ਹੁਣ ਮੋਟਰਸਾਈਕਲ ਐਫ 77 ਮੈਚ 2 ਅਤੇ ਐਫ 77 ਸੁਪਰ ਸਟਰੀਟ ਸਿਟੀ ਬਿਊਟੀਫੁਲ ਵਿੱਚ ਦੌੜਨਗੇ
ਚੰਡੀਗੜ੍ਹ, 22 ਅਪ੍ਰੈਲ ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)
ਫਾਸਟੈਸਟ ਇੰਡੀਅਨ ਮੋਟਰਸਾਈਕਲ ਨਿਰਮਾਤਾ ‘ਅਲਟਰਾਵਾਇਲਟ’ ਨੇ ਚੰਡੀਗੜ੍ਹ ਵਿੱਚ ਇਲੈਕਟ੍ਰਿਕ ਟੂ ਵ੍ਹੀਲਰ ਲਾਂਚ ਕੀਤੇ ਜਿਨਾਂ ‘ਚ ਮੋਟਰਸਾਈਕਲ ਐਫ77 ਮੈਚ 2 ਅਤੇ ਐਫ77 ਸੁਪਰ ਸਟਰੀਟ ਸ਼ਾਮਲ ਹਨ।
ਸੀਈਓ ਅਤੇ ਸਹਿ-ਸੰਸਥਾਪਕ ਨਾਰਾਇਣ ਸੁਬਰਾਮਨੀਅਮ ਅਤੇ ਮੀਤ ਪ੍ਰਧਾਨ ਰੁਬੀਨ ਜੌਰਜ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ
ਚੰਡੀਗੜ੍ਹ ਵਿਚ ਸਾਡੀ ਮੌਜੂਦਗੀ ਦੇਸ਼ ਦੇ ਹਰ ਕੋਨੇ ਵਿਚ ਵਿਸ਼ਵ ਪੱਧਰੀ ਨਵੀਨਤਾ ਨੂੰ ਪਹੁੰਚਯੋਗ ਬਣਾਉਣ ਅਤੇ ਗਾਹਕਾਂ ਨੂੰ ਇੱਕ ਸਹਿਜ ਅਤੇ ਬਿਹਤਰ ਮਾਲਕੀ ਅਨੁਭਵ ਪ੍ਰਦਾਨ ਕਰਨ ਵਾਲੇ ਅਲਟਰਾਵਾਇਲਟ ਦੇ ਮਿਸ਼ਨ ਨੂੰ ਉਜਾਗਰ ਕਰਦੀ ਹੈ।
155 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਵਾਲੇ ਸਾਡੇ ਇਹ ਇਲੈਕਟ੍ਰਿਕ ਮੋਟਰਸਾਈਕਲ 8 ਸਾਲ ਦੀ ਬੈਟਰੀ ਅਤੇ ਡਰਾਈਵਟ੍ਰੇਨ ਵਾਰੰਟੀ ਨਾਲ ਪੇਸ਼ ਕੀਤੇ ਜਾਣਗੇ। ਗਾਹਕਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਲਈ ਇਸੇ ਸਾਲ ਚੰਡੀਗੜ੍ਹ ਵਿੱਚ ਆਪਣਾ ਅਤਿ-ਆਧੁਨਿਕ ਐਕਸਪੀਰੀਐਂਸ ਸੈਂਟਰ ਵੀ ਸਥਾਪਤ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਟੱਚ ਸਕ੍ਰੀਨ ਮਲਟੀ
ਕਲਰ ਡਿਸਪਲੇਅ ਵਾਲੇ ਸੁਪਰ ਸਟਰੀਟ ਮੋਟਰਸਾਈਕਲ ਦੀ ਐਕਸ ਸ਼ੋਅਰੂਮ ਕੀਮਤ 2,99,000 ਰੁਪਏ ਹੈ ਤੇ ਇਸ ਦੀ ਬੁਕਿੰਗ ਵੀ ਕੰਪਨੀ ਦੀ ਵੈੱਬਸਾਈਟ www.ultraviolette.com
ਰਾਹੀਂ ਸ਼ੁਰੂ ਹੋ ਚੁੱਕੀ ਹੈ।