ਨਾਟਕਰਮੀ ਸੰਜੀਵਨ ਸਿੰਘ ਦੁਆਰਾ ਸੰਪਾਦਿਤ ‘ਮੰਚ ਤੋਂ ਲੋਕਾਂ ਤੱਕ, ਇਪਟਾ ਦੀ ਗਾਥਾ 1950-2026’ ਦਾ ਹੋਇਆ ਲੋਕ-ਅਰਪਣ

ਸਾਹਿਤ ਚੰਡੀਗੜ੍ਹ ਪੰਜਾਬ ਮਨੋਰੰਜਨ

ਪੁਸਤਕ ਨੂੰ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਛਾਪਿਆਂ ਜਾਵੇਗਾ, ਤਾਂਜੋ ਸਾਰੇ ਦੇਸ਼ ਦੇ ਇਪਟਾ ਕਾਰਕੁਨ ਇਪਟਾ, ਪੰਜਾਬ ਇਤਿਹਾਸ ਤੋਂ ਹੋ ਸਕਣ ਜਾਣੂੰ –ਸੰਜੀਵਨ

ਚੰਡੀਗੜ੍ਹ 7 ਅਕਤੂਬਰ ,ਬੋਲੇ ਪੰਜਾਬ ਬਿਊਰੋ;

 ਬੀਤੇ ਦਿਨੀ ਆਰ. ਸੀ. ਐਫ. ਕਪੂਰਥਲਾ ਵਿਖੇ ਹੋਏ ਇਪਟਾ ਪੰਜਾਬ ਦੇ ਜਨਰਲ ਇਜਲਾਸ ਅਤੇ ਤਿੰਨ ਸਾਲਾ ਚੋਣ ਦੌਰਾਨ ਨਾਟਕਰਮੀ ਅਤੇ ਇਪਟਾ, ਪੰਜਾਬ ਦੇ ਮੁੱਖ ਸਰਪ੍ਰਸਤ ਸੰਜੀਵਨ ਸਿੰਘ ਦੁਆਰਾ ਸੰਦਾਪਿਤ  ‘ਮੰਚ ਤੋਂ ਲੋਕਾਂ ਤੱਕ ਇਪਟਾ ਦੀ ਗਾਥ 1950-2026’ ਦਾ ਲੋਕ-ਅਰਪਣ ਪੰਜਾਬ ਭਰ ਤੋਂ ਆਏ ਸੈਂਕੜੇ ਇਪਟਾ, ਕਾਰਕੁਨਾ ਦੀ ਮੌਜੂਦਗੀ ਵਿਚ ਇਪਟਾ ਦੇ ਰਾਸ਼ਟਰੀ ਸਕੱਤਰ ਸ਼ਲੈਦਰਾ (ਡਾਲਟੰਨ ਗੰਜ, ਝਾਰਖੰਡ), ਕੇ. ਸੀ. ਦਾਸ (ਭੁਵਨੇਸ਼ਵਰ,ਉੜੀਸਾ) ਅਤੇ ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਸਾਂਝੇ ਤੌਰ ’ਤੇ ਕੀਤਾ।ਸੰਜੀਵਨ ਸਿੰਘ ਨੇ ਇਸ ਮੌਕੇ ਆਪਣੇ ਵਿਚਾਰ ਵਿਅਕਤ ਕਰਦਿਆਂ ਕਿਹਾ ਕਿ ਇਸ ਪੁਸਤਕ ਵਿਚ ਇਪਟਾ, ਪੰਜਾਬ ਦੇ 76 ਸਾਲ ਦਾ ਇਤਿਹਾਸ ਸਾਂਭਣ ਦਾ ਯਤਨ ਕੀਤਾ ਹੈ।ਇਸ ਇਤਿਹਾਸਕ ਪੁਸਤਕ ਨੂੰ ਤਿੰਨ ਭਾਸ਼ਾਵਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਛਾਪਿਆ ਜਾਵੇਗਾ। ਤਾਂਜੋ ਸਾਰੇ ਦੇਸ਼ ਦੇ ਇਪਟਾ ਕਾਰਕੁਨ ਇਪਟਾ, ਪੰਜਾਬ ਦੇ ਇਤਿਹਾਸ ਤੋਂ ਜਾਣੂੰ ਹੋ ਸਕਣ।ਇਸ ਕਿਤਾਬ ਦੇ ਸਹਿ ਸੰਪਾਦਕ ਰੰਗਕਰਮੀ (ਅੰਮ੍ਰਿਤਸਰ) ਦਲਜੀਤ ਸੋਨਾ ਅਤੇ ਪੁਨੀਤ ਵਾਟਿਸ (ਅਬੋਹਰ) ਹਨ।

ਇਹ ਜਾਣਕਾਰੀ ਦਿੰਦਿਆ ਇਪਟਾ, ਪੰਜਾਬ ਦੇ ਮੌਜੂਦਾ ਪ੍ਰਧਾਨ ਇੰਦਰਜੀਤ ਰੂਪੋਵਾਲੀ ਅਤੇ ਇਪਟਾ, ਕਪੂਰਥਲਾ ਦੇ ਪ੍ਰਧਾਨ ਡਾਕਟਰ ਹਰਭਜਨ ਸਿੰਘ ਨੇ ਦੱਸਿਆ ਕਿ 1950 ਵਿਚ ਤੇਰਾ ਸਿੰਘ ਚੰਨ ਨੇ ਪੰਜਾਬ ’ਚ ਇਪਟਾ ਦਾ ਬਾਨਣੂ ਸੁਰਿੰਦਰ ਕੌਰ (ਲੋਕ-ਗਾਇਕਾ), ਜਗਦੀਸ਼ ਫਰਿਆਦੀ, ਨਿਰੰਜਣ ਸਿੰਘ ਮਾਨ, ਹਰਨਾਮ ਸਿੰਘ ਨਰੂਲਾ, ਜੋਗਿੰਦਰ ਬਾਹਰਲਾ, ਹੁਕਮ ਚੰਦ ਖਲੀਲੀ ਸਮੇਤ ਅਨਕਾਂ ਰੰਗਮੰਚੀ ਅਤੇ ਸਭਿਆਚਾਰਕ ਕਾਰੁਕਨਾ  ਦੇ ਸਰਗਰਮ ਸਹਿਯੋਗ ਨਾਲ ਬੰਨਿਆ।ਇਪਟਾ ਦੇ ਇਨ੍ਹਾਂ ਰੰਗਕਰਮੀਆਂ ਨੇ ਨਾਟਕਾਂ, ਓਪੇਰਿਆਂ ਤੇ ਗਾਇਕੀ ਰਾਹੀਂ ਲੋਕ-ਮਸਲੇ ਲੋਕ-ਮੁਹਾਵਰੇ ਵਿਚ ਲੋਕਾਂ ਸਾਹਮਣੇ ਰੱਖੇ।ਇਸ ਰੰਗਮੰਚੀ ਅਤੇ ਸਭਿਆਚਰਕ ਟੋਲੀ ਨੇ ਪੰਜਾਬ ਦੇ ਸਭਿਆਚਾਰ ਵਿੱਚ ਇਨਕਲਾਬੀ ਤੇ ਸਿਫ਼ਤੀ ਤਬਦੀਲੀ ਲਿਆਂਦੀ।ਇਸ ਮੌਕੇ ਹੋਰਾਂ ਤੋਂ ਇਲਾਵਾ ਇਪਟਾ, ਕਾਰਕੁਨ, ਰੰਗਮੰਚ ਅਤੇ ਫਿਲਮਾਂ ਅਦਾਕਾਰ ਕਮਲ ਨੈਨ ਸਿੰਘ ਸੇਖੋਂ, ਇਪਟਾ, ਪੰਜਾਬ ਦੇ ਮੌਜੂਦਾ ਜਨਰਲ ਸਕੱਤਰ ਵਿੱਕੀ ਮਹੇਸ਼ਵਰੀ, ਰੰਜੀਵਨ ਸਿੰਘ, ਕੱੁਕੂ ਦੀਵਾਨ, ਸੋਢੀ ਰਾਣਾ, ਦਿਲਬਾਰ ਸਿੰਘ, ਸਰਬਜੀਤ ਰੂਪੋਵਾਲੀ, ਗੁਰਵਿੰਦਰ ਬੈਦਵਾਣ, ਦੀਪਕ ਨਾਹਰ, ਅਨਿਲ, ਸੋਨੂ ਆਦਿ ਸ਼ਾਮਿਲ ਸਨ।ਮੰਚ ਸੰਚਾਲਣ ਇਪਟਾ, ਕਪੂਰਥਾਂ ਦੀ ਜਨਰਲ ਸਕੱਤਰ ਸਵਰਾਜ ਕੌਰ ਨੇ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।