ਫਿਰੋਜ਼ਪੁਰ, 3 ਮਾਰਚ,ਬੋਲੇ ਪੰਜਾਬ ਬਿਊਰੋ :
ਫਿਰੋਜ਼ਪੁਰ ਦੇ ਥਾਣਾ ਕੁਲਗੜ੍ਹੀ ਦੀ ਪੁਲਿਸ ਨੇ ਐਸ.ਐਚ.ਓ. ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਨਸ਼ਿਆਂ ਖਿਲਾਫ਼ ਚਲ ਰਹੀ ਸਖ਼ਤ ਮੁਹਿੰਮ ਦੌਰਾਨ 12 ਕਿਲੋ 370 ਗ੍ਰਾਮ ਕਰਿਸਟਲ ਨਸ਼ਾ, ਇੱਕ ਕਿੱਟ ਬੈਗ, ਪੀਲੇ ਰੰਗ ਦੀ ਟੇਪ, 32 ਬੋਰ ਦਾ ਬਿਨਾਂ ਮਾਰਕਾ ਦੇਸੀ ਪਿਸਟੋਲ, ਇੱਕ ਖਾਲੀ ਮੈਗਜ਼ੀਨ ਅਤੇ ਇੱਕ ਕਾਲੇ ਰੰਗ ਦੀ ਥਾਰ ਗੱਡੀ ਬਰਾਮਦ ਕੀਤੀ ਹੈ।
ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ 23 ਫਰਵਰੀ 2025 ਤੋਂ ਕੁਲਗੜ੍ਹੀ ਦੀ ਦਾਣਾ ਮੰਡੀ ਵਿੱਚ ਇੱਕ ਬਿਨਾਂ ਨੰਬਰ ਦੀ ਥਾਰ ਗੱਡੀ ਖੜੀ ਹੋਣ ਦੀ ਗੁਪਤ ਸੂਚਨਾ ਮਿਲੀ ਸੀ। ਪੁਲਿਸ ਨੇ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਉੱਥੋਂ ਉਕਤ ਨਸ਼ੀਲੇ ਪਦਾਰਥ ਅਤੇ ਹਥਿਆਰ ਮਿਲੇ। ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।












