ਬਰਨਾਲਾ, 29 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਇੱਕ ਕਿਸਾਨ ਦੇ ਖੇਤਾਂ ਵਿੱਚ ਭਿਆਨਕ ਅੱਗ ਲੱਗਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਸ ਭਿਆਨਕ ਅੱਗ ਵਿੱਚ ਕਿਸਾਨ ਦਾ ਟਰੈਕਟਰ ਵੀ ਸੜ ਗਿਆ। ਇਹ ਘਟਨਾ ਪਿੰਡ ਧੌਲਾ ਦੇ ਫਤਿਹਪੁਰ ਪਿੰਡੀ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਕਿਸਾਨ ਦੇ ਟਰੈਕਟਰ ਸਮੇਤ ਉਸਦੀ ਕਣਕ ਦੀ ਫ਼ਸਲ ਦਾ ਨਾੜ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਟਰੈਕਟਰ ਦੀ ਬੈਟਰੀ ਵਿੱਚੋਂ ਨਿਕਲੀ ਚੰਗਿਆੜੀ ਦੱਸਿਆ ਜਾ ਰਿਹਾ ਹੈ।
ਪੀੜਤ ਕਿਸਾਨ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਸਿਰਫ਼ ਇੱਕ ਏਕੜ ਜ਼ਮੀਨ ’ਤੇ ਖੇਤੀ ਕਰਦਾ ਹੈ। ਉਸ ਨੇ ਕਣਕ ਦੀ ਵਾਢੀ ਕੀਤੀ ਸੀ ਪਰ ਅੱਜ ਉਹ ਟਰੈਕਟਰ ਨਾਲ ਨਾੜ ਤੋਂ ਤੂੜੀ ਬਣਾ ਰਿਹਾ ਸੀ। ਇਸ ਦੌਰਾਨ ਅਚਾਨਕ ਟਰੈਕਟਰ ਦੀ ਬੈਟਰੀ ‘ਚੋਂ ਚੰਗਿਆੜੀ ਨਿਕਲੀ, ਜਿਸ ਨੇ ਕੁਝ ਹੀ ਸਮੇਂ ‘ਚ ਭਿਆਨਕ ਰੂਪ ਧਾਰਨ ਕਰ ਲਿਆ। ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਨੇ ਕਾਫੀ ਕੋਸ਼ਿਸ਼ ਕੀਤੀ ਪਰ ਉਹ ਟਰੈਕਟਰ ਨੂੰ ਨਹੀਂ ਬਚਾ ਸਕਿਆ, ਉਸ ਨੇ ਭੱਜ ਕੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ।
