ਸੁਮਿਤ ਸਿੰਗਲਾ, ਸੀਈਓ ਅਤੇ ਪ੍ਰਬੰਧ ਨਿਰਦੇਸ਼ਕ, ਪੀਐਲਪੀਬੀ ਨੇ ਕਿਹਾ ਕਿ “ਪੀਐਲਪੀਬੀ ਵੈਲਨੈੱਸ ਸਿਟੀ ਦੀ ਸਫਲਤਾ ਤੋਂ ਬਾਅਦ ਔਰਸ ਨਾਲ ਮਿਲ ਕੇ ਲਗਭਗ 3,000 ਸਟੂਡੀਓ ਅਪਾਰਟਮੈਂਟ ਵਿਕਸਤ ਕਰਨ ਦੀ ਯੋਜਨਾ ਹੈ।”
ਦ ਹਾਈਵ ਹੋਸਟਲਜ਼ ਅਤੇ ਔਰਸ ਲਗਜ਼ਰੀ ਰੈਜ਼ੀਡੈਂਸੇਜ਼ ਵਰਗੇ ਪ੍ਰਸਿੱਧ ਕੌਮੀ ਸਟੂਡੈਂਟ ਲਿਵਿੰਗ ਬ੍ਰਾਂਡਾਂ ਦੇ ਸੰਸਥਾਪਕ ਭਰਤ ਅਗਰਵਾਲ ਇਸ ਸਾਂਝੇਦਾਰੀ ਨੂੰ ਲੈ ਕੇ ਉਤਸ਼ਾਹਿਤ
ਚੰਡੀਗੜ੍ਹ, 31 ਅਕਤੂਬਰ,ਬੋਲੇ ਪੰਜਾਬ ਬਿਊਰੋ;
ਇੱਕ ਮਹੱਤਵਪੂਰਨ ਘਟਨਾਕ੍ਰਮ ਤਹਿਤ ਪੀਐਲਪੀਬੀ ਇਨਫਰਾ ਨੇ ਔਰਸ ਲਗਜ਼ਰੀ ਰੈਜ਼ੀਡੈਂਸੇਜ਼ ਨਾਲ ਸਾਂਝੇਦਾਰੀ ਕੀਤੀ ਹੈ। ਔਰਸ ਲਗਜ਼ਰੀ ਰੈਜ਼ੀਡੈਂਸੇਜ਼ ਇੱਕ ਪ੍ਰੀਮੀਅਮ ਸਟੂਡੈਂਟ ਲਿਵਿੰਗ ਬ੍ਰਾਂਡ ਹੈ, ਜਿਸ ਦੀ ਸਥਾਪਨਾ ਭਰਤ ਅਗਰਵਾਲ ਨੇ ਕੀਤੀ ਹੈ। ਭਰਤ ਅਗਰਵਾਲ ਨੇ ਦ ਹਾਈਵ ਹੋਸਟਲਜ਼ ਦੀ ਵੀ ਸਥਾਪਨਾ ਕੀਤੀ ਸੀ, ਜੋ ਸਟੂਡੈਂਟ ਹਾਊਸਿੰਗ ਅਤੇ ਕੋ-ਲਿਵਿੰਗ ਸਪੇਸ ਦਾ ਇੱਕ ਪ੍ਰਸਿੱਧ ਨੈੱਟਵਰਕ ਹੈ। ਇਸ ਸਾਂਝੇਦਾਰੀ ਦਾ ਉਦੇਸ਼ ਚੰਡੀਗੜ੍ਹ ਅਤੇ ਪੰਜਾਬ ਵਿੱਚ ਵਿਵਸਥਿਤ ਸਟੂਡੈਂਟ ਹਾਊਸਿੰਗ ਲਈ ਇੱਕ ਨਵਾਂ ਮਿਆਰ ਸਥਾਪਤ ਕਰਨਾ ਹੈ।
ਇਸ ਸਾਂਝੇਦਾਰੀ ਦਾ ਪੂਰਾ ਵੇਰਵਾ ਸੁਮਿਤ ਸਿੰਗਲਾ, ਸੀਈਓ ਅਤੇ ਪ੍ਰਬੰਧ ਨਿਰਦੇਸ਼ਕ (ਐਮਡੀ), ਪੀਐਲਪੀਬੀ ਅਤੇ ਦ ਹਾਈਵ ਹੋਸਟਲਜ਼ ਦੇ ਸੰਸਥਾਪਕ ਅਤੇ ਔਰਸ ਲਗਜ਼ਰੀ ਰੈਜ਼ੀਡੈਂਸੇਜ਼ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ (ਐਮਡੀ) ਭਰਤ ਅਗਰਵਾਲ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਸਾਂਝਾ ਕੀਤਾ।
ਅਗਰਵਾਲ ਨੇ 2019 ਵਿੱਚ ਸਿਧਾਰਥ ਅਗਰਵਾਲ ਨਾਲ ਮਿਲ ਕੇ ਦ ਹਾਈਵ ਹੋਸਟਲਜ਼ ਦੀ ਸਹਿ-ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਭਾਰਤ ਦੇ 11 ਤੋਂ ਵੱਧ ਸ਼ਹਿਰਾਂ ਵਿੱਚ ਇਸ ਦੇ ਵਿਸਥਾਰ ਦੀ ਅਗਵਾਈ ਕੀਤੀ ਹੈ। ਇਸ ਤਹਿਤ ਤਕਨਾਲੋਜੀ ਆਧਾਰਿਤ ਅਤੇ ਭਾਈਚਾਰਕ ਸਾਂਝੇਦਾਰੀ ‘ਤੇ ਕੇਂਦਰਿਤ ਹਾਊਸਿੰਗ ਮਾਡਲ ਵਿਕਸਿਤ ਕੀਤਾ ਗਿਆ ਹੈ।
ਸਿੰਗਲਾ ਨੇ ਦੱਸਿਆ ਕਿ ਔਰਸ ਲਗਜ਼ਰੀ ਰੈਜ਼ੀਡੈਂਸੇਜ਼ ਦਾ ਪਹਿਲਾ ਪ੍ਰੋਜੈਕਟ ਜ਼ੀਰਕਪੁਰ-ਪਟਿਆਲਾ ਰੋਡ ‘ਤੇ ਰਾਜਪੁਰਾ ਵੱਲ ਸਥਿਤ ਪੀਐਲਪੀਬੀ ਵੈੱਲਨੈੱਸ ਸਿਟੀ ਵਿੱਚ ਸਥਾਪਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਵਿੱਚ ਪ੍ਰੀਮੀਅਮ ਸਟੂਡੈਂਟ ਲਿਵਿੰਗ, ਬਿਹਤਰ ਜੀਵਨ-ਸ਼ੈਲੀ ਅਤੇ ਪੇਸ਼ੇਵਰ ਤਰੀਕੇ ਨਾਲ ਚਲਾਈਆਂ ਜਾਣ ਵਾਲੀਆਂ ਹਾਸਪਿਟੈਲਿਟੀ ਸਹੂਲਤਾਂ ਇੱਕੋ ਥਾਂ ‘ਤੇ ਉਪਲਬਧ ਕਰਵਾਈਆਂ ਜਾਣਗੀਆਂ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਮਿਤ ਸਿੰਗਲਾ ਨੇ ਕਿਹਾ ਕਿ ਪੀਐਲਪੀਬੀ ਵੈਲਨੈੱਸ ਸਿਟੀ ਦੀ ਸਫਲਤਾ ਤੋਂ ਬਾਅਦ ਕੰਪਨੀ ਨੇ ਔਰਸ ਨਾਲ ਸਾਂਝੇਦਾਰੀ ਤਹਿਤ ਲਗਭਗ 3,000 ਸਟੂਡੀਓ ਅਪਾਰਟਮੈਂਟ ਵਿਕਸਤ ਕਰਨ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਤਹਿਤ ਅਗਲੇ 4 ਤੋਂ 5 ਸਾਲਾਂ ਦੌਰਾਨ ਰਾਜਪੁਰਾ ਸਮੇਤ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਮੋਹਾਲੀ, ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਬਠਿੰਡਾ ਨੂੰ ਸ਼ਾਮਲ ਕੀਤਾ ਜਾਵੇਗਾ।
ਪ੍ਰੈੱਸ ਕਾਨਫਰੰਸ ਦੌਰਾਨ ਸਿੰਗਲਾ ਨੇ ਕਿਹਾ ਕਿ, “ਇਸ ਸਾਂਝੇਦਾਰੀ ਦਾ ਉਦੇਸ਼ ਸੁਰੱਖਿਅਤ, ਆਰਾਮਦਾਇਕ ਅਤੇ ਸੋਚ-ਸਮਝ ਕੇ ਡਿਜ਼ਾਈਨ ਕੀਤੇ ਗਏ ਸਟੂਡੈਂਟ ਰੈਜ਼ੀਡੈਂਸੇਜ਼ ਦੀ ਵਧਦੀ ਮੰਗ ਨੂੰ ਪੂਰਾ ਕਰਨਾ ਹੈ, ਜੋ ਰਵਾਇਤੀ ਹਾਊਸਿੰਗ ਸਹੂਲਤਾਂ ਤੋਂ ਕਿਤੇ ਵੱਧ ਹੋਣ। ਔਰਸ ਲਗਜ਼ਰੀ ਰੈਜ਼ੀਡੈਂਸੇਜ਼ ਦੀ ਧਾਰਨਾ ਪੀਐਲਪੀਬੀ ਵੈੱਲਨੈੱਸ ਸਿਟੀ ਦੇ ਆਧੁਨਿਕ ਅਤੇ ਸੁਚੱਜੇ ਢੰਗ ਨਾਲ ਯੋਜਨਾਬੱਧ ਮਾਹੌਲ ਦੀ ਸੋਚ ਦੇ ਅਨੁਕੂਲ ਹੈ। ਇਹ ਅਜਿਹੀ ਢੁਕਵੀਂ ਥਾਂ ਉਪਲਬਧ ਕਰਵਾਏਗੀ, ਜਿੱਥੇ ਸਟੂਡੈਂਟ ਲਿਵਿੰਗ ਦੀ ਧਾਰਨਾ ਆਰਾਮ, ਸਹੂਲਤ, ਸੁਰੱਖਿਆ ਅਤੇ ਭਾਈਚਾਰਕ ਸ਼ਮੂਲੀਅਤ ‘ਤੇ ਕੇਂਦਰਿਤ ਹੋਵੇਗੀ।”
ਦ ਹਾਈਵ ਹੋਸਟਲਜ਼ ਅਤੇ ਔਰਸ ਲਗਜ਼ਰੀ ਰੈਜ਼ੀਡੈਂਸੇਜ਼ ਦੇ ਸੰਸਥਾਪਕ ਭਰਤ ਅਗਰਵਾਲ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਸਟੂਡੈਂਟਸ ਲਈ ਰਹਿਣ-ਸਹਿਣ ਦਾ ਅਜਿਹਾ ਸੰਪੂਰਨ ਤਜਰਬਾ ਤਿਆਰ ਕਰਨਾ ਹੈ, ਜੋ ਉਨ੍ਹਾਂ ਦੀ ਪੜ੍ਹਾਈ, ਨਿੱਜੀ ਵਿਕਾਸ, ਸਿਹਤ ਅਤੇ ਤੰਦਰੁਸਤੀ ਦੇ ਨਾਲ-ਨਾਲ ਸਮਾਜਿਕ ਜੁੜਾਅ ਨੂੰ ਵੀ ਉਤਸ਼ਾਹਿਤ ਕਰੇ।
ਫੋਰਬਸ ਏਸ਼ੀਆ ਦੀ 30 ਅੰਡਰ 30 ਸੂਚੀ ਵਿੱਚ ਸ਼ਾਮਲ ਹੋ ਚੁੱਕੇ ਭਰਤ ਅਗਰਵਾਲ ਨੇ ਕਿਹਾ ਕਿ, “ਭਾਰਤ ਵਿੱਚ ਸਟੂਡੈਂਟ ਰਿਹਾਇਸ਼ ਪ੍ਰਣਾਲੀ ਤੇਜ਼ੀ ਨਾਲ ਬਦਲ ਰਹੀ ਹੈ। ਸਟੂਡੈਂਟਸ ਅਤੇ ਉਨ੍ਹਾਂ ਦੇ ਪਰਿਵਾਰ ਅਜਿਹੇ ਕਮਰੇ ਜਾਂ ਹਾਊਸਿੰਗ ਸਹੂਲਤਾਂ ਚਾਹੁੰਦੇ ਹਨ, ਜਿਨ੍ਹਾਂ ਦਾ ਸੰਚਾਲਨ ਪੇਸ਼ੇਵਰ ਤਰੀਕੇ ਨਾਲ ਕੀਤਾ ਜਾਂਦਾ ਹੋਵੇ ਅਤੇ ਜੋ ਸਿਰਫ਼ ਰਹਿਣ ਦੀ ਥਾਂ ਤੋਂ ਕਿਤੇ ਵੱਧ ਸਹੂਲਤਾਂ ਪ੍ਰਦਾਨ ਕਰਦੀਆਂ ਹੋਣ। ਔਰਸ ਲਗਜ਼ਰੀ ਰੈਜ਼ੀਡੈਂਸੇਜ਼ ਰਾਹੀਂ ਸਾਡੀ ਕੋਸ਼ਿਸ਼ ਹਾਸਪਿਟੈਲਿਟੀ, ਸੋਚ-ਸਮਝ ਕੇ ਤਿਆਰ ਕੀਤੇ ਡਿਜ਼ਾਈਨ, ਆਧੁਨਿਕ ਸਹੂਲਤਾਂ ਅਤੇ ਜੀਵੰਤ ਭਾਈਚਾਰਕ ਮਾਹੌਲ ਨੂੰ ਇੱਕੋ ਥਾਂ ‘ਤੇ ਲਿਆਉਣ ਦੀ ਹੈ। ਪੀਐਲਪੀਬੀ ਇਨਫਰਾ ਨਾਲ ਸਾਡੀ ਸਾਂਝੇਦਾਰੀ ਸਾਨੂੰ ਇਸ ਸੋਚ ਨੂੰ ਚੰਡੀਗੜ੍ਹ ਅਤੇ ਪੰਜਾਬ ਤੱਕ ਪਹੁੰਚਾਉਣ ਵਿੱਚ ਮਦਦ ਕਰੇਗੀ। ਇਸ ਦੀ ਸ਼ੁਰੂਆਤ ਪੀਐਲਪੀਬੀ ਵੈੱਲਨੈੱਸ ਸਿਟੀ ਤੋਂ ਹੋਵੇਗੀ।”
ਸਿੰਗਲਾ ਨੇ ਅੱਗੇ ਕਿਹਾ ਕਿ, “ਚੰਡੀਗੜ੍ਹ ਅਤੇ ਪੰਜਾਬ ਦੇਸ਼ ਭਰ ਤੋਂ ਸਟੂਡੈਂਟਸ ਨੂੰ ਆਕਰਸ਼ਿਤ ਕਰਦੇ ਹਨ ਅਤੇ ਉਨ੍ਹਾਂ ਦੀਆਂ ਰਿਹਾਇਸ਼ ਸਬੰਧੀ ਲੋੜਾਂ ਵੀ ਬਦਲ ਰਹੀਆਂ ਹਨ। ਸਟੂਡੈਂਟਸ ਅਤੇ ਮਾਪੇ ਤੇਜ਼ੀ ਨਾਲ ਅਜਿਹੀਆਂ ਰਿਹਾਇਸ਼ੀ ਥਾਵਾਂ ਨੂੰ ਤਰਜੀਹ ਦੇ ਰਹੇ ਹਨ, ਜਿੱਥੇ ਸੁਰੱਖਿਆ, ਆਰਾਮ, ਸਹੂਲਤ ਅਤੇ ਮਿਆਰੀ ਸੇਵਾਵਾਂ ਇੱਕੋ ਥਾਂ ‘ਤੇ ਮਿਲਣ। ਔਰਸ ਲਗਜ਼ਰੀ ਰੈਜ਼ੀਡੈਂਸੇਜ਼ ਨਾਲ ਸਾਡੀ ਸਾਂਝੇਦਾਰੀ ਦਾ ਉਦੇਸ਼ ਇਸ ਇਲਾਕੇ ਵਿੱਚ ਪ੍ਰੀਮੀਅਮ ਅਤੇ ਵਿਵਸਥਿਤ ਸਟੂਡੈਂਟ ਲਿਵਿੰਗ ਦੀ ਧਾਰਨਾ ਲਿਆਉਣਾ ਹੈ।”
ਉਨ੍ਹਾਂ ਕਿਹਾ ਕਿ ਇਸ ਸਾਂਝੇਦਾਰੀ ਤਹਿਤ ਪੀਐਲਪੀਬੀ ਇਨਫਰਾ ਦੀ ਬੁਨਿਆਦੀ ਢਾਂਚੇ ਸਬੰਧੀ ਸਮਰੱਥਾ ਅਤੇ ਔਰਸ ਦੀ ਸਟੂਡੈਂਟ ਲਿਵਿੰਗ ਤੇ ਹਾਸਪਿਟੈਲਿਟੀ ਖੇਤਰ ਦੀ ਮੁਹਾਰਤ ਨੂੰ ਇੱਕਜੁੱਟ ਕੀਤਾ ਜਾਵੇਗਾ। ਇਸ ਨਾਲ ਅਜਿਹੇ ਹਾਊਸਿੰਗ ਹੱਲ ਵਿਕਸਿਤ ਕੀਤੇ ਜਾਣਗੇ, ਜੋ ਸਟੂਡੈਂਟਸ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਬਦਲਦੀਆਂ ਉਮੀਦਾਂ ਨੂੰ ਪੂਰਾ ਕਰ ਸਕਣ।
ਔਰਸ ਲਗਜ਼ਰੀ ਰੈਜ਼ੀਡੈਂਸੇਜ਼ ਦਾ ਮੁੱਖ ਧਿਆਨ ਪ੍ਰੀਮੀਅਮ ਅਤੇ ਪੂਰੀ ਤਰ੍ਹਾਂ ਸਹੂਲਤਾਂ ਨਾਲ ਲੈਸ ਸਟੂਡੈਂਟ ਰੈਜ਼ੀਡੈਂਸੇਜ਼ ਉਪਲਬਧ ਕਰਵਾਉਣ ‘ਤੇ ਹੈ, ਜਿਨ੍ਹਾਂ ਨੂੰ ਆਰਾਮ, ਸੁਰੱਖਿਆ, ਸਹੂਲਤ ਅਤੇ ਭਾਈਚਾਰਕ ਸ਼ਮੂਲੀਅਤ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾਂਦਾ ਹੈ। ਪ੍ਰਸਤਾਵਿਤ ਸਹੂਲਤਾਂ ਵਿੱਚ ਹਾਈ-ਸਪੀਡ ਵਾਈ-ਫਾਈ, ਪੜ੍ਹਾਈ ਲਈ ਵਿਸ਼ੇਸ਼ ਥਾਵਾਂ, ਮਨੋਰੰਜਨ ਅਤੇ ਫਿਟਨੈੱਸ ਸਹੂਲਤਾਂ, ਖਾਣ-ਪੀਣ ਅਤੇ ਭੋਜਨ ਸੇਵਾਵਾਂ, ਚੌਵੀ ਘੰਟੇ ਸੁਰੱਖਿਆ ਅਤੇ ਸਟੂਡੈਂਟਸ ਲਈ ਵਿਸ਼ੇਸ਼ ਤੌਰ ‘ਤੇ ਕਰਵਾਈਆਂ ਜਾਣ ਵਾਲੀਆਂ ਭਾਈਚਾਰਕ ਗਤੀਵਿਧੀਆਂ ਸ਼ਾਮਲ ਹਨ। ਇਨ੍ਹਾਂ ਸਹੂਲਤਾਂ ਨਾਲ ਸਟੂਡੈਂਟਸ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਸਿਹਤ, ਤੰਦਰੁਸਤੀ ਅਤੇ ਸਮਾਜਿਕ ਵਿਕਾਸ ਵਿਚਕਾਰ ਸੰਤੁਲਨ ਬਣਾਉਣ ਵਿੱਚ ਮਦਦ ਮਿਲੇਗੀ।
ਇੱਕ ਸਵਾਲ ਦੇ ਜਵਾਬ ਵਿੱਚ ਅਗਰਵਾਲ ਨੇ ਕਿਹਾ ਕਿ ਇਹ ਸਾਂਝੇਦਾਰੀ ਭਾਰਤ ਦੇ ਹਾਸਪਿਟੈਲਿਟੀ ਅਤੇ ਰੀਅਲ ਅਸਟੇਟ ਖੇਤਰਾਂ ਵਿੱਚ ਉੱਭਰ ਰਹੇ ਇੱਕ ਨਵੇਂ ਖੇਤਰ ਵਜੋਂ ਵਿਵਸਥਿਤ ਸਟੂਡੈਂਟ ਹਾਊਸਿੰਗ ਦੀਆਂ ਵਧਦੀਆਂ ਸੰਭਾਵਨਾਵਾਂ ਨੂੰ ਦਰਸਾਉਂਦੀ ਹੈ। ਇਸ ਸਹਿਯੋਗ ਦਾ ਉਦੇਸ਼ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹਾਸਪਿਟੈਲਿਟੀ ਆਧਾਰਿਤ ਹਾਊਸਿੰਗ ਮਾਡਲ ਨਾਲ ਜੋੜ ਕੇ ਇਸ ਖੇਤਰ ਵਿੱਚ ਵਧੇਰੇ ਵਿਵਸਥਿਤ ਸਟੂਡੈਂਟ ਹਾਊਸਿੰਗ ਪ੍ਰਣਾਲੀ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਹੈ।
ਪੀਐਲਪੀਬੀ ਵੈੱਲਨੈੱਸ ਸਿਟੀ ਵਿੱਚ ਪਹਿਲਾ ਪ੍ਰੋਜੈਕਟ ਪ੍ਰਸਤਾਵਿਤ ਹੋਣ ਦੇ ਨਾਲ ਹੀ ਔਰਸ ਲਗਜ਼ਰੀ ਰੈਜ਼ੀਡੈਂਸੇਜ਼ ਦਾ ਟੀਚਾ ਚੰਡੀਗੜ੍ਹ-ਪੰਜਾਬ ਖੇਤਰ ਵਿੱਚ ਪ੍ਰੀਮੀਅਮ ਸਟੂਡੈਂਟ ਲਿਵਿੰਗ ਦੀ ਸਹੂਲਤ ਸਥਾਪਤ ਕਰਨਾ ਹੈ।












