸਰਬਜੀਤ ਸਿੰਘ ਪੱਡਾ, ਭਰਪੂਰ ਸਿੰਘ ਨੇ ਸਮਾਜਿਕ ਸਰੋਕਾਰ ਵਾਲੇ ਗੀਤ ਸੁਣਾਏ। ਪਰਮਜੀਤ ਪਰਮ ਨੇ ਸਭ ਦਾ ਧੰਨਵਾਦ ਕੀਤਾ ਅਤੇ ਦੋ ਛੋਟੀਆਂ ਕਵਿਤਾਂਵਾਂ ਸੁਣਾਈਆਂ। ਭਰਪੂਰ ਸਿੰਘ ਨੇ ਮੰਚ ਸੰਚਾਲਨ ਦੀ ਜਿੰਮੇਵਾਰੀ ਵਧੀਆ ਢੰਗ ਨਾਲ ਨਿਭਾਈ।ਇਸ ਮੌਕੇ ਤਮੰਨਾ,ਨੀਰੂ, ਪੰਮੀ,ਨਿਰਮਲ ਸਿੰਘ, ਅਨੁਰੀਤ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।












