ਘੱਟ ਗਿਣਤੀ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਰੀਇੰਬਰਸਮੈਂਟ ਸਕੀਮ ’ਚ ਬਿਨੈ ਕਰਨ ਦੀ ਤਾਰੀਕ ਦੋ ਮਹੀਨੇ ਵਧਾਣ ਦੀ ਮੰਗ: ਜਸਵਿੰਦਰ ਸਿੰਘ ਜੌਲੀ

ਨਵੀਂ ਦਿੱਲੀ, 21 ਜੁਲਾਈ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘੱਟ ਗਿਣਤੀ ਸੈਲ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਦਿੱਲੀ ਦੇ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਅਤੇ ਕੈਬਨਿਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੂੰ ਅਪੀਲ ਕੀਤੀ ਹੈ ਕਿ ਘੱਟ ਗਿਣਤੀ ਵਿਦਿਆਰਥੀਆਂ ਵਾਸਤੇ ਟਿਊਸ਼ਨ ਫੀਸ ਰੀਇੰਬਰਸਮੈਂਟ ਸਕੀਮ ਵਿਚ ਬਿਨੈ ਕਰਨ ਦੀ […]

Continue Reading

ਸਿੱਖ ਨੌਜਵਾਨੀ ਅੰਦਰ ਵੱਧ ਰਹੇ ਨਸ਼ਿਆਂ ਅਤੇ ਪਤਿਤਪੁਣੇ ਦੇ ਰੁਝਾਨ ਪੰਥ ਲਈ ਘਾਤਕ: ਭਾਈ ਗੁਰਦੇਵ ਸਿੰਘ ਕੋਹਾੜਕਾ

ਨਵੀਂ ਦਿੱਲੀ 22 ਜੁਲਾਈ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਕੋਹਾੜਕਾ ਨੇ ਸਿੱਖ ਨੌਜਵਾਨੀ ਵਿੱਚ ਵਧ ਰਹੇ ਨਸ਼ਿਆਂ ਅਤੇ ਪਤਿਤਪੁਣੇ ਉੱਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਜੇ ਸਾਡੇ ਸ਼ਹੀਦ ਸੂਰਮੇ ਇਸ ਪੀੜ੍ਹੀ ਨੂੰ ਵੇਖਦੇ ਤਾਂ ਸ਼ਾਇਦ ਉਨ੍ਹਾਂ ਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ। […]

Continue Reading

ਵਿਦਿਆਰਥੀਆਂ ਦੇ ਸੰਘਰਸ਼ ਨੂੰ ਸਿਆਸੀ ਰੰਗ ਦੇਣ ਦੀ ਬਜਾਏ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਏ: ਬੀਬੀ ਰਣਜੀਤ ਕੌਰ

ਨਵੀਂ ਦਿੱਲੀ 22 ਜੁਲਾਈ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਨੇ ਵਿਦਿਆਰਥੀਆਂ ਦੇ ਚੱਲ ਰਹੇ ਸੰਘਰਸ਼ ਨੂੰ ਸਿਆਸੀ ਰੰਗ ਨਾ ਦੇਣ ਸਬੰਧੀ ਦਿੱਤੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਜਾਇਜ਼ ਹੱਕਾਂ ਦੀ ਗੱਲ ਕਰਨਾ ਕਿਸੇ ਵੀ ਤਰ੍ਹਾਂ ਸਿਆਸਤ ਨਹੀਂ, ਸਗੋਂ ਲੋਕਤੰਤਰੀ ਫ਼ਰਜ਼ ਹੈ। ਉਨ੍ਹਾਂ ਕਿਹਾ […]

Continue Reading

ਵਿੱਦਿਆ ਸੁਧਾਰਾਂ ਦੀ ਮੰਗ ਕਰਦੇ ਨੌਜਵਾਨਾਂ ਉੱਤੇ ਵਹਿਸ਼ੀ ਲਾਠੀਚਾਰਜ ਭਾਰਤੀ ਲੋਕਤੰਤਰ ਦਾ ਨਿਘਾਰ: ਕੇਂਦਰੀ ਸਿੰਘ ਸਭਾ

ਚੰਡੀਗੜ੍ਹ, 22 ਜੁਲਾਈ ,ਬੋਲੇ ਪੰਜਾਬ ਬਿਊਰੋ; 2026 ਨੂੰ ਵਿੱਦਿਆ ਸੁਧਾਰਾਂ ਤੇ ਨੀਟ ਪ੍ਰੀਖਿਆ ਦੀ ਹੇਰਾ-ਫੇਰੀ ਵਿਰੁੱਧ ਦਿੱਲੀ ਦੀ ਪਾਰਲੀਮੈਂਟ ਸਟਰੀਟ ਉੱਤੇ ਰੋਸ ਮਾਰਚ ਕਰਦੇ ਨੌਜਵਾਨਾਂ ਲੜਕੇ-ਲੜਕੀਆਂ ਉੱਤੇ ਵਹਿਸ਼ੀ ਲਾਠੀਚਾਰਜ ਕਰਨਾ ਭਾਰਤੀ ਲੋਕਤੰਤਰ ਦੇ ਵੱਡੇ ਨਿਘਾਰ ਦਾ ਸੰਕੇਤ ਹੈ। ਇਸ ਤੋਂ ਉੱਪਰ ਹਾਕਮ ਪਾਰਟੀ ਭਾਜਪਾ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਦੁਖਾਂਤਕ ਵਰਤਾਰੇ ਬਾਰੇ ਚੁੱਪ ਰਹਿਣਾ ਵੀ […]

Continue Reading

CGC ਲਾਂਡਰਾਂ ਵਿਖੇ ਨਵੇਂ ਵਿਦਿਆਰਥੀਆਂ ਲਈ ‘ਪ੍ਰਾਰੰਭ 2026’ ਓਰੀਐਂਟੇਸ਼ਨ ਦਾ ਆਯੋਜਨ

ਮੋਹਾਲੀ 22 ਜੁਲਾਈ ,ਬੋਲੇ ਪੰਜਾਬ ਬਿਊਰੋ: ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾਂ ਕੈਂਪਸ ਵਿਖੇ ਚਾਰ ਦਿਨਾਂ ਫਰੈਸ਼ਰਮੈਨ ਓਰੀਐਂਟੇਸ਼ਨ ਪ੍ਰੋਗਰਾਮ ‘ਪ੍ਰਾਰੰਭ 2026’ ਦਾ ਆਯੋਜਨ ਕੀਤਾ ਗਿਆ। ਇਸ ਨਾਲ ਸੀਜੀਸੀ ਦੇ 26ਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਹੋਈ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਆਏ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਤੇ ਉਨ੍ਹਾਂ ਨੂੰ ਕਾਲਜ ਨਾਲ ਜਾਣੂ ਕਰਵਾਉਣ […]

Continue Reading

ਐਸਐਮਐਲ ਮਹਿੰਦਰਾ ਕੰਪਨੀ ਦਾ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ

ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਕੱਤਰ ਸ. ਕਾਹਲਵਾਂ ਤੇ ਹੋਰ ਅਧਿਕਾਰੀਆਂ ਨੇ ਵਫ਼ਦ ਦਾ ਕੀਤਾ ਸਨਮਾਨ ਅੰਮ੍ਰਿਤਸਰ, 22 ਜੁਲਾਈ ,ਬੋਲੇ ਪੰਜਾਬ ਬਿਊਰੋ;ਐਸਐਮਐਲ ਮਹਿੰਦਰਾ ਕੰਪਨੀ ਦੇ ਕਾਰਜਕਾਰੀ ਚੇਅਰਮੈਨ ਸ੍ਰੀ ਵਿਨੋਦ ਕੁਮਾਰ ਸਹਾਏ ਸਮੇਤ ਕੰਪਨੀ ਦੇ ਵਫ਼ਦ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਪ੍ਰਤੀ ਸ਼ਰਧਾ ਪ੍ਰਗਟਾਈ। ਸ੍ਰੀ ਦਰਬਾਰ ਸਾਹਿਬ […]

Continue Reading

ਹਲਕਾ ਮੁਹਾਲੀ ‘ਚ -ਲੋਕ ਮਿਲਣੀ ਪ੍ਰੋਗਰਾਮਾਂ -ਦਾ ਦੌਰ : ਆਪ -ਮੁਹਾਰੇ ਉਮੜਦਾ ਲੋਕਾਂ ਦਾ ਵਿਸ਼ਾਲ ਇਕੱਠ

ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਪੱਖੀ ਸਕੀਮਾਂ ਨੂੰ ਕੀਤਾ ਜਾ ਰਿਹਾ ਹੈ ਬਿਨਾਂ ਕਿਸੇ ਭੇਦਭਾਵ ਦੇ ਲਾਗੂ : ਕੁਲਵੰਤ ਸਿੰਘ ਮੋਹਾਲੀ 22 ਜੁਲਾਈ ,ਬੋਲੇ ਪੰਜਾਬ ਬਿਊਰੋ; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਲੋਕ ਪੱਖੀ ਸਕੀਮਾਂ ਨੂੰ ਸਹੀ ਮਾਇਨੇ ਤੱਕ […]

Continue Reading

ਅੰਮ੍ਰਿਤਸਰ ‘ਚ ਮੁੱਖ ਮੰਤਰੀ ਦੀ ਤੀਰਥ ਯਾਤਰਾ ਬੱਸ ‘ਤੇ ਹਮਲਾ, 2 ਗ੍ਰਿਫ਼ਤਾਰ

ਅੰਮ੍ਰਿਤਸਰ 22 ਜੁਲਾਈ ,ਬੋਲੇ ਪੰਜਾਬ ਬਿਊਰੋ; ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਦੀ ਤੀਰਥ ਯਾਤਰਾ ਬੱਸ ‘ਤੇ ਹੋਏ ਹਮਲੇ ਦੇ ਸਬੰਧ ਵਿੱਚ ਦਿਹਾਤੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਘਟਨਾ ਵਿੱਚ ਵਰਤੀ ਗਈ ਸਵਿਫਟ ਡਿਜ਼ਾਇਰ ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ […]

Continue Reading

‘ਸਤਲੁਜ’ ਤੋਂ ਬਾਅਦ ਪੰਜਾਬੀ ਫ਼ਿਲਮ ‘ਦਸਤਾਰ’ ਨੂੰ ਲੈ ਕੇ ਹੰਗਾਮਾ

ਅਮ੍ਰਿਤਸਰ 22 ਜੁਲਾਈ ,ਬੋਲੇ ਪੰਜਾਬ ਬਿਊਰੋ; ਦਿਲਜੀਤ ਦੋਸਾਂਝ ਦੀ ਫਿਲਮ “ਸਤਲੁਜ” ਨੂੰ ਲੈ ਕੇ ਚੱਲ ਰਿਹਾ ਵਿਵਾਦ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋਇਆ ਹੈ, ਅਤੇ ਪੰਜਾਬੀ ਫਿਲਮ “ਦਸਤਾਰ” ਨੂੰ ਲੈ ਕੇ ਇੱਕ ਵਿਵਾਦ ਖੜ੍ਹਾ ਹੋ ਗਿਆ ਹੈ। ਅੰਮ੍ਰਿਤਸਰ ਦੇ ਟ੍ਰਿਲੀਅਮ ਮਾਲ ਵਿੱਚ ਇੱਕ ਮਲਟੀਪਲੈਕਸ ਵਿੱਚ ਆਏ ਇੱਕ ਸੈਲਾਨੀ ਨੇ ਮਲਟੀਪਲੈਕਸ ਸਟਾਫ ਅਤੇ ਮੈਨੇਜਰ ‘ਤੇ ਦੋਸ਼ ਲਗਾਇਆ […]

Continue Reading

ਫਰੀਦਕੋਟ ਦੇ ਅਣਖ ਖਾਤਰ ਕਤਲ ਮਾਮਲੇ ਵਿੱਚ ਪਿਤਾ ਸਮੇਤ ਪੰਜ ਜਣੇ ਗ੍ਰਿਫ਼ਤਾਰ

ਫਰੀਦਕੋਟ 22 ਜੁਲਾਈ ,ਬੋਲੇ ਪੰਜਾਬ ਬਿਊਰੋ; ਫਰੀਦਕੋਟ ਦੇ ਸਿਟੀ ਕੋਟਕਪੂਰਾ ਥਾਣੇ ਨੇ ਪਿੰਡ ਬੁਰਜ ਹਰੀਕਾ ਦੀ ਰਹਿਣ ਵਾਲੀ 20 ਸਾਲਾ ਮਹਿਕਦੀਪ ਕੌਰ ਦੇ ਕਤਲ ਦੇ ਮਾਮਲੇ ਵਿੱਚ ਪਿਤਾ ਸਮੇਤ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਵਿਰੁੱਧ ਜਾ ਕੇ ਪ੍ਰੇਮ ਵਿਆਹ ਕਰਵਾਇਆ ਸੀ। ਪਿਤਾ ਵਕੀਲ ਸਿੰਘ ‘ਤੇ ਆਪਣੇ […]

Continue Reading