ਕੈਲਗਿਰੀ 16 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਕੈਨੇਡਾ ਵਿੱਚ ਵੱਸਦੇ ਮੀਡੀਆ ਅਤੇ ਰੀਅਲ ਅਸਟੇਟ ਵਿੱਚ ਚੰਗਾ ਨਾਮ ਕਮਾਉਣ ਵਾਲੇ ਜੱਸ ਬਰਾੜ ਦੇ ਅੱਜ ਕੁੱਝ ਟਾਇਮ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਦੀ ਮੰਦਭਾਗੀ ਖ਼ਬਰ ਹੈ।ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 2.30 ਕੁ ਵਜੇ ਕੈਲਗਿਰੀ ਵਿੱਚ ਹਾਰਟ ਅਟੈਕ ਆਉਣ ਕਾਰਨ ਉਹਨਾਂ ਦੀ ਮੌਤ ਹੋ ਗਈ।
ਉਹ ਪਿਛਲੇ ਕੁੱਝ ਦਿਨਾਂ ਤੋਂ ਕਾਰੋਬਾਰ ਦੇ ਸਿਲਸਲੇ ਵਿੱਚ ਕੈਲਗਰੀ ਗਏ ਹੋਏ ਸਨ। ਜਿੱਥੇ ਅਚਾਨਕ ਹਾਰਟ ਅਟੈਕ ਹੋਣ ਕਰਨ ਅਲਵਿਦਾ ਕਹਿ ਗਏ। ਉਹਨਾਂ ਦਾ ਪਿੰਡ ਮੋਗੇ ਨੇੜੇ ਬਾਘਾਪੁਰਾਣਾ ਸ਼ਹਿਰ ਦੇ ਨਾਲ ਲੰਗੇਆਣਾ ਸੀ।