ਪਠਾਨਕੋਟ : ਮੰਦਰ ਨੇੜੇ ਖੜੀਆਂ ਕਾਰਾਂ ਨੂੰ ਲੱਗੀ ਅੱਗ

ਨੈਸ਼ਨਲ ਪੰਜਾਬ


ਪਠਾਨਕੋਟ, 28 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਸ਼ਹਿਰ ਦੇ ਭੀੜ ਭਾੜ ਵਾਲੇ ਡਲਹੌਜ਼ੀ ਰੋਡ ’ਤੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ। ਪੁਰਾਣੀ ਕਚਹਿਰੀ ਦੇ ਸਾਹਮਣੇ ਅਚਾਨਕ ਲੱਗੀ ਅੱਗ ਨੇ ਦੋ ਕਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਹ ਹਾਦਸਾ ਟਰੱਸਟ ਦੀ ਗਰਾਊਂਡ ਵਿੱਚ ਅਰੋੜ ਵੰਸ਼ ਦੇ ਮੰਦਰ ਨੇੜੇ ਵਾਪਰਿਆ, ਜਿੱਥੇ ਲੋਕ ਦਰਸ਼ਨ ਲਈ ਆਏ ਹੋਏ ਸਨ।
ਚਸ਼ਮਦੀਦਾਂ ਅਨੁਸਾਰ, ਜਦ ਮੰਦਰ ਵਿਖੇ ਸ਼ਰਧਾਲੂਆਂ ਦੀ ਭੀੜ ਮੌਜੂਦ ਸੀ, ਤਾਂ ਇਕ ਵਿਅਕਤੀ ਜੋ ਜਲੰਧਰ ਤੋਂ ਆਇਆ ਸੀ ਨੇ ਆਪਣੀ 2023 ਮਾਡਲ ਕਾਰ ਇੱਕ ਦਰੱਖਤ ਹੇਠਾਂ ਖੜ੍ਹੀ ਕੀਤੀ ਹੋਈ ਸੀ। ਨਾਲ ਹੀ ਡਲਹੌਜ਼ੀ ਰੋਡ ਦੇ ਨਿਵਾਸੀ ਵਿਕਾਸ ਵਰਮਾ ਦੀ ਕਾਰ ਵੀ ਉਥੇ ਹੀ ਖੜੀ ਸੀ।
ਇਹ ਗੱਡੀਆਂ ਅਚਾਨਕ ਅੱਗ ਦੀ ਲਪੇਟ ‘ਚ ਆ ਗਈਆਂ।ਆਸ਼ੰਕਾ ਜਤਾਈ ਜਾ ਰਹੀ ਹੈ ਕਿ ਨੇੜਲੇ ਕੂੜੇ-ਕਰਕਟ ਨੂੰ ਲਗਾਈ ਗਈ ਅੱਗ ਗੱਡੀਆਂ ਤੱਕ ਪਹੁੰਚ ਗਈ ਤੇ ਉਨ੍ਹਾਂ ਨੂੰ ਲਪੇਟ ਵਿੱਚ ਲੈ ਲਿਆ। ਮੌਕੇ ਤੇ ਮੌਜੂਦ ਲੋਕਾਂ ਦੇ ਸਾਹਮਣੇ ਸਿਰਫ ਕੁਝ ਮਿੰਟਾਂ ਵਿੱਚ ਦੋਵੇਂ ਕਾਰਾਂ ਪੂਰੀ ਤਰ੍ਹਾਂ ਸੜ ਗਈਆਂ।
ਸਥਾਨਕ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਟੀਮਾਂ ਨੇ ਹੋਰ ਨੁਕਸਾਨ ਤੋਂ ਬਚਾਅ ਕਰ ਲਿਆ, ਪਰ ਦੋ ਕਾਰਾਂ ਨੂੰ ਬਚਾਇਆ ਨਾ ਜਾ ਸਕਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।