ਸੀਪੀ67 ਮਾਲ ਵਿੱਚ ਸੁੰਦਰਕਾਂਡ ਪਾਠ ਦਾ ਆਯੋਜਨ ਹੋਇਆ

ਪੰਜਾਬ

ਮੁਹਾਲੀ, 2 ਮਾਰਚ ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)

ਮੋਹਾਲੀ ਦੇ ਸੀਪੀ67 ਮਾਲ ਵਿੱਚ ਭਗਤੀਮਈ ਮਾਹੌਲ, ਭਵਿਆ ਸੁੰਦਰਕਾਂਡ ਪਾਠ ਦਾ ਆਯੋਜਨ ਸੀਪੀ ਮਾਲ ਵਿੱਚ ਆਸਥਾ ਅਤੇ ਭਗਤੀ ਦੇ ਵਿਲੱਖਣ ਦਰਸ਼ਨ ਹੋਏ, ਜਦੋਂ ਪ੍ਰਸਿੱਧ ਕਥਾਵਾਚਕ ਰਸਰਾਜ ਮਹਾਰਾਜ ਦੀ ਹਾਜ਼ਰੀ ਵਿੱਚ ਭਵਿਆ ਸੁੰਦਰਕਾਂਡ ਪਾਠ ਦਾ ਆਯੋਜਨ ਕੀਤਾ ਗਿਆ।
ਸੈਂਕੜੇ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਰਾਮ ਨਾਮ ਦੀ ਗੂੰਜ ਨਾਲ ਸਾਰਾ ਪਰਿਸਰ ਭਗਤੀ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ। ਸਮੂਹਕ ਪਾਠ, ਮੰਤ੍ਰੋਚਾਰ ਅਤੇ ਭਜਨਾਂ ਦੀ ਸੁਰੀਲੀ ਪੇਸ਼ਕਸ਼ ਨੇ ਮਾਹੌਲ ਨੂੰ ਆਧਿਆਤਮਿਕ ਉਰਜਾ ਨਾਲ ਭਰ ਦਿੱਤਾ। ਭਾਵ-ਭਿੰਨੇ ਸ਼ਰਧਾਲੂ ਪਾਠ ਵਿੱਚ ਲੀਨ ਰਹੇ।

ਆਯੋਜਕਾਂ ਅਨੁਸਾਰ, ਇਸ ਤਰ੍ਹਾਂ ਦੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਸਮਾਜ ਵਿੱਚ ਏਕਤਾ ਅਤੇ ਸਕਾਰਾਤਮਕਤਾ ਦਾ ਸੰਦੇਸ਼ ਦੇਂਦੇ ਹਨ। ਸਮਾਗਮ ਦਾ ਸਮਾਪਨ ਆਰਤੀ ਅਤੇ ਪ੍ਰਸਾਦ ਵੰਡ ਨਾਲ ਕੀਤਾ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।