ਪੰਜਾਬ ਸਰਕਾਰ ਅੱਜ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਸ਼ੁਰੂ ਕਰੇਗੀ ਸੁਵਿਧਾ ਕੇਂਦਰ

ਚੰਡੀਗੜ੍ਹ ਪੰਜਾਬ

ਪੰਜਾਬ ਸਰਕਾਰ ਅੱਜ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਸ਼ੁਰੂ ਕਰੇਗੀ ਸੁਵਿਧਾ ਕੇਂਦਰ


ਚੰਡੀਗੜ੍ਹ, 8 ਅਗਸਤ, ਬੋਲੇ ਪੰਜਾਬ ਬਿਊਰੋ :


ਪੰਜਾਬ ਸਰਕਾਰ ਵੱਲੋਂ ਅੱਜ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈ.ਜੀ.ਆਈ.) ਹਵਾਈ ਅੱਡੇ ‘ਤੇ ਇੱਕ ਸੁਵਿਧਾ ਕੇਂਦਰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।
ਇਹ ਸੁਵਿਧਾ ਕੇਂਦਰ IGI ਹਵਾਈ ਅੱਡੇ ਦੇ ਟਰਮੀਨਲ-3 ਵਿੱਚ ਸਥਾਪਿਤ ਕੀਤਾ ਜਾਵੇਗਾ। ਸੁਵਿਧਾ ਕੇਂਦਰ ‘ਤੇ ਪੰਜਾਬ ਦੇ ਯਾਤਰੀ, ਪ੍ਰਵਾਸੀ ਭਾਰਤੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਹਵਾਈ ਅੱਡੇ ‘ਤੇ ਕਨੈਕਟਿੰਗ ਫਲਾਈਟਾਂ, ਟੈਕਸੀ ਸੇਵਾਵਾਂ, ਗੁੰਮ ਹੋਏ ਸਮਾਨ ਅਤੇ ਹੋਰ ਕਿਸੇ ਵੀ ਕੰਮ ਲਈ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹੋਣਗੇ।
ਇਸ ਕੇਂਦਰ ਦੇ ਨੇੜੇ ਦੋ ਇਨੋਵਾ ਗੱਡੀਆਂ ਉਪਲਬਧ ਹੋਣਗੀਆਂ। ਐਮਰਜੈਂਸੀ ਦੀ ਸਥਿਤੀ ਵਿੱਚ ਉਪਲਬਧਤਾ ਦੇ ਅਧਾਰ ‘ਤੇ, ਪੰਜਾਬ ਭਵਨ ਦਿੱਲੀ ਵਿੱਚ ਯਾਤਰੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਕੁਝ ਕਮਰੇ ਮੁਹੱਈਆ ਕਰਵਾਏ ਜਾਣਗੇ। ਕੇਂਦਰ ‘ਤੇ ਸਟਾਫ ‘ਚ ਤਾਇਨਾਤ ਨੌਜਵਾਨਾਂ ਨੂੰ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਪੰਜਾਬੀ ਚੰਗੀ ਤਰ੍ਹਾਂ ਆਉਦੀ ਹੋਵੇਗੀ। ਯਾਤਰੀਆਂ ਲਈ ਮਦਦ ਕੇਂਦਰ ਨੰਬਰ (011-61232182) ਜਾਰੀ ਕੀਤਾ ਗਿਆ ਹੈ, ਜਿਸ ਦੀ ਵਰਤੋਂ ਯਾਤਰੀ ਕਿਸੇ ਵੀ ਸਮੇਂ ਕਰ ਸਕਦੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।