ਸ੍ਰੀ ਗੁਰੂ ਰਵਿਦਾਸ ਸੇਵਾਮਿਸ਼ਨ ਸੁਸਾਇਟੀ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ

ਚੰਡੀਗੜ੍ਹ ਪੰਜਾਬ

ਸ੍ਰੀ ਗੁਰੂ ਰਵਿਦਾਸ ਸੇਵਾਮਿਸ਼ਨ ਸੁਸਾਇਟੀ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ


ਸ੍ਰੀ ਚਮਕੌਰ ਸਾਹਿਬ ,9, ਸਤੰਬਰ ,ਬੋਲੇ ਪੰਜਾਬ ਬਿਊਰੋ :

ਸ੍ਰੀ ਗੁਰੂ ਰਵਿਦਾਸ ਸੇਵਾ ਮਿਸ਼ਨ ਸੋਸਾਇਟੀ ਰਜਿ ਬਲਾਕ ਸ੍ਰੀ ਚਮਕੌਰ ਸਾਹਿਬ ਵੱਲੋਂ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਵਿਖੇ ਇੱਕ ਧਾਰਮਿਕ ਸਮਾਗਮ ਕਰਾਇਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਗੁਰਚਰਨ ਸਿੰਘ ਮਾਣੇ ਮਾਜਰਾ, ਜਨਰਲ ਸਕੱਤਰ ਸਤਵਿੰਦਰ ਸਿੰਘ ਨੀਟਾ ਨੇ ਦੱਸਿਆ ਸਰਬੱਤ ਦੇ ਭਲੇ ਲਈ ਅਤੇ ਦਰਬਾਰ ਸਾਹਿਬ ਵਿਖੇ ਟਾਈਲਾਂ ਤੇ ਪੀਪੀਓ ਦੇ ਕੰਮ ਮੁਕੰਮਲ ਹੋਣ ਤੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ ਅਤੇ ਭੋਗ ਪਾਏ ਗਏ। ਉਪਰੰਤ ਚਾਹ ਦਾ ਲੰਗਰ ਚਲਾਇਆ ਗਿਆ। ਇਹਨਾਂ ਦੱਸਿਆ ਕਿ ਇਸ ਮੌਕੇ ਗੁਰਤੇਜ ਸਿੰਘ ਤੇਜੀ ਗਣਪਤੀ ਜਿਉਲਰ ਵੱਲੋਂ ਟਾਈਲਾਂ ਦੀ ਕੀਤੀ ਕਾਰ ਸੇਵਾ ਅਤੇ ਅਜੀਤ ਸਿੰਘ ਕਨੇਡਾ ਨਿਵਾਸੀ ਵੱਲੋਂ ਭੇਜੀ ਸਹਾਇਤਾ ਲਈ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਤੇਜੀ ਪਰਿਵਾਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਇਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਲਗਾਤਾਰ ਚੱਲ ਰਹੀ ਹੈ ਅਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਸਹਿਯੋਗ ਕਰ ਰਹੀਆਂ ਹਨ। ਇਸ ਮੌਕੇ ਬਾਲਕ ਸਿੰਘ ਸੋਨੀ ਟੈਂਟ ਹਾਊਸ ਵੱਲੋਂ ਦਰਬਾਰ ਸਾਹਿਬ ਦੀਆਂ ਸਮੁੱਚੀਆਂ ਚਾਦਰਾਂ ਦੀ ਸੇਵਾ ਕਰਵਾਈ ਗਈ ।ਸਮਾਗਮ ਦੌਰਾਨ ਇਹਨਾਂ ਜਿੱਥੇ ਸਮੁੱਚੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਉਥੇ ਨਾਲ ਹੀ ਇਹ ਸਮਾਗਮ ਵਿੱਚ ਪਹੁੰਚੀਆਂ ਵੱਖ-ਵੱਖ ਸ਼ਖਸੀਅਤਾਂ ਇਲਾਕੇ ਲੋਕਾਂ ਅਤੇ ਭੈਣਾਂ ਦਾ ਧੰਨਵਾਦ ਕੀਤਾ ।ਇਸ ਮੌਕੇ ਸੁਖਦੇਵ ਸਿੰਘ ,ਰਜਿੰਦਰ ਸਿੰਘ, ਡਾਕਟਰ ਸੋਹਣ ਸਿੰਘ, ਸਾਬਕਾ ਚੇਅਰਮੈਨ ਰਕੇਸ਼ ਕੁਮਾਰ ਸਹਿਦੇਵ ,ਸਵਰਨ ਸਿੰਘ ਫੌਜੀ ,ਦਰਸ਼ਨ ਸਿੰਘ ਉਕਾਰ ਸਿੰਘ ਫੌਜੀ, ਅਮਨਦੀਪ ਸਿੰਘ, ਨਿਰਮਲ ਸਿੰਘ ,ਗਿਆਨੀ ਸਤਨਾਮ ਸਿੰਘ ,ਠੇਕੇਦਾਰ ਬਲਵਿੰਦਰ ਸਿੰਘ ਗੁਰਨਾਮ ਸਿੰਘ ਬਾਬਾ ਗੁਰਤੇਜ ਸਿੰਘ ,ਬਲਦੇਵ ਸਿੰਘ, ਰਾਜ ਸਿੰਘ ,ਪਰਮਜੀਤ ਸਿੰਘ ਜ਼ਿਮੀਂ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।