ਸੀਜੀਸੀ ਯੂਨੀਵਰਸਿਟੀ, ਝੰਜੇੜੀ ਵਿਖੇ 1,000 ਤੋਂ ਵੱਧ ਨੌਜਵਾਨਾਂ ਨੇ “ਵਾਕ ਫਾਰ ਨਸ਼ਾ ਮੁਕਤ ਯੁਵਾ” ਵਿੱਚ ਲਿਆ ਹਿੱਸਾ

ਪੰਜਾਬ

ਐਸ.ਏ.ਐਸ. ਨਗਰ (ਮੋਹਾਲੀ), 4 ਅਕਤੂਬਰ ,ਬੋਲੇ ਪੰਜਾਬ ਬਿਊਰੋ;

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਅਧੀਨ ਮਾਈ ਭਾਰਤ, ਪੰਜਾਬ ਵੱਲੋਂ ਅੱਜ ਸੀਜੀਸੀ ਯੂਨੀਵਰਸਿਟੀ, ਝੰਜੇੜੀ ਵਿਖੇ ਰਾਜ ਪੱਧਰੀ “ਵਾਕ ਫਾਰ ਨਸ਼ਾ ਮੁਕਤ ਯੁਵਾ” ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 1,000 ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ। ਇਹ ਪ੍ਰੋਗਰਾਮ ਦੇਸ਼ ਵਿਆਪੀ “ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ – 100 ਸੰਡੇ ਮੁਹਿੰਮ” ਤਹਿਤ ਕਰਵਾਇਆ ਗਿਆ।

ਇਹ ਸਮਾਗਮ ਮੁਹਿੰਮ ਦੇ ਪਹਿਲੇ ਮਹੀਨੇ ਦੇ ਵਿਸ਼ੇ “ਮੇਰੀ ਸਿਹਤ, ਮੇਰਾ ਮਾਣ” ਤਹਿਤ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇੱਕੋ ਦਿਨ ਕਰਵਾਇਆ ਗਿਆ। ਸਵੇਰੇ 11 ਵਜੇ ਵਾਕ ਨੂੰ ਹਰੀ ਝੰਡੀ ਦਿੱਤੀ ਗਈ। ਵਿਦਿਆਰਥੀਆਂ, ਐਨਐਸਐਸ ਅਤੇ ਐਨਸੀਸੀ ਵਲੰਟੀਅਰਾਂ, ਮਾਈ ਭਾਰਤ ਵਲੰਟੀਅਰਾਂ, ਯੂਥ ਕਲੱਬਾਂ ਅਤੇ ਖਿਡਾਰੀਆਂ ਨੇ ਨਸ਼ਾ-ਮੁਕਤ ਜੀਵਨ ਦਾ ਸੁਨੇਹਾ ਦਿੰਦੀਆਂ ਤਖ਼ਤੀਆਂ ਅਤੇ ਨਾਅਰਿਆਂ ਨਾਲ ਕੈਂਪਸ ਵਿੱਚ ਲਗਭਗ 3 ਕਿਲੋਮੀਟਰ ਪੈਦਲ ਯਾਤਰਾ ਕੀਤੀ।

ਵਾਕ ਤੋਂ ਬਾਅਦ ਸਾਰੇ ਭਾਗੀਦਾਰ ਆਡੀਟੋਰੀਅਮ ਵਿੱਚ ਇਕੱਠੇ ਹੋਏ ਅਤੇ “ਨਸ਼ਾ ਮੁਕਤ ਯੁਵਾ ਸੰਕਲਪ” ਲਿਆ। ਇਸ ਉਪਰੰਤ ਨੁੱਕੜ ਨਾਟਕ ਅਤੇ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।
ਬੁਲਾਰਿਆਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਤੰਦਰੁਸਤੀ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਸਾਥੀਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ। ਭਾਗੀਦਾਰਾਂ ਨੂੰ ਟੈਲੀ-ਮਾਨਸ ਹੈਲਪਲਾਈਨ 14416 ਅਤੇ ਰਾਸ਼ਟਰੀ ਨਸ਼ਾ ਛੁਡਾਊ ਹੈਲਪਲਾਈਨ 14446 ਬਾਰੇ ਵੀ ਜਾਣਕਾਰੀ ਦਿੱਤੀ ਗਈ।
“ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ – 100 ਸੰਡੇ ਮੁਹਿੰਮ” ਨੌਜਵਾਨਾਂ ਵਿੱਚ ਸਿਹਤਮੰਦ ਜੀਵਨ ਸ਼ੈਲੀ, ਮਾਨਸਿਕ ਤੰਦਰੁਸਤੀ ਅਤੇ ਵਿਹਲੇ ਸਮੇਂ ਦੀ ਸਕਾਰਾਤਮਕ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਇੱਕ ਲਗਾਤਾਰ ਮੁਹਿੰਮ ਹੈ। ਨੌਜਵਾਨ ਮਾਈ ਭਾਰਤ ਪੋਰਟਲ (mybharat.gov.in) ਨਾਲ ਜੁੜ ਕੇ ਇਸ ਮੁਹਿੰਮ ਦਾ ਹਿੱਸਾ ਬਣ ਸਕਦੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।