ਭਾਈ ਰਘਵੀਰ ਸਿੰਘ ਨੇ ਭਾਈ ਫੌਜਾ ਸਿੰਘ ਨਾਲ 13 ਅਪ੍ਰੈਲ 1978 ਨੂੰ ਕੀਤੀ ਸੀ ਸ਼ਹਾਦਤ ਪ੍ਰਾਪਤ
ਨਵੀਂ ਦਿੱਲੀ 25 ਅਪ੍ਰੈਲ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-
ਪਿਛਲੇ 36 ਸਾਲਾਂ ਤੋਂ ਜਲਾਵਤਨੀ ਕੱਟ ਰਹੇ, ਇਸ ਵੇਲੇ ਇੰਗਲੈਂਡ ਦੀ ਧਰਤੀ ਤੇ ਰਹਿ ਕੇ ਅਖੰਡ ਕੀਰਤਨੀ ਜਥਾ ਅਤੇ ਸਤਿਕਾਰ ਕਮੇਟੀ ਵਿੱਚ ਸੇਵਾਵਾਂ ਨਿਭਾ ਰਹੇ ਭਾਈ ਕੁਲਦੀਪ ਸਿੰਘ ਨੂੰ ਉਸ ਵੇਲੇ ਵੱਡਾ ਸਦਮਾਂ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸ.ਤੇਜਾ ਸਿੰਘ ਪੰਜਾਬ ਦੀ ਧਰਤੀ ਤੇ ਆਪਣੇ ਸਵਾਸਾਂ ਦੀ ਪੂੰਜੀ ਸਮੇਟ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਆਪਣਿਆਂ ਦੇ ਤੁਰ ਜਾਣ ਤੇ, ਉਹਨਾਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਨਾ ਹੋ ਸਕਣ ਦਾ ਅਹਿਸਾਸ ਸ਼ਬਦਾਂ ਵਿਚ ਬਿਆਨ ਕਰਨ ਤੋਂ ਬਾਹਰ ਦੀ ਗੱਲ ਹੈ। ਇਸ ਰਾਹ ਦੇ ਪਾਂਧੀ ਹੀ ਇਹ ਮਹਿਸੂਸ ਕਰ ਸਕਦੇ ਹਨ। ਵਤਨ ਦੀ ਅਜ਼ਾਦੀ ਦੀ ਕੀਮਤ ਦਾ ਇਹ ਵੀ ਇੱਕ ਸਰਮਾਇਆ ਹੈ।ਜੋ ਅਜ਼ਾਦੀ ਘੁਲਾਟੀਆਂ ਨੂੰ ਉਤਾਰਨਾ ਪੈਂਦਾ ਹੈ। ਭਾਈ ਸਾਹਿਬ ਦੇ ਤਾਇਆ ਜੀ ਸ. ਰਘਵੀਰ ਸਿੰਘ 13 ਅਪ੍ਰੈਲ 1978 ਨੂੰ ਵਿਸਾਖੀ ਵੇਲੇ ਵਾਪਰੇ ਸਾਕੇ ਸਮੇਂ ਅਖੰਡ ਕੀਰਤਨੀ ਜਥੇ ਵਿੱਚ ਸੇਵਾ ਨਿਭਾਉਂਦਿਆਂ ਸ਼ਹੀਦ ਭਾਈ ਫੌਜਾ ਸਿੰਘ ਦੇ ਜਥੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ ਸਨ । ਭਾਈ ਕੁਲਦੀਪ ਸਿੰਘ ਨਿਹੰਗ ਨੇ ਲੱਗ ਭੱਗ ਪੰਦਰਾਂ ਸਾਲ ਸਾਡੇ ਨਾਲ ਜਰਮਨੀ ਵਿਖੇ ਵਿਚਰਦਿਆਂ ਹਰ ਪੰਥਕ ਖੇਤਰ ਵਿੱਚ ਆਪਣਾ ਯੋਗਦਾਨ ਪਾਇਆ।ਜੋ ਕੇ ਹੁਣ ਇੰਗਲੈਂਡ ਵਿਖੇ ਨਿਰੰਤਰ ਜਾਰੀ ਹੈ। ਅਸੀਂ ਬੱਬਰ ਖਾਲਸਾ ਵਲੋਂ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ, ਭਾਈ ਬਿਧੀ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਹਰਜੋਤ ਸਿੰਘ ਬੱਬਰ, ਭਾਈ ਰਾਜਿੰਦਰ ਸਿੰਘ ਬੱਬਰ ਅਤੇ ਭਾਈ ਬਲਜਿੰਦਰ ਸਿੰਘ ਆਦਿ ਇਸ ਦੁੱਖ ਦੀ ਘੜੀ ਵਿੱਚ ਭਾਈ ਕੁਲਦੀਪ ਸਿੰਘ ਨਿਹੰਗ ਨਾਲ ਦੁੱਖ ਸਾਂਝਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਸ.ਤੇਜਾ ਸਿੰਘ ਹੋਰਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਹ ਵੀ ਅਰਦਾਸ ਹੈ ਕਿ ਵਾਹਿਗੁਰੂ ਕੌਮ ਨੂੰ ਆਪਣਾ ਅਜ਼ਾਦ ਘਰ ਖਾਲਿਸਤਾਨ ਬਖਸ਼ਣ ਤਾਂ ਕਿ ਕੋਈ ਵੀ ਆਪਣਿਆਂ ਦੀਆਂ ਖੁਸ਼ੀਆਂ ਗਮੀਆਂ ਵਿੱਚ ਸ਼ਾਮਿਲ ਹੋਣ ਤੋਂ ਬਾਂਝਾ ਨਾ ਰਹਿ ਸਕੇ।












