ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਹੋਈ ਮੀਟਿੰਗ

ਪੰਜਾਬ

ਮਾਨਸਾ 20, ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਪੰਜਾਬ ਮੁਲਾਜ਼ਮ ਅਤੇ ਸਾਂਝਾਂ ਫਰੰਟ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਜਿਲ੍ਹਾ ਕਨਵੀਨਰਾ ਦੀ ਪ੍ਰਧਾਨਗੀ ਪੈਨਸ਼ਨਰ ਭਵਨ ਮਾਨਸਾ ਵਿਖੇ ਹੋਈ ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾਈ ਕਨਵੀਨਰ ਗਗਨਦੀਪ ਸਿੰਘ ਭੁੱਲਰ ਸੰਬੋਧਨ ਕਰਨ ਲਈ ਪਹੁੰਚੇ ਮੀਟਿੰਗ ਵਿੱਚ ਜ਼ਿਲ੍ਹਾ ਕਨਵੀਨਰ ਸਿਕੰਦਰ ਸਿੰਘ ਘਰਾਗਣਾ, ਬਿੱਕਰ ਸਿੰਘ ਮਾਖਾ, ਜਗਦੇਵ ਸਿੰਘ ਘੁਰਕਣੀ,ਰਾਜ ਕੁਮਾਰ ਰੰਗਾ, ਦਰਸ਼ਨ ਸਿੰਘ ਨੰਗਲ, ਅਤੇ ਦਰਸ਼ਨ ਸਿੰਘ ਜੋਗਾ ਨੇ ਸੰਬੋਧਨ ਕੀਤਾ ਆਗੂ ਸਾਥੀਆਂ ਨੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਨਾਹ ਪੱਖੀ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅੱਜ ਦੀ ਮੀਟਿੰਗ ਨੂੰ ਅਜੈਬ ਸਿੰਘ ਅਲੀਸ਼ੇਰ, ਜਗਦੀਸ਼ ਰਾਏ,ਓਮ ਪ੍ਰਕਾਸ਼,ਮੇਜਰ ਸਿੰਘ ਬਾਜੇਵਾਲਾ, ਹਿੰਮਤ ਸਿੰਘ ਦੂਲੋਵਾਲ,ਲਗਨ ਲਾਲ, ਬਿਕਰ ਸਿੰਘ ਮਘਾਣੀਆ,ਜੱਗਾ ਸਿੰਘ ਅਲੀਸ਼ੇਰ, ਸ਼ਿੰਦਰਪਾਲ, ਸੀਤਲ ਸਿੰਘ ਉੱਡਤ ਗੁਰਜੰਟ ਸਿੰਘ ਨਹਿੰਗ,ਲੱਖਾ ਸਿੰਘ ਸਹਾਰਨਾ, ਆਗੂ ਸਾਥੀਆਂ ਨੇ ਸੰਬੋਧਨ ਕੀਤਾ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਹਿੰਦੀਆਂ ਡੀ ਼ਏ ਦੀਆਂ ਕਿਸ਼ਤਾਂ ਜਾਰੀ ਕਰਕੇ ਬਣਦਾ ਏਰੀਅਰ ਦਿੱਤਾ ਜਾਵੇ,2.59 ਦੇ ਗੁਣਾਕ ਨਾਲ ਪੈਨਸ਼ਨਰ ਦੀ ਦੁਹਰਾਈ ਕੀਤੀ ਜਾਵੇ,37 ਪ੍ਰਕਾਰ ਦੇ ਕੱਟੇ ਭੱਤੇ ਬਹਾਲ ਕੀਤੇ ਜਾਣ, ਕੱਚੇ ਕਾਮੇ ਪੱਕੇ ਕੀਤੇ ਜਾਣ, ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ ਮਹਿਕਮਿਆਂ ਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ ਅਤੇ ਹੋਰ ਮੰਗਾਂ ਜੋ ਮੰਗ ਪੱਤਰ ਵਿੱਚ ਦਰਜ ਹਨ ਨੂੰ ਪੂਰਾ ਕੀਤਾ ਜਾਵੇ, ਨਹੀਂ ਤਾਂ ਸੂਬਾਈ ਕਨਵੀਨਰ ਦੇ ਸੱਦੇ ਅਨੁਸਾਰ ਮਿਤੀ 17.5.26 ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਕਨਵੈਨਸ਼ਨ ਵਿੱਚ ਜ਼ਿਲ੍ਹਾ ਮਾਨਸਾ ਵੱਧ ਚੜ੍ਹ ਕੇ ਭਾਗ ਲਵੇਗਾ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।