ਰਘੁਬੀਰ ਸਿੰਘ ਬਿੱਲਾ ਦੇ ਉਪਰਾਲੇ ਸਦਕਾ ਮੁਫ਼ਤ ਸਿਹਤ ਜਾਂਚ ਕੈਂਪ ਦਾ ਆਯੋਜਨ, ਸੈਂਕੜਿਆਂ ਲੋਕਾਂ ਨੂੰ ਮਿਲੇਗਾ ਲਾਭ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 1 ਜੂਨ (ਮਨਪ੍ਰੀਤ ਸਿੰਘ ਖਾਲਸਾ):-

ਸੀਐਸਬੀ ਬੈਂਕ, ਗੁਜਰਾਂਵਾਲਾ ਟਾਊਨ ਬ੍ਰਾਂਚ ਵੱਲੋਂ ਫੋਰਟਿਸ ਹਸਪਤਾਲ ਦੇ ਸਹਿਯੋਗ ਨਾਲ ਰਘੁਬੀਰ ਸਿੰਘ ਬਿੱਲਾ ਦੇ ਉਪਰਾਲੇ ਸਦਕਾ 39 ਨੰਬਰ ਗੁਜਰਾਂਵਾਲਾ ਟਾਊਨ, ਪਾਰਟ-2, ਸਮੂਹ ਕੰਪਲੈਕਸ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਦੋ ਦਿਨਾਂ ਮੁਫ਼ਤ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਬਾਰੇ ਗੱਲਬਾਤ ਕਰਦਿਆਂ ਰਘੁਬੀਰ ਸਿੰਘ ਬਿੱਲਾ ਨੇ ਦਸਿਆ ਕਿ ਇਹ ਕੈਂਪ 6 ਅਤੇ 7 ਜੂਨ 2026 ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਲਗਾਇਆ ਜਾਵੇਗਾ। ਕੈਂਪ ਦੌਰਾਨ ਲੋਕਾਂ ਲਈ ਕਈ ਮਹੱਤਵਪੂਰਨ ਸਿਹਤ ਸੇਵਾਵਾਂ ਮੁਫ਼ਤ ਉਪਲਬਧ ਹੋਣਗੀਆਂ, ਜਿਨ੍ਹਾਂ ਵਿੱਚ ਬਲੱਡ ਪ੍ਰੈਸ਼ਰ ਚੈਕਅੱਪ, ਬਲੱਡ ਸ਼ੂਗਰ ਟੈਸਟ, ਜਨਰਲ ਫਿਜ਼ੀਸ਼ੀਅਨ ਸਲਾਹ, ਦੰਦਾਂ ਦੀ ਜਾਂਚ, ਕੁੱਲ ਕੋਲੇਸਟਰੋਲ ਟੈਸਟ ਅਤੇ ਬੀਐਮਆਈ ਚੈਕ ਸ਼ਾਮਲ ਹਨ।ਆਯੋਜਕਾਂ ਵਲੋਂ ਇਸ ਸਮਾਜ ਸੇਵੀ ਉਪਰਾਲੇ ਲਈ ਰਘੁਬੀਰ ਸਿੰਘ (ਬਿੱਲਾ) ਦੇ ਵਿਸ਼ੇਸ਼ ਸਹਿਯੋਗ ਅਤੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ ਹੈ। ਆਯੋਜਕਾਂ ਨੇ ਕਿਹਾ ਕਿ ਉਨ੍ਹਾਂ ਦੀ ਸਮਾਜ ਦੀ ਸਿਹਤ ਅਤੇ ਭਲਾਈ ਪ੍ਰਤੀ ਸਮਰਪਿਤ ਸੇਵਾ ਕਾਬਿਲ-ਏ-ਤਾਰੀਫ਼ ਹੈ। ਸੀਐਸਬੀ ਬੈਂਕ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਬੈਂਕ ਸਿਹਤਮੰਦ ਅਤੇ ਮਜ਼ਬੂਤ ਸਮਾਜ ਦੀ ਨਿਰਮਾਣ ਲਈ ਗੁਣਵੱਤਾ ਭਰੀ ਸਿਹਤ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।