ਖਿਆਲਾ ਕਲਾਂ ਵਿਖੇ ਆਊਟ ਸੋਰਸ ਸਿਹਤ ਕਾਮਿਆਂ ਦੀ ਜਥੇਬੰਦੀ ਦੀ ਹੋਈ ਚੋਣ

ਪੰਜਾਬ

ਸਾਥੀ ਨਾਜਰ ਸਿੰਘ ਪ੍ਰਧਾਨ ਅਤੇ ਹਰਵਿੰਦਰ ਸਿੰਘ ਜਰਨਲ ਸਕੱਤਰ ਚੁਣੇ ਗਏ

ਮਾਨਸਾ 22ਅਪ੍ਰੈਲ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ )
ਜਿਲ੍ਹਾ ਮਾਨਸਾ ਵਿੱਚ ਪੈਂਦੇ ਕਮਿਊਨਟੀ ਹੈਲਥ ਸੈਂਟਰ ਖਿਆਲਾ ਕਲਾਂ ਵਿਖੇ ਸਿਹਤ ਵਿਭਾਗ ਵਿੱਚ ਵੱਖ ਵੱਖ ਕੈਟਾਗਰੀਆਂ ਵਿੱਚ ਕੰਮ ਕਰਨ ਵਾਲੇ ਆਊਟਸੋਰਸ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਿਲ੍ਹਾ ਪੱਧਰੀ ਮੀਟਿੰਗ ਹੋਈ, ਚੇਤੇ ਰੱਖਣ ਯੋਗ ਹੈ ਕਿ ਸਿਹਤ ਵਿਭਾਗ ਵਿੱਚ ਲਗਭਗ ਕੁੱਲ ਮੁਲਾਜ਼ਮਾਂ ਦਾ ਅੱਧਾ ਹਿੱਸਾ ਆਊਟਸੋਰਸ ਕਾਮਿਆਂ ਦੇ ਤੌਰ ਤੇ ਕੰਮ ਕਰ ਰਿਹਾ ਹੈ ਜਿਹੜੇ ਕਿ ਬਹੁਤ ਹੀ ਨਿਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ। ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕਾਮੇ ਲਗਭਗ 15-20 ਸਾਲਾਂ ਤੋਂ ਕੰਮ ਕਰਦੇ ਹਨ, ਉਹਨਾਂ ਕਾਮਿਆਂ ਨੂੰ ਅੱਜ ਤੱਕ ਕਿਸੇ ਵੀ ਸਰਕਾਰ ਨੇ ਰੈਗੂਲਰ ਕਰਨ ਸਬੰਧੀ ਕੋਈ ਵੀ ਨੀਤੀ ਪਾਲਿਸੀ ਨਹੀਂ ਬਣਾਈ ਗਈ। ਇਹਨਾਂ ਕਾਮਿਆਂ ਦੀ ਕੰਪਨੀਆਂ ਦੁਆਰਾ ਵੱਖ ਵੱਖ ਤਰੀਕੇ ਨਾਲ ਲੁੱਟ ਘਸੁੱਟ ਕੀਤੀ ਜਾ ਰਹੀ ਹੈ, ਜਿਸ ਕਰਕੇ ਇਹਨਾਂ ਆਊਟ ਸੋਰਸ ਕਾਮਿਆਂ ਵਿੱਚ ਹੁਣ ਵੱਡੀ ਪੱਧਰ ਤੇ ਰੋਸ ਜਾਗਣਾ ਸ਼ੁਰੂ ਹੋਇਆ ਹੈ, ਜਿਸ ਕਰਕੇ ਉਹਨਾਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਵੱਡੀ ਪੱਧਰ ਤੇ ਲਾਮਬੰਦੀ ਸ਼ੁਰੂ ਕਰਕੇ ਜ਼ਿਲ੍ਹਾ ਪੱਧਰੀ ਚੋਣ ਕੀਤੀ ਗਈ ਹੈ। ਜਿਸ ਵਿੱਚ ਨਾਜਰ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ, ਹਰਵਿੰਦਰ ਸਿੰਘ ਜ਼ਿਲ੍ਹਾ ਜਰਨਲ ਸਕੱਤਰ, ਦਿਪਾਸ਼ੂ ਬੁਢਲਾਡਾ ਕੈਸੀਅਰ, ਸੀਨੀਅਰ ਮੀਤ ਪ੍ਰਧਾਨ ਮਨੀਸ਼ ਕੁਮਾਰ ਮਾਨਸਾ, ਮੀਤ ਪ੍ਰਧਾਨ ਲਖਵਿੰਦਰ ਕੌਰ ਮਾਨਸਾ ਅਤੇ ਰੀਚਾ ਰਾਣੀ, ⁠ਦਫ਼ਤਰ ਸਕੱਤਰ ਵਿੱਕੀ ਬੁਢਲਾਡਾ, ਪ੍ਰੈਸ ਸਕੱਤਰ ਬੂਟਾ ਸਿੰਘ, ਮੁੱਖ ਸਲਾਹਕਾਰ ਗੁਰਵੀਰ ਸਿੰਘ ਭੀਖੀ, ਸਲਾਹਕਾਰ ਸੁਖਦੀਪ ਸਿੰਘ ਸੁੱਖੀ, ਆਰਗੇਨਾਇਜਰ ਗੁਰਪ੍ਰੀਤ ਸਿੰਘ ਅਤੇ ਸੁਖਵੰਤ ਸਿੰਘ, ⁠ਅਡੀਟਰ ਸੋਹਣ ਸਿੰਘ, ਜਿਲ੍ਹਾ ਕਮੇਟੀ ਮੈਂਬਰ ਮਨਪ੍ਰੀਤ ਕੌਰ ਬੁਢਲਾਡਾ, ਜਸਪ੍ਰੀਤ ਕੌਰ, ਕਮਲਜੀਤ ਕੌਰ, ਅਮਨਦੀਪ ਕੌਰ ਆਦਿ ਸ਼ਾਮਿਲ ਸਨ। ਅੱਜ ਦੀ ਇਸ ਮੀਟਿੰਗ ਵਿੱਚ ਗਗਨਦੀਪ ਸਿੰਘ ਭੁੱਲਰ ਸੂਬਾ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਵਿਗਿਆਨਿਕ, ਗੁਰਜਿੰਦਰ ਸਿੰਘ ਔਲਖ ਮੰਡੀ ਕਲਾਂ ਜਿਲ੍ਹਾ ਪ੍ਰਧਾਨ ਬਠਿੰਡਾ, ਗੁਰਿੰਦਰ ਸਿੰਘ ਵਿੱਕੀ ਫੂਲ, ਪ੍ਰਦੀਪ ਸ਼ਰਮਾ ਫੂਲ ,ਅਮਨਦੀਪ ਸਿੰਘ ਮਹਿਰਾਜ, ਰਵੀ ਕੁਮਾਰ ਰਾਮਪੁਰਾ, ਅਮਨਦੀਪ ਕੁਮਾਰ ਬਠਿੰਡਾ, ਜਗਮੀਤ ਸਿੰਘ ਜਰਨਲ ਸਕੱਤਰ ਜਿਲ੍ਹਾ ਬਠਿੰਡਾ, ਹਰਮਨਦੀਪ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਬਰਨਾਲਾ, ਗੁਰਦੀਪ ਸਿੰਘ ਬਰਨਾਲਾ, ਯਾਦਵਿੰਦਰ ਸਿੰਘ ਬਰਨਾਲਾ, ਗੁਰਪ੍ਰੀਤ ਸਿੰਘ ਖਿਆਲਾ ਕਲਾਂ ਜਿਲ੍ਹਾ ਪ੍ਰਧਾਨ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਮਾਨਸਾ, ਗੁਰਪਾਲ ਸਿੰਘ ਸਰਦੂਲਗੜ੍ਹ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਬਲਾਕ ਪ੍ਰਧਾਨ ਮਾਨਸਾ, ⁠ਬਿੱਕਰ ਸਿੰਘ ਮਾਨਸਾ ਸੂਬਾ ਪ੍ਰਧਾਨ ਫੀਲ਼ਡ ਐਂਡ ਵਰਕਸ਼ਾਪ ਵਰਕਜ ਯੂਨੀਅਨ, ਹਿੰਮਤ ਸਿੰਘ ਦੂਲੋਵਾਲ , ਕੁਲਦੀਪ ਸਿੰਘ ਤਲਵੰਡੀ ਸਾਬੋ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਆਉਣ ਵਾਲੇ ਦਿਨਾਂ ਵਿੱਚ ਵੱਖ ਵੱਖ ਜ਼ਿਲ੍ਹਿਆਂ ਵਿੱਚ ਇਸ ਤਰ੍ਹਾਂ ਦੀ ਚੋਣ ਕਰਕੇ ਸਿਹਤ ਵਿਭਾਗ ਆਊਟਸੋਰਸ ਮੁਲਾਜ਼ਮ ਜਥੇਬੰਦੀ ਦਾ ਗਠਨ ਕਰਕੇ ਤਿੱਖੇ ਸੰਘਰਸ਼ ਉਲੀਕੇ ਜਾਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।