ਘੁਰਕੀ, ਬੁਰਕੀ ਤੇ ਕੁਰਸੀ

ਰਾਜਨੀਤੀ ਦੀ ਤਿੰਨ ਪਹੀਏ ਵਾਲੀ ਗੱਡੀ ਹੈ; ਘੁਰਕੀ, ਬੁਰਕੀ ਤੇ ਕੁਰਸੀ। ਘੁਰਕੀ (ਪੁਲਿਸ) ਨਾਲ ਲੋਕਾਂ ਨੂੰ ਡਰਾਇਆ ਜਾਂਦਾ ਹੈ, ਬੁਰਕੀ ਨਾਲ ਵਰਗਲਾਇਆ ਜਾਂਦਾ ਹੈ ਤੇ ਕੁਰਸੀ ਉੱਤੇ ਬੈਠ ਕੇ ਰਾਜ ਕੀਤਾ ਜਾਂਦਾ ਹੈ। ਸੱਤਾ ਬਦਲਦੀ ਹੈ, ਚਿਹਰੇ ਬਦਲਦੇ ਹਨ, ਨਾਅਰੇ ਬਦਲਦੇ ਹਨ ਪਰ ਲੋਕਾਂ ਦੀ ਕਿਸਮਤ ਨਹੀਂ ਬਦਲਦੀ।ਲੋਕਾਂ ਨੂੰ ਕਦੇ ਧਰਮ ਦੇ ਨਾਂ ਉੱਤੇ ਵੰਡਿਆ […]

Continue Reading

ਪੰਜਾਬੀਓ! ਜ਼ਹਿਰ ਨਾ ਖਾਈਏ!

ਪੰਜਾਬੀਓ! ਜ਼ਹਿਰ ਨਾ ਖਾਈਏ! ਜੇ ਕਿਸੇ ਨੂੰ ਕਿਹਾ ਜਾਵੇ ਕਿ ਇਹ ਫਲ, ਸਬਜ਼ੀ, ਰੋਟੀ ਜਾਂ ਦੁੱਧ ਖਾ ਲਵੋ, ਤਾਂ ਉਹ ਬਿਨਾਂ ਸੋਚੇ-ਸਮਝੇ ਖਾ ਲਵੇਗਾ। ਪਰ ਜੇ ਇਹੀ ਕਿਹਾ ਜਾਵੇ ਕਿ ਇਸ ਵਿੱਚ ਜ਼ਹਿਰ ਹੈ, ਤਾਂ ਉਹ ਹੱਥ ਵੀ ਨਹੀਂ ਲਾਵੇਗਾ। ਅਜੀਬ ਗੱਲ ਇਹ ਹੈ ਕਿ ਅਸੀਂ ਅੱਜ ਉਹ ਜ਼ਹਿਰ ਰੋਜ਼ ਖਾ ਵੀ ਰਹੇ ਹਾਂ ਤੇ […]

Continue Reading

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਹੋਈ

ਮੋਹਾਲੀ 31 ਮਈ ,ਬੋਲੇ ਪੰਜਾਬ ਬਿਊਰੋ;ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਰੋਟਰੀ ਕਲੱਬ ਸੈਕਟਰ 70 ਮੁਹਾਲੀ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸ਼੍ਰੋਮਣੀ ਪੱਤਰਕਾਰ ਕਮਲਜੀਤ ਸਿੰਘ ਬਨਵੈਤ ਜੀ ਵੱਲੋਂ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਸ਼ਾਇਰਾ ਪਰਮਜੀਤ ਕੌਰ ਪਰਮ,ਡਾ. ਅਵਤਾਰ ਸਿੰਘ ਪਤੰਗ,ਗੁਰਦਰਸ਼ਨ ਸਿੰਘ ਮਾਵੀ ਅਤੇ ਦਵਿੰਦਰ ਕੌਰ ਢਿੱਲੋਂ ਸ਼ਾਮਲ ਸਨ।ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ […]

Continue Reading

ਜਦੋਂ ਪੁਲਿਸ ਸੱਤਾਧਾਰੀ ਧਿਰ ਦੀ ਸੇਵਾ ਕਰਨ ਲੱਗ ਪਏ!

ਜਦੋਂ ਪੁਲਿਸ ਸੱਤਾਧਾਰੀ ਧਿਰ ਦੀ ਸੇਵਾ ਕਰਨ ਲੱਗ ਪਏ! ਇਸ ਸਮੇਂ ਦੇਸ਼ ਵਿੱਚ ਵਿਧਾਨ ਪਾਲਿਕਾ, ਕਾਰਜ ਪਾਲਿਕਾ, ਨਿਆਂ ਪਾਲਿਕਾ ਤੇ ਮੀਡੀਆ ਉਤੇ ਸੱਤਾਧਾਰੀ ਧਿਰ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਗਿਆ ਹੈ। ਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਬਾਅਦ ਇਸ ਤਰ੍ਹਾਂ ਲੱਗਦਾ ਹੈ ਕਿ ਪੁਲਿਸ ਪ੍ਰਸ਼ਾਸਨ ਸਿਰਫ਼ ਮੂਕ ਦਰਸ਼ਕ ਬਣ ਕੇ ਰਹਿ ਗਿਆ ਹੈ। ਲੋਕ ਬੇਵੱਸ […]

Continue Reading

ਸਮਾਜ, ਪੁਲਿਸ ਤੇ ਸਰਕਾਰ : ਆਪਸੀ ਸਬੰਧਾਂ ਦੀ ਹਕੀਕਤ

ਸਮਾਜ, ਪੁਲਿਸ ਤੇ ਸਰਕਾਰ : ਆਪਸੀ ਸਬੰਧਾਂ ਦੀ ਹਕੀਕਤਮਨੁੱਖੀ ਜ਼ਿੰਦਗੀ ਵਿੱਚ ਸਮਾਜ ਸਭ ਤੋਂ ਪਹਿਲਾਂ ਆਉਂਦਾ ਹੈ। ਸਮਾਜ ਨੂੰ ਚਲਾਉਣ ਅਤੇ ਉਸ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਕਾਇਦੇ-ਕਾਨੂੰਨ ਬਣਾਏ ਗਏ, ਜੋ ਅੱਗੇ ਚੱਲ ਕੇ ਸੰਸਥਾਵਾਂ ਦੇ ਰੂਪ ਵਿੱਚ ਵਿਕਸਤ ਹੋਏ। ਪੁਲਿਸ ਵੀ ਇਨ੍ਹਾਂ ਸੰਸਥਾਵਾਂ ਵਿੱਚੋਂ ਇੱਕ ਹੈ। ਇਸ ਲਈ ਪੁਲਿਸ ਤੇ ਲੋਕਾਂ ਦਾ ਰਿਸ਼ਤਾ ਸਿਰਫ਼ […]

Continue Reading

ਅੰਨ੍ਹਾ ਵੰਡੇ ਰਿਓੜੀਆਂ ਮੁੜ ਮੁੜ ਘਰਦਿਆਂ ਨੂੰ ਦੇਵੇ!

ਜਦੋਂ ਬੰਦੇ ਨੂੰ ਕਿਧਰੇ ਇਨਸਾਫ਼ ਨਹੀਂ ਮਿਲਦਾ ਤਾਂ ਉਹ ਅਦਾਲਤ ਦਾ ਬੂਹਾ ਖੜਕਾਉਂਦਾ ਹੈ। ਉਸਨੂੰ ਅਦਾਲਤ ਤੋਂ ਆਸ ਹੁੰਦੀ ਹੈ ਕਿ ਉਹ ਉਸਨੂੰ ਇਨਸਾਫ਼ ਮਿਲੇਗਾ। ਪੰਜਾਬ ਹਰਿਆਣਾ ਹਾਈਕੋਰਟ ਵਿੱਚ ਜਿੰਨੇ ਵੀ ਇਸ ਸੂਚੀ ਅਨੁਸਾਰ ਜੱਜ ਸਾਹਿਬ ਹਨ। ਉਹਨਾਂ ਦੇ ਧੀਆਂ, ਪੁੱਤ ਤੇ ਜੁਆਈ ਭਾਈ ਸਰਕਾਰੀ ਵਕੀਲ ਹਨ। ਇਹਨਾਂ ਵਕੀਲਾਂ ਦੀ ਨਿਯੁਕਤੀ ਪੰਜਾਬ ਸਰਕਾਰ ਵੱਲੋਂ ਕੀਤੀ […]

Continue Reading

ਬੌਧਿਕ ਮਾਫੀਏ ਦੀ ਕੰਗਾਲੀ!

ਬੌਧਿਕ ਮਾਫੀਏ ਦੀ ਕੰਗਾਲੀ!ਭਾਰਤੀ ਸਮਾਜ ਨੂੰ ਕਾਬੂ ਕਰਨ ਲਈ ਹਰ ਦੌਰ ਵਿੱਚ ਕੋਈ ਨਾ ਕੋਈ ਵਿਚਾਰਧਾਰਾ ਜਨਮ ਲੈਂਦੀ ਰਹੀ ਹੈ। ਜਿਹੜੀ ਵਿਚਾਰਧਾਰਾ ਮਨੁੱਖ ਦੇ ਭਲੇ ਲਈ ਖੜੀ ਹੋਈ, ਉਹ ਕੁੱਝ ਸਮਾਂ ਜਿਊਂਦੀ ਰਹੀ। ਜਿਹੜੀ ਵਪਾਰ ਬਣੀ, ਉਹ ਆਪਣੇ ਹੀ ਭਾਰ ਹੇਠ ਡਿੱਗ ਗਈ।ਧਰਮ, ਰਾਜਨੀਤੀ, ਸਾਹਿਤ, ਮੀਡੀਆ ਅਤੇ ਬੌਧਿਕਤਾ, ਸਭ ਦਾ ਮਕਸਦ ਸਮਾਜ ਨੂੰ ਚੇਤਨ ਕਰਨਾ […]

Continue Reading

ਹੜ੍ਹ ਤੇ ਮੂਰਖਾਂ ਦੀ ਭੀੜ!

ਹੜ੍ਹ ਤੇ ਮੂਰਖਾਂ ਦੀ ਭੀੜ! ਭਾਰਤ ਦੀ ਰਾਜਨੀਤੀ ਵਿੱਚ ਇਸ ਸਮੇਂ ਖ਼ਲਾਅ ਪੈਦਾ ਹੋ ਗਿਆ ਹੈ। ਭਾਵੇਂ ਭਾਜਪਾ ਆਪਣੀ ਪਕੜ ਮਜ਼ਬੂਤ ਕਰਨ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀ ਹੈ। ਉਸਦੀ ਆਪਣੇ ਹੱਥਾਂ ਨਾਲ ਦਿੱਤੀਆਂ ਗੰਢਾਂ ਖੋਲ੍ਹਣ ਲਈ ਉਹਨਾਂ ਨੂੰ ਔਖਾ ਹੋ ਗਿਆ ਹੈ। ਉਹਨਾਂ ਦੇ ਭੌਕੜਾਂ ਵਲੋਂ ਬੇੜੀਆਂ ਵਿੱਚ ਵੱਟੇ ਪਾਉਣ ਦੀ ਕੋਈ […]

Continue Reading

ਵਿਕਾਸ ਦੇ ਨਾਂਅ ਹੇਠ ਉਜੜਦੀ ਮਨੁੱਖਤਾ!

ਵਿਕਾਸ ਦੇ ਨਾਂਅ ਹੇਠ ਉਜੜਦੀ ਮਨੁੱਖਤਾ! ਅੱਜ ਦਾ ਸਮਾਂ ਇੱਕ ਅਜੀਬ ਵਿਡੰਬਨਾ ਦਾ ਸਮਾਂ ਹੈ। ਚਹੁੰ ਪਾਸੇ ਵਿਕਾਸ ਦੇ ਨਾਅਰੇ ਗੂੰਜ ਰਹੇ ਹਨ, ਪਰ ਮਨੁੱਖ ਦੀ ਜ਼ਿੰਦਗੀ ਅੰਦਰੋਂ ਖੰਡਰ ਬਣਦੀ ਜਾ ਰਹੀ ਹੈ। ਉੱਚੀਆਂ ਇਮਾਰਤਾਂ, ਚਮਕਦਾਰ ਸੜਕਾਂ, ਵੱਡੇ ਮਾਲ, ਮੈਟਰੋ ਰੇਲਾਂ ਅਤੇ ਡਿਜ਼ੀਟਲ ਇਨਕਲਾਬ ਨੂੰ ਤਰੱਕੀ ਦਾ ਨਾਂ ਦਿੱਤਾ ਜਾ ਰਿਹਾ ਹੈ, ਪਰ ਇਸ ਚਮਕ […]

Continue Reading

ਕਾਕਰੋਚ ਜਨਤਾ ਪਾਰਟੀ : ਵਿਅੰਗ, ਵਿਰੋਧ ਤੇ ਨੌਜਵਾਨਾਂ ਦੀ ਬੇਚੈਨੀ ਦਾ ਨਵਾਂ ਰੂਪ

ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਸਮਾਂ ਹੈ। ਇੱਥੇ ਹਰ ਘਟਨਾ ਕੁਝ ਮਿੰਟਾਂ ਵਿੱਚ ਹੀ ਚਰਚਾ ਬਣ ਜਾਂਦੀ ਹੈ। ਕਈ ਵਾਰ ਹਾਸੇ-ਮਖੌਲ ਵਿੱਚ ਉੱਠਿਆ ਕੋਈ ਸ਼ਬਦ ਸਮਾਜ ਦੇ ਅੰਦਰ ਲੁਕੀ ਹੋਈ ਬੇਚੈਨੀ, ਗੁੱਸੇ ਅਤੇ ਨਿਰਾਸ਼ਾ ਦਾ ਵੱਡਾ ਪ੍ਰਤੀਕ ਬਣ ਜਾਂਦਾ ਹੈ। “ਕਾਕਰੋਚ ਜਨਤਾ ਪਾਰਟੀ” ਵੀ ਅਜਿਹਾ ਹੀ ਇੱਕ ਨਵਾਂ ਸਮਾਜਿਕ-ਰਾਜਨੀਤਿਕ ਪ੍ਰਗਟਾਵਾ ਹੈ। ਇਹ ਸਿਰਫ਼ ਮਜ਼ਾਕ […]

Continue Reading