ਬਠਿੰਡਾ, 28 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਸ਼ਹਿਰ ਦੇ ਜੀਟੀ ਰੋਡ ’ਤੇ ਬੀਤੇ ਦਿਨੀ ਨਿਹੰਗ ਸਿੰਘ ਆਪਣੇ ਪਰਿਵਾਰ ਸਮੇਤ ਕਾਰ ਰਾਹੀਂ ਰੇਲਵੇ ਸਟੇਸ਼ਨ ਜਾ ਰਿਹਾ ਸੀ। ਗੱਡੀ ਉੱਤੇ ਲਾਲ ਬੱਤੀ ਲੱਗੀ ਹੋਈ ਸੀ ਅਤੇ ਹੂਟਰ ਵੀ ਵੱਜ ਰਿਹਾ ਸੀ।
ਟ੍ਰੈਫਿਕ ਇੰਚਾਰਜ ਐਸਆਈ ਅਮਰੀਕ ਸਿੰਘ ਅਤੇ ਟੀਮ ਨੇ ਫੌਰੀ ਕਾਰਵਾਈ ਕਰਦਿਆਂ ਗੱਡੀ ਨੂੰ ਰੋਕ ਲਿਆ ਅਤੇ ਨਿਹੰਗ ਸਿੰਘ ਕੋਲੋਂ ਲਾਲ ਬੱਤੀ ਤੇ ਹੂਟਰ ਲਗਾਉਣ ਦੀ ਮਨਜ਼ੂਰੀ ਦੇ ਦਸਤਾਵੇਜ਼ ਮੰਗੇ। ਨਿਹੰਗ ਸਿੰਘ ਦਸਤਾਵੇਜ਼ਾਂ ਨੂੰ ਪੇਸ਼ ਕਰਨ ’ਚ ਅਸਫਲ ਰਿਹਾ। ਨਤੀਜਤਨ, ਗੱਡੀ ਦਾ ਚਾਲਾਨ ਕੱਟ ਦਿੱਤਾ ਗਿਆ।
ਇਸ ਦੌਰਾਨ ਦੋਹਾਂ ਪੱਖਾਂ ਵਿਚਕਾਰ ਬਹਿਸ ਵੀ ਹੋਈ। ਗੱਡੀ ਉੱਤੇ ਬੁੱਢਾ ਦਲ ਦੀ ਤਖ਼ਤੀ ਵੀ ਲਗੀ ਹੋਈ ਸੀ, ਪਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਮਾਮਲੇ ’ਚ ਪੁਲਿਸ ਨੇ ਕੋਈ ਛੋਟ ਨਹੀਂ ਦਿੱਤੀ।ਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਕਾਨੂੰਨ ਸਭ ਲਈ ਬਰਾਬਰ ਹੈ, ਫਿਰ ਚਾਹੇ ਕੋਈ ਵੀ ਹੋਵੇ।
