ਰੋਪੜ,8, ਅਕਤੂਬਰ ,ਬੋਲੇ ਪੰਜਾਬ ਬਿਊਰੋ;
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ( ਇਫਟੂ) ਜ਼ਿਲ੍ਹਾ ਰੋਪੜ ਵੱਲੋਂ ਪ੍ਰਧਾਨ ਰਮੇਸ਼ ਨੂਰਪੁਰ ਦੀ ਅਗਵਾਈ ਹੇਠ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਤੇ ਮਜ਼ਦੂਰਾਂ ਦੀਆਂ ਨੀਤੀਗਤ ਅਤੇ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ ਵੈਲਫੇਅਰ ਬੋਰਡ ਵੱਲੋਂ ਜਾਰੀ ਕੀਤੀਆਂ ਗਈਆਂ ਸਕੀਮਾਂ ਨੂੰ ਲਾਗੂ ਕਰਨ ਸਬੰਧੀ ਡਿਪਟੀ ਸਕੱਤਰ ਪਦਮਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇਫਟੂ ਦੇ ਜ਼ਿਲ੍ਹਾ ਸਕੱਤਰ ਮਲਾਗਰ ਸਿੰਘ ਖਮਾਣੋ ਨੇ ਦੱਸਿਆ ਕਿ ਉਸਾਰੀ ਨਾਲ ਸੰਬੰਧਿਤ ਮਜ਼ਦੂਰਾਂ ਦੀਆਂ ਰਜਿਸਟ੍ਰੇਸ਼ਨ ਕਰਨ, ਰਜਿਸਟ੍ਰੇਸ਼ਨ ਨਿਊ ਸਮੇਤ ਬੋਰਡ ਦੀਆਂ ਜਾਰੀ ਸਹੂਲਤਾਂ ਸਬੰਧੀ ਲੇਬਰ ਸੁਵਿਧਾ ਕੈਂਪ ਲਗਾਉਣ, ਮਜ਼ਦੂਰਾਂ ਦੇ ਬਕਾਏ ਪਏ ਪੈਨਸ਼ਨ ਕੇਸ , ਮੈਡੀਕਲ ਕਲੇਮ, ਵਜੀਫੇ , ਐਲ ਟੀ ਸੀ, ਐਕਸ ਗਰੇਸ਼ੀਆ ਦੇ ਕੇਸਾ ਸਮੇਤ, ਪੰਦਰਵੀਂ ਲੇਬਰ ਕਾਨਫਰੰਸ ਮੁਤਾਬਕ ਵੈਲਫੇਅਰ ਬੋਰਡ ਦੀਆਂ ਸਕੀਮਾਂ ਵਿੱਚ ਵਾਧਾ ਕਰਨਾ, ਰਜਿਸਟਰੇਸ਼ਨ ਇੱਕ ਸਾਲ ਤੋਂ ਤਿੰਨ ਸਾਲ ਕਰਨ, ਪੈਨਸ਼ਨ ਕੇਸ ਵਿੱਚ ਛੇ ਮਹੀਨੇ ਦੀ ਰਜਿਸਟਰੇਸ਼ਨ ਵਿੱਚ ਛੋਟ ਦੇਣ, ਸੰਸਕਾਰ ਵਿੱਚ 60 ਸਾਲ ਦੀ ਸ਼ਰਤ ਖਤਮ ਕਰਨ, ਬੋਰਡ ਵਿੱਚ ਫੈਲੇ ਭਰਿਸ਼ਟਾਚਾਰ ਨੂੰ ਨੱਥ ਪਾਉਣ, ਆਦਿ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਡਿਪਟੀ ਸਕੱਤਰ ਦੀ ਅਚਾਨਕ ਮੀਟਿੰਗ ਆਉਣ ਕਾਰਨ ,ਉਹ ਲੇਬਰ ਦਫਤਰ ਰੋਪੜ੍ਹ ਵਿਖੇ ਹਾਜ਼ਰ ਨਹੀਂ ਹੋ ਸਕੇ ।ਉਨਾਂ ਦੀ ਗੈਰ ਹਾਜ਼ਰੀ ਵਿੱਚ ਲੇਬਰ ਇੰਸਪੈਕਟਰ ਰਾਜਪ੍ਰੀਤ ਸਿੰਘ ਨੇ ਮੰਗ ਪੱਤਰ ਹਾਸਿਲ ਕੀਤਾ ਅਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਮੰਗ ਪੱਤਰ ਡਿਪਟੀ ਸਕੱਤਰ ਤੱਕ ਪਹੁੰਚਾ ਦਿੱਤਾ ਜਾਵੇਗਾ। ਇਸ ਮੌਕੇ ਨਿਰਮਲ ਸਿੰਘ, ਸੰਜੀਵ ਕੁਮਾਰ, ਪ੍ਰਕਾਸ਼ ਸਿੰਘ ,ਕਸ਼ਮੀਰ ਸਿੰਘ, ਸਤਵਿੰਦਰ ਸਿੰਘ ਨੀਟਾ ਆਦਿ ਹਾਜ਼ਰ ਸਨ।












