ਚੰਡੀਗੜ੍ਹ 29 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਲੇਬਰ ਡੇਅ (ਮਜਦੂਰ ਦਿਵਸ) ਦੇ ਮੱਦੇਨਜ਼ਰ ਗਜ਼ਟਿਡ ਛੁੱਟੀ ਐਲਾਨੀ ਹੋਈ ਹੈ।ਪੰਜਾਬ ਭਰ ਦੇ ਸਾਰੇ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ, ਸਰਕਾਰੀ ਦਫ਼ਤਰ ਇਸ ਦਿਨ ਬੰਦ ਰਹਿਣਗੇ। ਮਈ ਦੇ ਮਹੀਨੇ ਵਿਚ ਸਿਰਫ ਦੋ ਹੀ ਗਜ਼ਟਿਡ ਛੁੱਟੀਆਂ ਹਨ। 1 ਮਈ ਦਿਨ ਵੀਰਵਾਰ ਨੂੰ ਆ ਰਹੀ ਹੈ ਜਦਕਿ ਦੂਜੀ ਛੁੱਟੀ 30 ਮਈ ਨੂੰ ਹੈ, ਇਸ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ, ਜਿਸ ਦੇ ਚੱਲਦੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ।