ਸ੍ਰੀ ਚਮਕੌਰ ਸਾਹਿਬ,14, ਅਪ੍ਰੈਲ ,ਬੋਲੇ ਪੰਜਾਬ ਬਿਊਰੋ;
ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ (ਰਜਿ) ਸਬੰਧਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਵੱਲੋਂ ਲੇਬਰ ਚੌਂਕ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ, ਡਾ ਭੀਮ ਰਾਓ ਅੰਬੇਦਕਰ ਦਾ 136ਵਾਂ ਜਨਮ ਦਿਹਾੜਾ ਮਨਾਇਆ ਗਿਆ, ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਮਿਸਤਰੀ ਮਨਮੋਹਨ ਸਿੰਘ ਕਾਲਾ ਨੇ ਦੱਸਿਆ ਕਿ ਇਸ ਮੌਕੇ ਮਿਸਤਰੀਆਂ, ਮਜ਼ਦੂਰਾਂ ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋਂ ਮਾਜਰਾ , ਜੋਇੰਟ ਸਕੱਤਰ ਸਤਵਿੰਦਰ ਸਿੰਘ ਨੀਟਾ, ਸਲਾਹਕਾਰ ਮਲਾਗਰ ਸਿੰਘ ਖਮਾਣੋ ਨੇ ਕਿਹਾ ਕਿ ਡਾ ਅੰਬੇਦਕਰ ਭਾਰਤੀ ਸਮਾਜ ਵਿੱਚੋਂ ਸਭ ਤੋਂ ਵੱਧ ਪੜੇ ਲਿਖੇ ਆਗੂ ਸਨ। ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਦੇ ਹੋਏ ਸਮਾਜ ਵਿੱਚੋਂ ਸਭ ਤੋਂ ਵੱਧ ਲਤਾੜੇ ਹੋਏ ਦਲਿਤ ਵਰਗ ਨੂੰ ਸਮਾਜਿਕ ਤੇ ਆਰਥਿਕ ਪੱਖੋਂ ਬਰਾਬਰੀ ਦਾ ਦਰਜਾ ਦਵਾਉਣ ਲਈ ਸਾਰੀ ਜ਼ਿੰਦਗੀ ਸੰਘਰਸ਼ ਕੀਤਾ, ਉਹਨਾਂ ਦਾ ਮੁੱਖ ਸੰਦੇਸ਼ ‘ਪੜੋ ਜੁੜੋ ਤੇ ਸੰਘਰਸ਼ ਕਰੋ’ ਸੀ। ਅੱਜ ਭਾਰਤ ਦੇ ਹਾਕਮ ਉਹਨਾਂ ਦਾ ਨਾਂ ਲੈ ਕੇ ਰਾਜ ਗੱਦੀਆਂ ਦਾ ਆਨੰਦ ਮਾਣਦੇ ਹਨ, ਅਤੇ ਦੂਜੇ ਪਾਸੇ ਉਹਨਾਂ ਦੇ ਸੁਪਨਿਆਂ ਦਾ ਕਤਲ ਕਰਦੇ ਹਨ, ਅੱਜ ਭਾਰਤ ਦੀ ਸਮੁੱਚੇ ਮਿਹਨਤਕਸ਼ ਲੋਕਾਂ ਤੋਂ ਸੰਵਿਧਾਨਿਕ ਤੇ ਕਾਨੂੰਨੀ ਹੱਕ ਖੋਹ ਕੇ ਉਹਨਾਂ ਨੂੰ ਗੁਲਾਮੀ ਵੱਲ ਧੱਕ ਰਹੇ ਹਨ ਤੇ ਆਪ ਕਾਰਪੋਰੇਟਰਾਂ ਦੀ ਸੇਵਾ ਕਰ ਰਹੇ ਹਨ। ਇਹਦਾ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਜਮਾਤੀ ਏਕਤਾ ਨੂੰ ਮਜਬੂਤ ਕਰਦਿਆਂ ਸੰਘਰਸ਼ਾਂ ਵਿੱਚ ਸ਼ਮੂਲੀਅਤ ਕਰਦੇ ਹੋਏ ,ਮੁਕਤੀ ਤੇ ਚੰਗੇ ਭਵਿੱਖ ਲਈ ਰਾਜਨੀਤਿਕ ਤੌਰ ਤੇ ਚੇਤਨ ਹੋਣ। ਇਸ ਸਮਾਗਮ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਸਮੁੱਚੇ ਮਿਸਤਰੀ ਮਜ਼ਦੂਰਾਂ ਨੇ ਲੱਡੂ ਵੰਡ ਕੇ ਡਾ ਅੰਬੇਦਕਰ ਦਾ ਜਨਮ ਦਿਹਾੜਾ ,ਜੱਥੇਬੰਦ ਸਕਲੰਪ ਦਿਵਸ ਵਜੋਂ ਮਨਾਇਆ। ਇਸ ਮੌਕੇ ਅਜੈਬ ਸਿੰਘ ਸਮਾਣਾ, ਦਲਬੀਰ ਸਿੰਘ ਜਟਾਣਾ, ਜਗਮੀਤ ਸਿੰਘ, ਮਿ ਕਮਲਜੀਤ ਸਿੰਘ, ਮਿ ਜੀਵਨ ਸਿੰਘ, ਸੁਰਿੰਦਰ ਸਿੰਘ, ਜਸਬੀਰ ਸਿੰਘ, ਗੁਲਾਬ ਚੰਦ ਚੌਹਾਨ, ਹਰਸ਼ਪ੍ਰੀਤ ਸਿੰਘ ਆਦਿ ਹਾਜ਼ਰ ਸਨ












