1 ਨਵੰਬਰ ਦੀ ਰੈਲੀ ਰੱਦ ਨਾ ਹੋਈ ਤਾਂ ਵਪਾਰੀ ਕਰਨਗੇ ਰਾਹੁਲ ਗਾਂਧੀ ਦਾ ਬਾਈਕਾਟ: ਪੰਮਾ

ਨੈਸ਼ਨਲ ਪੰਜਾਬ

ਨਵੀਂ ਦਿੱਲੀ 30 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):

ਸਦਰ ਬਾਜ਼ਾਰ ਬਾਰੀ ਮਾਰਕੀਟ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਰਾਹੁਲ ਗਾਂਧੀ ਨੂੰ 1 ਨਵੰਬਰ ਦੀ ਪ੍ਰਸਤਾਵਿਤ ਰੈਲੀ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਰੈਲੀ ਕਾਰਨ ਟ੍ਰੈਫਿਕ ਜਾਮ ਅਤੇ ਬਾਜ਼ਾਰਾਂ ਤੱਕ ਗਾਹਕਾਂ ਦੀ ਪਹੁੰਚ ਪ੍ਰਭਾਵਿਤ ਹੋਣ ਨਾਲ ਵਪਾਰੀਆਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਪੰਮਾ ਨੇ ਕਿਹਾ ਕਿ ਵਪਾਰੀ ਪੂਰਾ ਸਾਲ ਤਿਉਹਾਰੀ ਸੀਜ਼ਨ ਦੀ ਉਡੀਕ ਕਰਦੇ ਹਨ ਅਤੇ ਇਸ ਦੌਰਾਨ ਹੀ ਉਨ੍ਹਾਂ ਨੂੰ ਕਾਰੋਬਾਰ ਤੋਂ ਵੱਡੀਆਂ ਉਮੀਦਾਂ ਹੁੰਦੀਆਂ ਹਨ। ਅਜਿਹੇ ਸਮੇਂ ਬਾਜ਼ਾਰਾਂ ਦੀ ਆਵਾਜਾਈ ਅਤੇ ਵਿਵਸਥਾ ਪ੍ਰਭਾਵਿਤ ਹੋਣ ਨਾਲ ਹਜ਼ਾਰਾਂ ਵਪਾਰੀਆਂ ਦੀ ਰੋਜ਼ੀ-ਰੋਟੀ ’ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਰੈਲੀ ਮੁਲਤਵੀ ਨਾ ਕੀਤੀ ਗਈ ਤਾਂ ਵਪਾਰੀ ਲੋਕਤੰਤਰਿਕ ਢੰਗ ਨਾਲ ਵਿਰੋਧ ਕਰਨ ਦੇ ਨਾਲ ਆਉਣ ਵਾਲੀਆਂ ਚੋਣਾਂ ਵਿੱਚ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਬਾਈਕਾਟ ਬਾਰੇ ਵੀ ਫੈਸਲਾ ਲੈ ਸਕਦੇ ਹਨ। ਪੰਮਾ ਨੇ ਕਿਹਾ, “ਮੋਹੱਬਤ ਦੀ ਦੁਕਾਨ ਦੇ ਨਾਮ ’ਤੇ ਵਪਾਰੀਆਂ ਦੀਆਂ ਦੁਕਾਨਾਂ ਦਾ ਕਾਰੋਬਾਰ ਖਰਾਬ ਨਾ ਕੀਤਾ ਜਾਵੇ।”

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।