ਨਿਊਯਾਰਕ, 11 ਅਪ੍ਰੈਲ,ਬੋਲੇ ਪੰਜਾਬ ਬਿਊਰੋ:
ਨਿਊਯਾਰਕ ਵਿਖੇ ਇੱਕ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਹੈਲੀਕਾਪਟਰ ਹਡਸਨ ਨਦੀ ਵਿੱਚ ਡਿੱਗ ਗਿਆ। ਇਸ ਘਟਨਾ ਵਿੱਚ ਤਿੰਨ ਬੱਚਿਆਂ ਸਮੇਤ ਕੁੱਲ ਛੇ ਲੋਕਾਂ ਦੀ ਜਾਨ ਚਲੀ ਗਈ। ਨਿਊਯਾਰਕ ਸਿਟੀ ਦੇ ਮੇਅਰ ਨੇ ਇਹ ਜਾਣਕਾਰੀ ਸੀਐਨਐਨ ਨੂੰ ਦਿੱਤੀ। ਮਾਰੇ ਗਏ ਲੋਕਾਂ ਵਿੱਚ ਪਾਇਲਟ ਅਤੇ ਸਪੇਨ ਤੋਂ ਆਇਆ ਇੱਕ ਪਰਿਵਾਰ ਵੀ ਸ਼ਾਮਲ ਹੈ।
ਹੈਲੀਕਾਪਟਰ ਬੈੱਲ 206L-4 ਲੌਂਗਰੇਂਜਰ IV ਸੀ ਜੋ ਮੈਨਹਟਨ ਤੋਂ ਉੱਡਿਆ ਸੀ। ਇਹ ‘ਸਟੈਚੂ ਆਫ ਲਿਬਰਟੀ’ ਦੇ ਆਲੇ ਦੁਆਲੇ ਉੱਡਦਾ ਹੋਇਆ ਜਾਰਜ ਵਾਸ਼ਿੰਗਟਨ ਬ੍ਰਿਜ ਵੱਲ ਜਾ ਰਿਹਾ ਸੀ ਕਿ ਅਚਾਨਕ ਦੱਖਣ ਵੱਲ ਮੁੜਿਆ ਅਤੇ ਨਿਊ ਜਰਸੀ ਨੇੜੇ ਨਦੀ ਵਿੱਚ ਡਿੱਗ ਪਿਆ।
ਹਾਦਸੇ ਤੋਂ ਤੁਰੰਤ ਬਾਅਦ ਨਿਊਯਾਰਕ ਪੁਲਿਸ ਵਿਭਾਗ (NYPD) ਵਲੋਂ ਇਲਾਕੇ ਵਿੱਚ ਐਮਰਜੈਂਸੀ ਸੇਵਾਵਾਂ ਅਤੇ ਆਵਾਜਾਈ ’ਚ ਰੁਕਾਵਟ ਦੀ ਚੇਤਾਵਨੀ ਜਾਰੀ ਕੀਤੀ ਗਈ।
