ਅਮਰੀਕੀ ਧਾਰਮਿਕ ਆਜ਼ਾਦੀ ਕਮਿਸ਼ਨ ਨੇ ਟਰੰਪ ਪ੍ਰਸ਼ਾਸਨ ਨੂੰ ਭਾਰਤ ਦੇ ਆਰਐਸਐਸ ਅਤੇ ਰਾਅ ‘ਤੇ ਪਾਬੰਦੀ ਲਗਾਉਣ ਦੀ ਕੀਤੀ ਸਿਫਾਰਸ਼

ਕਮਿਸ਼ਨ ਨੇ ਸਿੱਖ ਵੱਖਵਾਦੀਆਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਵਿੱਚ ਸ਼ਮੂਲੀਅਤ ਅਤੇ ਖਾਸ ਚਿੰਤਾ ਵਾਲਾ ਦੇਸ਼ ਘੋਸ਼ਿਤ ਕਰਨ ਦੀ ਕੀਤੀ ਹੈ ਮੰਗ ਨਵੀਂ ਦਿੱਲੀ 16 ਮਾਰਚ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):- ਸੰਯੁਕਤ ਰਾਜ ਅਮਰੀਕਾ ਦੇ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਕਮਿਸ਼ਨ (ਯੂਐਸਸੀਆਈਆਰਐਫ) ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਅਤੇ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ‘ਤੇ ਪਾਬੰਦੀ […]

Continue Reading

ਸਿੱਖ ਭਾਈਚਾਰੇ ਵਿਰੁੱਧ “ਸਰਹੱਦਾਂ ਤੋਂ ਪਰੇ, ਭਾਰਤੀ ਅੰਤਰ-ਰਾਸ਼ਟਰੀ ਦਮਨ” ਰਿਪੋਰਟ ਜੇਨੇਵਾ ਪ੍ਰੈਸ ਕਲੱਬ ਵਿਖੇ ਕੀਤੀ ਗਈ ਜਾਰੀ

ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਸਰਕਲਾਂ ਵਿੱਚ ਇੰਡੀਅਨ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਸ਼ਬਦ ਸਥਾਪਤ ਕਰਨ ਲਈ ਦ੍ਰਿੜ ਨਵੀਂ ਦਿੱਲੀ, 16 ਮਾਰਚ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ)- ਪਿਛਲੇ ਹਫ਼ਤੇ ਰਿਪੋਰਟ “ਸਰਹੱਦਾਂ ਤੋਂ ਪਰੇ, ਸਿੱਖ ਡਾਇਸਪੋਰਾ ਵਿਰੁੱਧ ਭਾਰਤੀ ਅੰਤਰ-ਰਾਸ਼ਟਰੀ ਦਮਨ” ਜੇਨੇਵਾ ਪ੍ਰੈਸ ਕਲੱਬ ਵਿਖੇ ਜਾਰੀ ਕੀਤੀ ਗਈ ਸੀ। ਇਹ ਰਿਪੋਰਟ ਇੰਟਰਕੌਂਟੀਨੈਂਟਲ ਹੋਟਲ ਵਿਖੇ ਭਾਰਤੀ ਅੰਤਰ-ਰਾਸ਼ਟਰੀ ਦਮਨ ਦਾ ਮੁਕਾਬਲਾ, ਸਿੱਖ ਵਿਰੋਧ […]

Continue Reading

ਹੈਦਰਾਬਾਦ ਦੇ ਇਤਿਹਾਸਕ ਗੁਰਦੁਆਰੇ ਦੀ ਜ਼ਮੀਨ ‘ਤੇ ਤੋੜਫੋੜ ਅਤੇ ਵਿਵਾਦ ਚਿੰਤਾਜਨਕ: ਸਰਨਾ

ਨਵੀਂ ਦਿੱਲੀ, 16 ਮਾਰਚ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਅਕਾਲੀ ਨੇਤਾ ਪਰਮਜੀਤ ਸਿੰਘ ਸਰਨਾ ਨੇ ਹੈਦਰਾਬਾਦ ਵਿੱਚ ਗੁਰਦੁਆਰਾ ਸਾਹਿਬ ਬਰੰਬਾਲਾ ਨਾਲ ਸੰਬੰਧਿਤ ਜ਼ਮੀਨ ਦੇ ਆਲੇ ਦੁਆਲੇ ਲਗਾਈ ਗਈ ਸੁਰੱਖਿਆ ਫੈਂਸਿੰਗ ਨੂੰ ਢਾਹੇ ਜਾਣ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਤੇਲਾਂਗਾਨਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਦਾਲਤੀ ਹੁਕਮਾਂ ਦਾ ਸਤਿਕਾਰ ਕੀਤਾ ਜਾਵੇ […]

Continue Reading

ਐਲਪੀਜੀ ਦੀ ਘਾਟ ਦੇ ਬਾਵਜੂਦ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਸਿੱਖ ਧਾਰਮਿਕ ਸਥਾਨ ‘ਤੇ ਨਿਰਵਿਘਨ ਜਾਰੀ ਹੈ ਲੰਗਰ ਸੇਵਾ

ਐਲਪੀਜੀ ਦੀ ਘਾਟ ਤੋਂ ਬਾਅਦ, ਲੰਗਰ ਹਾਲ ਅੰਦਰ ਸਥਾਨਕ ਸ਼ਰਧਾਲੂਆਂ ਦੀ ਗਿਣਤੀ ਵਿੱਚ ਹੋਇਆ ਵਾਧਾ ਨਵੀਂ ਦਿੱਲੀ 16 ਮਾਰਚ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਐਲਪੀਜੀ ਦੀ ਘਾਟ ਦੇ ਬਾਵਜੂਦ, ਦੁਨੀਆ ਦੇ ਦੂਜੇ ਸਭ ਤੋਂ ਵੱਡੇ ਸਿੱਖ ਧਾਰਮਿਕ ਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਲੰਗਰ ਸੇਵਾ ਨਿਰਵਿਘਨ ਜਾਰੀ ਹੈ। ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਦਾਰ […]

Continue Reading

“ਅੰਦਾਜ਼-ਏ-ਪੰਜਾਬੀਸਤਾਨ” ਵਿੱਚ ਸ਼੍ਰੋਤਾ ਹੋਏ ਮੋਹਿਤ

ਸ਼ਾਇਰੀ ਅਤੇ ਗ਼ਜ਼ਲਾਂ ਨਾਲ ਰੰਗਿਆ ਪੰਜਾਬ ਕਲਾ ਭਵਨ ਚੰਡੀਗੜ੍ਹ,16 ਮਾਰਚ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) ਪੰਜਾਬੀ, ਉਰਦੂ ਅਤੇ ਹਿੰਦੀ ਸਾਹਿਤਕ ਪਰੰਪਰਾ ਨੂੰ ਸਮਰਪਿਤ ਇੱਕ ਯਾਦਗਾਰ ਸ਼ਾਇਰਾਨਾ ਸ਼ਾਮ ਦੇ ਰੂਪ ਵਿੱਚ “ਅੰਦਾਜ਼-ਏ-ਪੰਜਾਬੀਸਤਾਨ” ਦਾ ਤੀਜਾ ਸੰਸਕਰਣ ਐਤਵਾਰ ਨੂੰ ਪੰਜਾਬ ਕਲਾ ਭਵਨ, ਰੋਜ਼ ਗਾਰਡਨ, ਸੈਕਟਰ 16-ਬੀ, ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਗਿਆ। ਪੰਜਾਬੀਸਤਾਨ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ […]

Continue Reading

53 ਯੂਨੀਵਰਸਿਟੀਆਂ ਦੀਆਂ ਮਹਿਲਾ ਐਥਲੀਟਾਂ ਨੇ ਪੇਨਕੈਕ ਸਿਲਾਟ ਮਹਿਲਾ ਚੈਂਪੀਅਨਸ਼ਿਪ ਵਿੱਚ ਲਿਆ ਹਿੱਸਾ

ਦੇਸ਼ ਭਗਤ ਯੂਨੀਵਰਸਿਟੀ ਵਿਖੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਮਹਿਲਾ ਚੈਂਪੀਅਨਸ਼ਿਪ 2025-26 ਦਾ ਹੋਇਆ ਸ਼ਾਨਦਾਰ ਆਗਾਜ਼ ਮੰਡੀ ਗੋਬਿੰਦਗੜ੍ਹ, 16 ਮਾਰਚ ,ਬੋਲੇ ਪੰਜਾਬ ਬਿਊਰੋ: ਦੇਸ਼ ਭਗਤ ਯੂਨੀਵਰਸਿਟੀ ਵਿਖੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਪੇਨਕਾਕ ਸਿਲਾਟ ਮਹਿਲਾ ਚੈਂਪੀਅਨਸ਼ਿਪ (2025-26) ਦਾ ਅਧਿਕਾਰਤ ਤੌਰ ’ਤੇ ਉਦਘਾਟਨ ਕੀਤਾ ਗਿਆ, ਜਿਸ ਵਿੱਚ ਦੇਸ਼ ਭਰ ਦੀਆਂ ਮਹਿਲਾ ਐਥਲੀਟਾਂ ਨੇ ਯੂਨੀਵਰਸਿਟੀ-ਪੱਧਰੀ ਮਾਰਸ਼ਲ ਆਰਟਸ ਮੁਕਾਬਲਿਆਂ ਵਿੱਚ ਹਿੱਸਾ ਲਿਆ।ਉਦਘਾਟਨੀ […]

Continue Reading

22 ਮਾਰਚ ਨੂੰ ਲੁਧਿਆਣਾ ਵਿਖੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਸੂਬਾ ਪੱਧਰੀ ਰੈਲੀ ਵਿੱਚ ਸ਼ਾਮਿਲ ਹੋਣਗੇ ਸੈਂਕੜੇ ਮਜ਼ਦੂਰ -ਯੂਨੀਅਨ ਆਗੂ

ਉਸਾਰੀ ਮਜ਼ਦੂਰ ਪੈਨਸ਼ਨ ਲਈ ਲੇਬਰ ਦਫਤਰਾਂ ‘ਚ ਸਾਲਾਂ ਤੋਂ ਖਾ ਰਹੇ ਹਨ ਧੱਕੇ ਸ੍ਰੀ ਚਮਕੌਰ ਸਾਹਿਬ,16, ਮਾਰਚ ,ਬੋਲੇ ਪੰਜਾਬ ਬਿਊਰੋ; ਮਿਸਤਰੀਆਂ, ਮਜ਼ਦੂਰਾਂ ਦੀ ਜਥੇਬੰਦੀ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਭਵਨ ਵਿਖੇ ਹੋਈ ।ਮੀਟਿੰਗ ਦੀ […]

Continue Reading

ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ (ਰਜਿ) ਬਰਾਂਚ ਮੋਹਾਲੀ ਦੀ ਮੀਟਿੰਗ ਹੋਈ

ਮੋਹਾਲੀ,16, ਮਾਰਚ ,ਬੋਲੇ ਪੰਜਾਬ ਬਿਊਰੋ; ਪੀ ਡਬਲਿਊ ਡੀ, ਜਲ ਸਪਲਾਈ ਅਤੇ ਸੈਨੀਟੇਸ਼ਨ, ਭਵਨ ਤੇ ਮਾਰਗ, ਸਿੰਚਾਈ ਤੇ ਸੀਵਰੇਜ ਬੋਰਡ ਤੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਡ ਮਕੈਨਿਕਲ ਇੰਪਲਾਈਜ਼ ਯੂਨੀਅਨ( ਰਜਿ 36)ਬਰਾਂਚ ਮੋਹਾਲੀ ਦੀ ਮੀਟਿੰਗ ਜੋਨ ਪ੍ਰਧਾਨ ਮਲਾਗਰ ਸਿੰਘ ਖਮਾਣੋ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਬਰਾਂਚ ਦੇ ਜਨਰਲ ਸਕੱਤਰ ਅਮਰੀਕ […]

Continue Reading

ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026 ਵਿੱਚ ਡੀਬੀਯੂ ਵੱਲੋਂ ਨਵੀਨਤਾ ਦਾ ਪ੍ਰਦਰਸ਼ਨ

ਮੰਡੀ ਗੋਬਿੰਦਗੜ੍ਹ, 16 ਮਾਰਚ ,ਬੋਲੇ ਪੰਜਾਬ ਬਿਊਰੋ: ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026 ਦੌਰਾਨ ਨਵੀਨਤਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਜਦੋਂ ਦੇਸ਼ ਭਗਤ ਯੂਨੀਵਰਸਿਟੀ ਨੇ ਇਕ ਪ੍ਰਦਰਸ਼ਕ ਵਜੋਂ ਭਾਗ ਲੈਂਦਿਆਂ ਆਪਣੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੀਆਂ ਵੱਖ-ਵੱਖ ਅਕਾਦਮਿਕ ਅਤੇ ਰਿਸਰਚ ਪ੍ਰੋਜੈਕਟਾਂ ਨੂੰ ਪੇਸ਼ ਕੀਤਾ। ਯੂਨੀਵਰਸਿਟੀ ਦੇ ਡੈਲੀਗੇਸ਼ਨ ਦੀ ਅਗਵਾਈ ਵਾਈਸ ਚਾਂਸਲਰ ਡਾ. ਹਰਸ਼ […]

Continue Reading

ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਤੋਂ 12ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਮਾਰਚ,ਬੋਲੇ ਪੰਜਾਬ ਬਿਊਰੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਅੱਜ ਸ਼ਰਧਾਲੂਆਂ ਨਾਲ ਭਰੀ 12ਵੀਂ ਬੱਸ ਨੂੰ ਤੀਰਥ ਯਾਤਰਾ ਲਈ ਰਵਾਨਾ ਕੀਤਾ ਗਿਆ। ਵਿਧਾਇਕ ਕੁਲਵੰਤ ਸਿੰਘ ਨੇ ਵਾਰਡ ਨੰਬਰ-40 ਸੁਹਾਣਾ ਤੋਂ ਬੱਸ ਨੂੰ […]

Continue Reading