ਦਿੱਲੀ ਸਰਕਾਰ ਨੇ ਬਿਜਲੀ ਬਿੱਲਾਂ ’ਤੇ ਸਰਚਾਰਜ ਘਟਾਇਆ

ਨੈਸ਼ਨਲ

ਨਵੀਂ ਦਿੱਲੀ, 28 ਦਸੰਬਰ,ਬੋਲੇ ਪੰਜਾਬ ਬਿਊਰੋ :
ਦਿੱਲੀ ਦੇ ੳਪਭੋਗਤਾਵਾਂ ਨੂੰ ਨਵੇਂ ਸਾਲ ਵਿੱਚ ਬਿਜਲੀ ਬਿੱਲ ਕੁਝ ਘੱਟ ਮਿਲੇਗਾ। ਦਿੱਲੀ ਸਰਕਾਰ ਨੇ ਨਵੇਂ ਸਾਲ ਦਾ ਤੋਹਫ਼ਾ ਦੇਂਦੇ ਹੋਏ ਬਿਜਲੀ ਬਿੱਲਾਂ ’ਤੇ ਲਗੇ ਸਰਚਾਰਜ ਨੂੰ 65 ਤੋਂ 40 ਫੀਸਦ ਤੱਕ ਘਟਾਉਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਵਿੱਚ ਪਾਵਰ ਪਰਚੇਜ਼ ਐਡਜਸਟਮੈਂਟ ਚਾਰਜ (ਪੀਪੀਏਸੀ) ਦੀਆਂ ਦਰਾਂ ਜੋ ਪਹਿਲਾਂ ਬੀਆਰਪੀਐਲ ਲਈ 35.83 ਫੀਸਦ, ਬੀਵਾਈਪੀਐਲ ਲਈ 38.12 ਫੀਸਦ ਅਤੇ ਟੀਪੀਡੀਡੀਐਲ ਲਈ 36.33 ਫੀਸਦ ਸਨ, ਹੁਣ ਉਹਨਾਂ ਨੂੰ ਕ੍ਰਮਵਾਰ 18.19 ਫੀਸਦ, 13.63 ਫੀਸਦ ਅਤੇ 20.52 ਫੀਸਦ ਕੀਤਾ ਗਿਆ ਹੈ। ਇਸਦਾ ਸਿੱਧਾ ਲਾਭ ਬਿਜਲੀ ਬਿੱਲਾਂ ਵਿੱਚ ਦੇਖਣ ਨੂੰ ਮਿਲੇਗਾ।
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਸਰਕਾਰ ਨੇ ਹਮੇਸ਼ਾ ਗ੍ਰਾਹਕਾਂ ਨੂੰ ਬਿਜਲੀ ਦੀਆਂ ਦਰਾਂ ਵਿੱਚ ਵਾਧੇ ਤੋਂ ਬਚਾਉਣ ਨੂੰ ਪ੍ਰਾਥਮਿਕਤਾ ਦਿੱਤੀ ਹੈ, ਤਾਂ ਜੋ ਬਿਜਲੀ ਵੰਡਣ ਵਾਲੀਆਂ ਕੰਪਨੀਆਂ (ਡਿਸਕਾਮਸ) ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ (ਡੀਈਆਰਸੀ) ਵੱਲੋਂ ਨਿਰਧਾਰਤ ਨਿਯਮਾਂ ਦਾ ਪਾਲਣ ਕਰ ਸਕਣ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।