ਨਵੀਂ ਦਿੱਲੀ 12 ਦਸੰਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਇੰਦੌਰ ਦੇ ਗੁਰਦੁਆਰਾ ਕਰਤਾਰ ਕੀਰਤਨ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਸਿੰਘਾਂ ਵੱਲੋਂ ਨਿਤਨੇਮ, ਪੰਜ ਗ੍ਰੰਥੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਸੰਥਿਆ ਲੜੀਵਾਰ ਸੈਂਚੀਆਂ ਰਾਹੀਂ ਆਰੰਭ ਕੀਤੀ ਜਾ ਰਹੀ ਹੈ। ਭੇਜੀ ਗਈ ਜਾਣਕਾਰੀ ਮੁਤਾਬਿਕ 13 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 15 ਤਰੀਕ ਨੂੰ ਸਵੇਰੇ ਪਾਏ ਜਾਣਗੇ ਉਪਰੰਤ ਗੁਰਦੁਆਰਾ ਸਾਹਿਬ ਵਿਖ਼ੇ ਦੀਵਾਨ ਸਜਾਏ ਜਾਣਗੇ ਜਿਨ੍ਹਾਂ ਵਿਚ ਭਾਈ ਹਰਦੇਵ ਸਿੰਘ ਦਮਦਮੀ ਟਕਸਾਲ ਕਥਾ ਵਿਚਾਰ ਕਰਣਗੇ ਅਤੇ ਅਖੰਡ ਕੀਰਤਨੀ ਜੱਥਾ ਇੰਦੌਰ ਵਲੋਂ ਸ਼ਬਦੀ ਅਖਾੜੇ ਲਗਣਗੇ । ਇਥੇ ਦਸਣਯੋਗ ਹੈ ਕਿ ਇਸ ਗੁਰਦੁਆਰਾ ਸਾਹਿਬ ਵਿਖ਼ੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਿਤਨੇਮ, ਪੰਜ ਗ੍ਰੰਥੀ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਵੀਂ ਸੰਥਿਆ ਕਰਵਾਈ ਜਾਏਗੀ ਜੋ ਕਿ ਬਾ ਦਸਤੂਰ ਜਾਰੀ ਰਹੇਗੀ । ਜਿਨ੍ਹਾਂ ਨੇ ਗੁਰਬਾਣੀ ਸੰਥਿਆ ਲੈਣੀ ਹੋਏ ਓਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਕੇ ਸੰਥਿਆ ਦੀ ਕਲਾਸਾਂ ਵਿਚ ਹਾਜ਼ਿਰੀ ਭਰ ਸਕਦਾ ਹੈ । ਪ੍ਰੋਗਰਾਮ ਵਿਚ ਹਾਜ਼ਿਰੀ ਭਰਣ ਲਈ ਜਦੋ ਦਮਦਮੀ ਟਕਸਾਲ ਦੇ ਕਥਾਵਾਚਕ ਅਤੇ ਵਿਦਿਆਰਥੀ ਗੁਰੂਬਾਣੀ ਦੀਆਂ ਸੈਂਚੀਆਂ, ਨਰੇਲ, ਚੋਰ ਸਾਹਿਬ ਅਤੇ ਹੋਰ ਲੋੜੀਂਦੇ ਸਮਾਨ ਸਮੇਤ ਜਦੋ ਇੰਦੌਰ ਰੇਲਵੇ ਸਟੇਸ਼ਨ ਪਹੁੰਚੇ ਤਦ ਓਥੇ ਸੰਗਤਾਂ ਵਲੋਂ ਉਨ੍ਹਾਂ ਨੂੰ ਜੀ ਆਇਆ ਆਖਦਿਆਂ ਫੁੱਲਾਂ ਦੀ ਵਰਖਾ ਅਤੇ ਨਾਮ ਸਿਮਰਨ ਕਰਦਿਆਂ ਇਕ ਅਲੌਕਿਕ ਨਜਾਰਾ ਬਣਾ ਦਿੱਤਾ ਸੀ ਜਿਸ ਨੂੰ ਦੇਖਦੇ ਹੋਏ ਸਟੇਸ਼ਨ ਤੇ ਹਾਜਿਰ ਲੋਕ ਦੇਖ ਕੇ ਅਸ਼ਚਰਜ ਹੋ ਰਹੇ ਸਨ । ਇਸ ਪ੍ਰੋਗਰਾਮ ਵਿਚ ਉਚੇਚੇ ਤੌਰ ਤੇ ਦਮਦਮੀ ਟਕਸਾਲ, ਅਖੰਡ ਕੀਰਤਨੀ ਜੱਥਾ, ਸਿੱਖ ਮਿਸ਼ਨਰੀ ਕਾਲਜ ਤੋਂ ਭਾਈ ਹਰਦੀਪ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਤੋਂ ਭਾਈ ਰਤਨਜੀਤ ਸਿੰਘ, ਪ੍ਰਬੰਧਕ ਕਮੇਟੀ ਗੁਰਦੁਆਰਾ ਕਰਤਾਰ ਕੀਰਤਨ ਸਾਹਿਬ ਅਤੇ ਸ਼ਾਹਬਾਜ਼ ਖਾਲਸਾ ਸਮੇਤ ਹੋਰ ਬਹੁਤ ਸਾਰੀ ਜੱਥੇਬੰਦੀਆਂ ਸਹਿਯੋਗ ਦੇ ਰਹੀਆਂ ਹਨ ।












