1898 ਤਰਕਸ਼ੀਲ ਲਹਿਰ ਦੇ ਮੋਢੀ ਡਾ ਅਬਰਾਹਮ ਟੀ ਕਾਵੂਰ ਦਾ ਜਨਮ ਹੋਇਆ ਅਜੀਤ ਪ੍ਰਦੇਸੀ
ਰੋਪੜ ,10, ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਤਰਕਸ਼ੀਲ ਸੋਸਾਇਟੀ ਦੇ ਸੂਬਾਈ ਆਗੂ ਅਜੀਤ ਪਰਦੇਸੀ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਡਾ ਅਬਰਾਹਮ ਥੌਮਸ ਕਾਵੂਰ, ਜਿਸਨੇ ਜਿੰਦਗੀ ਭਰ ਲੋਕਾਂ ਨੂੰ ਅੰਧਵਿਸ਼ਵਾਸ ਦੀ ਥਾਂ ਤਰਕ ਨਾਲ ਸੋਚਣਾ ਸਿਖਾਇਆ, ਜਿਨ੍ਹਾਂ ਦਾ ਜਨਮ 10-4-1898 ਨੂੰ ਤਿਰੂਵਾਲਾ,ਕੇਰਲਾ ਵਿਖੇ ਗਿਰਜੇ ਦੇ ਪੁਜਾਰੀ ਰੈਵ ਕਾਵੂਰ ਦੇ ਘਰ ਹੋਇਆ,ਉਸਨੇ ਮੁੱਢਲੀ ਪੜਾਈ ਪਿਤਾ ਦੇ ਸਕੂਲ ‘ਚ ਕੀਤੀ।ਫਿਰ ਛੋਟੇ ਭਰਾ ਨਾਲ ਕਲਕੱਤੇ ‘ਚ ਜੀਵ ਤੇ ਬਨਸਪਤੀ ਵਿਗਿਆਨ ਦੀ ਵਿਸ਼ੇਸਤਾ ਹਾਸਲ ਕੀਤੀ।1928 ਨੂੰ ਲੰਕਾ ਵਿੱਚ ਉੱਥੋਂ ਦੇ ਪ੍ਰਿੰਸੀਪਲ ਦੇ ਸੱਦੇ ਤੇ ਚਲਾ ਗਿਆ। ਪ੍ਰਿੰਸੀਪਲ ਦੀ ਮੌਤ ਤੋਂ ਬਾਦ ਕਾਲਜ ਵਿੱਚ ਨੌਕਰੀ ਕਰ ਲਈ,1959 ਵਿੱਚ ਸੇਵਾ ਮੁਕਤ ਹੋਣ ਤੇ ਮਨੋਵਿਗਿਆਨਕ, ਚਮਤਕਾਰਾਂ ਤੇ ਲਿਖਣਾ ਤੇ ਬੋਲਣਾ ਸ਼ੁਰੂ ਕਰ ਦਿੱਤਾ। ਡਾਕਟਰ ਨੇ ਲੰਕਾ ਵਿੱਚ ਤਰਕਸ਼ੀਲ ਸੁਸਾਇਟੀ ਬਣਾਈ ਤੇ ਉਥੋਂ ਦੀ ਜਥੇਬੰਦੀ ਦੇ ਪ੍ਰਧਾਨ ਵੀ ਗਏ।ਦੁਨੀਆਂ ਦੇ ਉਹ ਪਹਿਲੇ ਮਨੋਚਕਤਿਸਕ ਸਨ ਜਿਸਨੂੰ ਪੀ ਐਚ ਡੀ ਦੀ ਡਿਗਰੀ ਮਿਲੀ।ਅਮਰੀਕਾ ਦੀ ਮਿਨਸੋਟਾ ਸੰਸਥਾ ਨੇ ਵੀ ਪੀ ਐਚ ਡੀ ਦੀ ਡਿਗਰੀ ਦਿੱਤੀ।ਉਸਦੇ ਬਹੁਤ ਸਾਰੇ ਕੇਸਾਂ ਦੀ ਪੜਤਾਲ ਅਖਬਾਰਾਂ ਤੇ ਰਸਾਲਿਆਂ ‘ਚ ਛਪੀ।ਇਕ ਕੇਸ ਤੇ ਮਲਿਅਮ ਫਿਲਮ ਬਣੀ,ਇਕ ਹੋਰ ਕੇਸ ਤੇ ਤਾਮਿਲ ਡਰਾਮਾ ਨੰਬੀ ਕਾਈ ਵੀ ਕਈ ਵਾਰ ਖੇਡਿਆ ਗਿਆ।ਉਸਨੇ ਭੋਲੇ ਭਾਲੇ ਲੋਕਾਂ ਨੂੰ ਭੂਤਾਂ ਪ੍ਰੇਤਾਂ,ਜੋਤਸ਼ੀਆਂ,ਹਸਤ ਰੇਖਾ ਵੇਖਣ ਵਾਲਿਆਂ,ਟੂਣਾ ਕਰਨ ਵਾਲਿਆਂ,ਕਾਲੇ ਇਲਮ ਹੋਰ ਗੈਬੀ ਸ਼ਕਤੀਆਂ ਵਾਲਿਆਂ ਤੋਂ ਬਚਾਉਣ ਦੀ ਕੋਸ਼ਿਸ ਕੀਤੀ।ਉਹ ਭੂਤ ਪ੍ਰੇਤ ਲੱਭਣ ਲਈ ਕਬਰਸਤਾਨਾਂ ਤੇ ਡਰਾਉਣੇ ਘਰਾਂ ਵਿੱਚ ਸੌਦਾ ਰਿਹਾ।ਜਿੰਦਗੀ ਦੇ ਮਹੱਤਵਪੂਰਨ ਕੰਮ ਬਦਸ਼ਗਨੀ ਕਹਿਲਾਉਂਦੇ ਮੌਕਿਆਂ ਤੇ ਸ਼ੁਰੂ ਕੀਤੇ।ਉਸ ਨੇ 1963 ਵਿੱਚ ਪਾਖੰਡੀਆਂ ਤੇ ਧੋਖੇਬਾਜਾਂ ਨੂੰ ਸੀਲ ਬੰਦ ਨੋਟ ਦਾ ਨੰਬਰ ਦਸ ਕੇ 1000 ਤੋਂ 25000 ਰੁ ਦਾ ਇਨਾਮ ਜਿੱਤਣ ਦੀ ਚੁਣੌਤੀ ਦਿੱਤੀ।ਫਿਰ ਭੂਤ ਦੀ ਫੋਟੋ ਖਿੱਚਣ,ਜਾਦੂ ਟੂਣੇ ਨਾਲ ਮਾਰਨ,ਪਾਣੀ ਤੇ ਤੁਰਕੇ ਵਿਖਾਉਣ, ਪਾਣੀ ਨੂੰ ਖੂਨ ਤੇ ਖੂਨ ਨੂੰ ਪਾਣੀ ਵਿੱਚ ਬਦਲਣ, ਹੱਥ ਵੇਖ ਕੇ ਭਵਿੱਖ ਦੱਸਣ ਤੇ ਪੁਨਰ-ਜਨਮ ਦੀਆਂ ਚਣੌਤੀਆਂ (23 ਸ਼ਰਤਾਂ) ਦਿੰਦਾ ਰਿਹਾ।ਉਸਨੇ ਪ੍ਰਚਾਰ ਲਈ ,ਦੇਵ ਪੁਰਸ਼ ਹਾਰ ਗਏ ,ਕਿਤਾਬ ਲਿਖੀ ਤੇ ਉਸਦੇ ਵਿਚਾਰਾਂ ਦੀ ਇਕ ਹੋਰ ਕਿਤਾਬ ‘ ਦੇਵ,ਦੂਤ ਤੇ ਰੂਹਾਂ’ ਵੀ ਹੈ।ਪੰਜਾਬ ਦੀਆਂ ਵੱਖ ਵੱਖ ਰੰਗ ਮੰਚ ਦੀਆਂ ਨਾਟਕ ਟੀਮਾਂ ਵਲੋ ‘ਦੇਵ ਪੁਰਸ਼ ਹਾਰ ਗਏ’ ਨਾਟਕ ਪਿੰਡ ਪਿੰਡ ਤੋਂ ਇਲਾਵਾ ਦੇਸ਼ ਵਿਦੇਸ਼ ਵਿੱਚ ਸੈਂਕੜੇ ਵਾਰ ਖੇਡਿਆ ਜਾ ਚੁੱਕਾ ਹੈ। ਡਾਕਟਰ ਕਾਵੂਰ ਨੇ ਦੂਰ ਦੂਰ ਤੱਕ ਯਾਤਰਾ ਕੀਤੀ ਅਤੇ ਬਹੁਤ ਸਾਰੇ ਦੇਸ਼ਾਂ ਵਿਚ ਵੱਡੇ ਇਕੱਠ ਨੂੰ ਸੰਬੋਧਨ ਕੀਤਾ , ਉਨ੍ਹਾਂ ਦੀ ਪੜਤਾਲ ਦੁਨੀਆਂ ਭਰ ਵਿਚ ਕਈ ਮੈਗਜ਼ੀਨਾਂ ਅਖ਼ਬਾਰਾਂ ਵਿਚ ਛਪ ਚੁੱਕੀਆਂ ਹਨ।ਡਾ ਕਾਵੂਰ ਨੇ ਆਪਣਾ ਤੇ ਪਤਨੀ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਿੱਤਾ।ਉਹ ਸਾਡੇ ਕੋਲੋਂ 18 ਸਤੰਬਰ 1978 ਨੂੰ ਸਦਾ ਲਈ ਵਿਛੜ ਗਏ, ਉਨਾਂ ਦੇ ਵਿਚਾਰ ਹਮੇਸ਼ਾਂ ਸਾਡੇ ਮਾਰਗ ਦਰਸ਼ਕ ਕਰਦੇ ਰਹਿਣਗੇ।