ਪਰਵਾਸ!

ਸਾਹਿਤ ਪੰਜਾਬ

ਬੁੱਧ ਕਾਵਿ
ਪਰਵਾਸ!

ਘਰ ਇੱਟਾਂ, ਸੀਮੈਂਟ ਤੇ ਲੋਹੇ ਨਾਲ ਨਹੀਂ ਬਣਦੇ,
ਘਰ ਉਡੀਕ, ਮੋਹ ਤੇ ਆਪਣੇਪਣ ਨਾਲ ਬਣਦੇ
ਰਿਸ਼ਤਿਆਂ ਨਾਲ ਧੜਕਦੇ ਹਨ।

ਜ਼ਮੀਨ ਵੇਚਣ ਨਾਲ ਸਿਰਫ਼ ਖੇਤ ਨਹੀਂ ਵਿਕਦੇ,
ਪੀੜ੍ਹੀਆਂ ਦੀਆਂ ਜੜ੍ਹਾਂ ਵੀ ਵਿਕ ਜਾਂਦੀਆਂ ਹਨ।

ਪਰਦੇਸ ਕਮਾਈ ਦੇ ਸਕਦਾ ਹੈ,
ਪਰ ਮਾਂ ਦੀ ਰੋਟੀ ਦਾ ਸੁਆਦ ਨਹੀਂ।

ਸਭ ਤੋਂ ਵੱਡਾ ਪਰਵਾਸ ਉਹ ਨਹੀਂ,
ਜਦੋਂ ਪੁੱਤ ਦੇਸ਼ ਛੱਡਦਾ ਹੈ;
ਸਭ ਤੋਂ ਵੱਡਾ ਪਰਵਾਸ ਉਹ ਹੈ,
ਜਦੋਂ ਪੁੱਤ ਆਪਣੇ ਘਰ ਤੋਂ ਦਿਲੋਂ ਦੂਰ ਹੋ ਜਾਂਦਾ ਹੈ।

ਜਿਸ ਘਰ ਵਿੱਚ ਬਜ਼ੁਰਗ ਇਕੱਲੇ ਰਹਿ ਜਾਣ,
ਉਹ ਘਰ ਨਹੀਂ,
ਸਮੇਂ ਦਾ ਅਜਾਇਬਘਰ ਬਣ ਜਾਂਦਾ ਹੈ।

ਘਰ ਕਦੇ ਵੀ ਛੋਟੇ ਨਹੀਂ ਹੁੰਦੇ,
ਘਰਾਂ ਵਿੱਚ ਰਹਿਣ ਵਾਲਿਆਂ ਦੇ ਦਿਲ ਛੋਟੇ ਹੋ ਜਾਂਦੇ ਹਨ।
ਜਦੋਂ ਦਿਲ ਪਰਵਾਸ ਕਰ ਜਾਣ,
ਉਦੋਂ ਘਰ ਕਬਰਿਸਤਾਨ ਲੱਗਣ ਲੱਗ ਪੈਂਦੇ ਹਨ।
+++
ਬੁੱਧ ਸਿੰਘ ਨੀਲੋਂ
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।