ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਹੇ ਤਿੰਨ ਭਾਰਤੀ ਇਥੋਪੀਆ ‘ਚ ਅਗਵਾ

ਸੰਸਾਰ ਨੈਸ਼ਨਲ

ਨਵੀਂ ਦਿੱਲੀ, 29 ਸਤੰਬਰ, ਬੋਲੇ ਪੰਜਾਬ ਬਿਊਰੋ :

ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਹੇ ਤਿੰਨ ਭਾਰਤੀਆਂ ਨੂੰ ਇਥੋਪੀਆ ਵਿੱਚ ਅਗਵਾ ਕਰ ਲਿਆ ਗਿਆ ਹੈ। ਇਹ ਤਿੰਨੇ ਗੁਜਰਾਤ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਵਿੱਚ ਦੋ ਮੁਟਿਆਰਾਂ ਤੇ ਇੱਕ ਨੌਜਵਾਨ ਸ਼ਾਮਲ ਹੈ। ਉਹ 20 ਸਤੰਬਰ ਨੂੰ ਗੁਜਰਾਤ ਤੋਂ ਰਵਾਨਾ ਹੋਏ ਸਨ ਪਰ ਇਥੋਪੀਆ ਪਹੁੰਚਦਿਆਂ ਹੀ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ।

ਅਗਵਾਕਾਰਾਂ ਨੇ ਉਨ੍ਹਾਂ ਦੀ ਰਿਹਾਈ ਬਦਲੇ ਪਰਿਵਾਰਾਂ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਹਾਲਾਂਕਿ ਪਰਿਵਾਰਾਂ ਵੱਲੋਂ ਫਿਰੌਤੀ ਦੀ ਰਕਮ ਅਦਾ ਕਰ ਦਿੱਤੀ ਗਈ ਹੈ, ਫਿਰ ਵੀ ਉਹ ਇਨ੍ਹਾਂ ਤਿੰਨਾਂ ਵਿਅਕਤੀਆਂ ਨਾਲ ਸੰਪਰਕ ਕਾਇਮ ਕਰਨ ਵਿੱਚ ਅਸਮਰੱਥ ਹਨ।

ਇਹ ਸਾਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਉਸ ਸਮੂਹ ਨਾਲ ਗਏ ਇੱਕ ਹੋਰ ਨੌਜਵਾਨ ਫਿਰੌਤੀ ਦੀ ਰਕਮ ਅਦਾ ਕਰਨ ਤੋਂ ਬਾਅਦ ਵਾਪਸ ਆਇਆ। ਉਹ ਵੀ ਬਾਕੀ ਤਿੰਨਾਂ ਦੇ ਨਾਲ ਗੁਜਰਾਤ ਤੋਂ ਰਵਾਨਾ ਹੋਇਆ ਸੀ।

ਉਸ ਨੌਜਵਾਨ ਨੇ ਦੱਸਿਆ ਕਿ ਉਹ ਚਾਰੇ ਗੁਜਰਾਤ ਦੇ ਮੇਹਸਾਨਾ ਸ਼ਹਿਰ ਦੇ ਰਹਿਣ ਵਾਲੇ ਸਨ। ਰਿਤਵਿਕ ਸ਼ੈਲੇਸ਼ਭਾਈ (23), ਮਮਤਾ ਚਿਰਾਗਭਾਈ ਚਾਵਡਾ (30) ਅਤੇ ਇੱਕ ਹੋਰ ਮੁਟਿਆਰ ਵੀ ਉਸ ਦੇ ਨਾਲ ਅਮਰੀਕਾ ਲਈ ਰਵਾਨਾ ਹੋਏ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।