ਪੰਜਾਬ ਸਰਕਾਰ ਵੱਲੋਂ 14 ਤਹਿਸੀਲਦਾਰ ਸਸਪੈਂਡ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 5 ਮਾਰਚ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਮਾਲ ਅਧਿਕਾਰੀ (ਤਹਿਸੀਲਦਾਰ) ਮੰਗਲਵਾਰ ਸਵੇਰੇ ਸਮੂਹਿਕ ਛੁੱਟੀ ’ਤੇ ਚਲੇ ਗਏ ਸਨ। ਤਹਿਸੀਲਾਂ ਵਿੱਚ ਰਜਿਸਟਰੀ ਅਤੇ ਪ੍ਰਾਪਰਟੀ ਨਾਲ ਸੰਬੰਧਿਤ ਸੇਵਾਵਾਂ ਦਾ ਮੁਆਇਨਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਮੈਦਾਨ ’ਤੇ ਉਤਰ ਕੇ ਖਰੜ, ਬਨੂੜ ਅਤੇ ਜੀਰਕਪੁਰ ਦੀਆਂ ਤਹਸੀਲਾਂ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਸੀਐਮ ਮਾਨ ਨੇ ਸਖਤ ਹੁਕਮ ਜਾਰੀ ਕਰਦੇ ਹੋਏ ਬੀਤੇ ਕੱਲ੍ਹ ਕਿਹਾ ਸੀ ਕਿ ਸ਼ਾਮ ਪੰਜ ਵਜੇ ਤੱਕ ਜੇਕਰ ਰੇਵਨਿਊ ਅਧਿਕਾਰੀ ਡਿਊਟੀ ’ਤੇ ਨਹੀਂ ਵਾਪਸ ਆਏ, ਤਾਂ ਉਨ੍ਹਾਂ ਨੂੰ ਸਸਪੈਂਸ਼ਨ ਆਰਡਰ ਜਾਰੀ ਹੋਣਗੇ।ਇਹ ਵੀ ਕਿਹਾ ਸੀ ਕਿ ਇਸ ਹੁਕਮ ਦੇ ਮੁਤਾਬਕ ਪੰਜ ਵਜੇ ਤੋਂ ਬਾਅਦ ਡਿਊਟੀ ’ਤੇ ਵਾਪਸ ਨਾ ਆਉਣ ਵਾਲੇ ਰੈਵੇਨਿਊ ਅਧਿਕਾਰੀ ਆਪਣੇ ਆਪ ਨੂੰ ਸਸਪੈਂਸ਼ਨ ਦੇ ਦਾਇਰੇ ਵਿੱਚ ਸਮਝਣ। ਚੇਤਾਵਨੀ ਦੇ ਬਾਵਜੂਦ ਕੰਮ ’ਤੇ ਵਾਪਸ ਨਾ ਆਉਣ ਵਾਲੇ 14 ਤਹਿਸੀਲਦਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।