ਚੰਡੀਗੜ੍ਹ 1 ਨਵੰਬਰ,ਬੋਲੇ ਪੰਜਾਬ ਬਿਊਰੋ;
ਇੰਡੀਗੋ ਦੀ ਮੁੰਬਈ ਤੋਂ ਚੰਡੀਗੜ੍ਹ ਆਉਣ ਵਾਲੀ ਉਡਾਣ ਦੇ ਦੇਰੀ ਨਾਲ ਰਵਾਨਾ ਹੋਣ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਡਾਣ ਨੇ ਨਿਰਧਾਰਤ ਸਮੇਂ ਅਨੁਸਾਰ ਰਾਤ 10:05 ਵਜੇ ਮੁੰਬਈ ਤੋਂ ਰਵਾਨਾ ਹੋਣਾ ਸੀ, ਪਰ ਇਹ ਰਾਤ 11:55 ਵਜੇ ਉਡਾਣ ਭਰ ਸਕੀ। ਇਸ ਕਾਰਨ ਯਾਤਰੀਆਂ ਨੂੰ ਲੰਮਾ ਸਮਾਂ ਉਡੀਕ ਕਰਨੀ ਪਈ।
ਜਾਣਕਾਰੀ ਅਨੁਸਾਰ ਇੰਡੀਗੋ ਦੀ ਉਡਾਣ 6E5233 ਨੇ ਮੁੰਬਈ ਤੋਂ ਰਵਾਨਾ ਹੋ ਕੇ 1 ਨਵੰਬਰ ਨੂੰ ਰਾਤ 12:20 ਵਜੇ ਚੰਡੀਗੜ੍ਹ ਪੁੱਜਣਾ ਸੀ। ਪਹਿਲਾਂ ਉਡਾਣ ਦੇ ਦੇਰੀ ਨਾਲ ਚੱਲਣ ਬਾਰੇ ਯਾਤਰੀਆਂ ਨੂੰ ਦੱਸਿਆ ਗਿਆ ਕਿ ਇਹ ਰਾਤ 10:25 ਵਜੇ ਰਵਾਨਾ ਹੋਵੇਗੀ ਅਤੇ 12:35 ਵਜੇ ਚੰਡੀਗੜ੍ਹ ਪੁੱਜੇਗੀ। ਹਾਲਾਂਕਿ ਇਸ ਤੋਂ ਬਾਅਦ ਉਡਾਣ ਦਾ ਸਮਾਂ ਮੁੜ ਅੱਗੇ ਪਾ ਦਿੱਤਾ ਗਿਆ।ਯਾਤਰੀਆਂ ਨੂੰ ਦੱਸਿਆ ਗਿਆ ਕਿ ਮੌਜੂਦਾ ਕੈਪਟਨ ਨੂੰ ਜਹਾਜ਼ ਉਡਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਉਸ ਦੀ ਥਾਂ ਨਵੇਂ ਕੈਪਟਨ ਨੂੰ ਸੱਦਿਆ ਜਾ ਰਿਹਾ ਹੈ।ਨਵੇਂ ਕੈਪਟਨ ਦੇ ਪਹੁੰਚਣ ਤੋਂ ਬਾਅਦ ਉਡਾਣ ਨੇ ਰਾਤ 11:55 ਵਜੇ ਮੁੰਬਈ ਤੋਂ ਉਡਾਣ ਭਰੀ। ਉਡਾਣ ਵਿੱਚ ਹੋਈ ਦੇਰੀ ਅਤੇ ਵਾਰ-ਵਾਰ ਬਦਲੇ ਗਏ ਸਮੇਂ ਕਾਰਨ ਯਾਤਰੀਆਂ ਨੂੰ ਖੱਜਲ-ਖ਼ੁਆਰ ਹੋਣਾ ਪਿਆ। ਆਖ਼ਰ ਜਹਾਜ਼ ਰਾਤ 1:40 ਵਜੇ ਮੁਹਾਲੀ ਏਅਰਪੋਰਟ ਉੱਤੇ ਪੁੱਜਿਆ।












