ਚੰਡੀਗੜ੍ਹ, 3 ਮਾਰਚ, ਬੋਲੇ ਪੰਜਾਬ ਬਿਊਰੋ :
ਪੰਜਾਬ ਸਰਕਾਰ ਨੇ ਡੀਐਸਪੀ ਰੈਂਕ ਦੇ 12 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਸਬੰਧੀ ਸ਼ਨੀਵਾਰ ਦੇਰ ਰਾਤ ਡੀਜੀਪੀ ਦਫ਼ਤਰ ਤੋਂ ਸੂਚੀ ਜਾਰੀ ਕੀਤੀ ਗਈ। ਦੱਸ ਦੇਈਏ ਕਿ ਬੀਤੇ ਦਿਨੀਂ 100 ਤੋਂ ਵੱਧ ਇੰਸਪੈਕਟਰਾਂ ਨੂੰ ਡੀਐਸਪੀ ਵਜੋਂ ਤਰੱਕੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਡੀਐਸਪੀ ਦੇ ਤਬਾਦਲਿਆਂ ਦਾ ਦੌਰ ਸ਼ੁਰੂ ਹੋ ਗਿਆ। ਉਪਰੋਕਤ 12 ਡੀਐਸਪੀਜ਼ ਨੂੰ ਸਮੁੱਚੀ ਪੁਲੀਸ ਕਮੇਟੀ ਦੀ ਸਹਿਮਤੀ ਤੋਂ ਬਾਅਦ ਬਦਲਿਆ ਗਿਆ ਹੈ। ਸਾਰੇ ਅਧਿਕਾਰੀ ਅੱਜ ਆਪਣੇ ਨਵੇਂ ਅਹੁਦੇ ਦਾ ਚਾਰਜ ਸੰਭਾਲਣਗੇ।

