ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਅਕਾਲੀ ਦਲ ਪੇਸ਼ ਕਰ ਰਿਹਾ ਵਿਕਾਸ ਦਾ ਰੋਡਮੈਪ : ਐਨ.ਕੇ. ਸ਼ਰਮਾ

ਪੰਜਾਬ

ਹਰ ਮੋਰਚੇ ‘ਤੇ ਅਸਫਲ ਰਹੀ ‘ਆਪ‘ ਦੇ ਉਮੀਦਵਾਰਾਂ ਕੋਲ ਨਹੀਂ ਕੋਈ ਮੁੱਦਾ


ਚਾਰ ਸਾਲਾਂ ਵਿੱਚ ਲੋਕਾਂ ਨੂੰ ਆਪਸ ’ਚ ਲੜਾ ਕੇ ਭਾਈਚਾਰਕ ਸਾਂਝ ਕੀਤੀ ਖਰਾਬ


ਡੇਰਾਬੱਸੀ
12 ਦਸੰਬਰ ,ਬੋਲੇ ਪੰਜਾਬ ਬਿਊਰੋ;

ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਕਿਹਾ ਹੈ ਕਿ ਡੇਰਾਬੱਸੀ ਹਲਕੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ।
ਅਕਾਲੀ ਦਲ ਦੇ ਉਮੀਦਵਾਰ ਪ੍ਰਚਾਰ ਦੌਰਾਨ ਜਿੱਥੇ ਵਿਕਾਸ ਦਾ ਰੋਡਮੈਪ ਪੇਸ਼ ਕਰ ਰਹੇ ਹਨ, ਉੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਕੋਲ ਗਿਨਵਾਉਣ ਲਈ ਕੁਝ ਵੀ ਨਹੀਂ ਹੈ। ਐਨ.ਕੇ. ਸ਼ਰਮਾ ਅੱਜ ਮੁਕੰਦਪੁਰ ਜ਼ੋਨ ਤੋਂ ਉਮੀਦਵਾਰ ਨਿਰਮਲਾ ਦੇਵੀ ਦੇ ਸਮਰਥਨ ਵਿੱਚ ਮੁਕੰਦਪੁਰ ਅਤੇ ਬਿਜਨਪੁਰ ਵਿੱਚ ਚੋਣ ਜਨ ਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ।
ਸ਼ਰਮਾ ਨੇ ਮੌਜੂਦਾ ਸਰਕਾਰ ਨੂੰ ਹਰ ਮੋਰਚੇ ‘ਤੇ ਅਸਫਲ ਦੱਸਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਨੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਨੂੰ ਅਪਣਾਉਂਦੇ ਹੋਏ ਲੋਕਾਂ ਨੂੰ ਆਪਸ ’ਚ ਲੜਾ ਕੇ ਪਿੰਡਾਂ ’ਚ ਭਾਈਚਾਰਕ ਸਾਂਝ ਨੂੰ ਖਰਾਬ ਕੀਤਾ ਹੈ। ਸਰਕਾਰ ਨੇ ਵਿਕਾਸ ਦੇ ਨਾਮ ‘ਤੇ ਸਿਰਫ਼ ਝੂਠਾ ਪ੍ਰਚਾਰ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਹੈ।
ਐਨ.ਕੇ.ਸ਼ਰਮਾ ਨੇ ਚੰਡਿਆਲਾ ਜ਼ੋਨ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਵਿੰਦਰ ਕੌਰ ਦੇ ਹੱਕ ਵਿੱਚ ਰਾਜੋਮਾਜਰਾ, ਹੰਗੜਾ, ਹੰਸਾਲਾ, ਬੈਰਮਾਜਰਾ, ਜਵਾਹਰਪੁਰ ਜ਼ੋਨ ਤੋਂ ਉਮੀਦਵਾਰ ਸੁਖਜਿੰਦਰ ਕੌਰ ਦੇ ਸਮਰਥਨ ਵਿੱਚ ਤੋਗਾਂਪੁਰ, ਆਗਾਂਪੁਰ, ਭਗਵਾਸੀ, ਖੇੜੀ ਗੁੱਜਰਾਂ ਜ਼ੋਨ ਤੋਂ ਨਿਰਮਲਾ ਦੇਵੀ ਦੇ ਸਮਰਥਨ ਵਿੱਚ ਪੁਨਸਰ, ਮੀਆਂਪੁਰ ਵਿੱਚ ਚੋਣ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ’ਤੇ ਦੇਸਰਾਜ ਸਰਪੰਚ, ਸ਼ਿਵ ਰਾਮ ਸਰਪੰਚ, ਗੁਰਮੀਤ ਸਿੰਘ, ਰਾਮਕਰਨ ਪੰਚ, ਨਰੇਸ਼ ਪੰਚ, ਜਗਪਾਲ ਪੰਚ, ਚੌਧਰੀ ਮਾਮਚੰਦ, ਸੁਨੀਲ ਕੁਮਾਰ, ਪਵਨ ਕੁਮਾਰ, ਹਰਮੇਲ ਸਰਪੰਚ ਪੁਨਸਰ, ਧੰਮਣ ਪੰਚ ਬਿਜਨਪੁਰ, ਸਤਵਿੰਦਰ ਮੀਆਂਪੁਰ, ਦੀਪਚੰਦ ਖੇੜੀ ਗੁੱਜਰਾਂ, ਹੁਸ਼ਿਆਰ ਸਿੰਘ ਖੇੜੀ ਗੁੱਜਰਾਂ ਸਮੇਤ ਕਈ ਪਤਵੰਤੇ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।