8 ਮਈ ਨੂੰ ਬਠਿੰਡਾ ਵਿਖੇ ਹੋਵੇਗਾ ਸੂਬਾਈ ਇਜ਼ਲਾਸ
ਮੋਰਿੰਡਾ,25 ਅਪ੍ਰੈਲ ,ਬੋਲੇ ਪੰਜਾਬ ਬਿਊਰੋ;
ਪੀ ਡਬਲਿਊ ਡੀ, ਜਲ ਸਪਲਾਈ ਅਤੇ ਸੈਨੀਟੇਸ਼ਨ, ਭਵਨ ਤੇ ਮਾਰਗ, ਸਿੰਚਾਈ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਰਜਿ 36 ਸੂਬਾ ਪੱਧਰੀ ਆਨਲਾਈਨ ਮੀਟਿੰਗ ਮਹਿਮਾ ਸਿੰਘ ਧਨੋਲਾ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਨਰਲ ਸਕੱਤਰ ਪਵਨ ਮੋਂਗਾ ਨੇ ਦੱਸਿਆ ਕਿ ਜਥੇਬੰਦੀ ਦਾ ਸੂਬਾ ਪੱਧਰੀ ਇਜਲਾਸ 8 ਮਈ ਨੂੰ ਬਠਿੰਡਾ ਵਿਖੇ ਕੀਤਾ ਜਾਵੇਗਾ, ਜਿਸ ਵਿੱਚ ਡੀਐਮਐਫ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂ ਕੌਮੀ ਤੇ ਕੌਮਾਂਤਰੀ ਹਾਲਤਾਂ, ਮੁਲਾਜ਼ਮ ਲਹਿਰ, ਪੰਜਾਬ ਸਰਕਾਰ ਦੀ ਮੁਲਾਜ਼ਮਾ ਪ੍ਰਤੀ ਨੀਤ ਅਤੇ ਨੀਤੀ,ਸਬੰਧੀ ਸੰਦੇਸ਼ ਦੇਣਗੇ ।ਉਸ ਉਪਰੰਤ ਜਥੇਬੰਦੀ ਦੀ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ ਜਾਵੇਗੀ, ਮੀਟਿੰਗ ਵਿੱਚ ਵਿਭਾਗੀ ਮੰਗਾਂ ਤੇ ਚਰਚਾ ਕਰਦਿਆਂ ਦੱਸਿਆ ਕਿ ਦਰਜਾ ਚਾਰ ਮੁਲਾਜ਼ਮਾਂ ਨੂੰ ਟੈਸਟ ਪਾਸ ਕੀਤਿਆਂ ਚਾਰ ਮਹੀਨੇ ਹੋ ਚੁੱਕੇ ਹਨ ,ਪਰੰਤੂ ਅੱਜ ਤੱਕ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਹਨਾਂ ਕਰਮਚਾਰੀਆਂ ਨੂੰ ਦਰਜਾ ਤਿੰਨ ਦੀਆਂ ਖਾਲੀ ਪਈਆਂ ਪੋਸਟਾਂ ਤੇ ਪ੍ਰਮੋਟ ਨਹੀਂ ਕੀਤਾ ਜਾ ਰਿਹਾ, ਸਗੋਂ ਬੇਬੁਨਿਆਦ ਇਤਰਾਜ਼ ਲਾਏ ਜਾ ਰਹੇ ਹਨ ,ਇਥੋਂ ਤੱਕ ਪਰਖ ਕਾਲ ਸਮਾਂ ਕਲੀਅਰ ਕਰਨ ਦੀ ਜਿੰਮੇਵਾਰੀ ਵੀ ਮੁਲਾਜ਼ਮਾ ਸਿਰ ਸੁੱਟੀ ਜਾ ਰਹੀ ਹੈ,ਪ੍ਰਮੋਸ਼ਨਾਂ ਸਬੰਧੀ ਟਾਲ ਮਟੋਲ ਦੀ ਨੀਤੀ ਦਾ ਅਸਲ ਮਕਸਦ ਪੇਂਡੂ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ ਦੀ ਨੀਤੀ ਹੈ। ਮੀਟਿੰਗ ਵਿੱਚ ਜਿੱਥੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਟਾਲ ਮਟੋਲ ਦੀ ਨੀਤੀ ਅਪਣਾਉਣ ਸਬੰਧੀ ਗੰਭੀਰ ਚਰਚਾ ਕਰਦਿਆਂ , ਸਾਂਝੇ ਸੰਘਰਸ਼ਾਂ ਦੀ ਤਿਆਰੀ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਡੀ ਏ ਸਮੇਤ ਪੇਂਡੂ ਭੱਤੇ, ਪੇ ਕਮਿਸ਼ਨ ਦੇ ਬਕਾਏ ਅਤੇ ਹੋਰ ਮੰਗਾਂ ਸਬੰਧੀ ਮੁਲਾਜ਼ਮਾਂ ਨਾਲ ਕੀਤਾ ਜਾ ਰਿਹਾ ਵਿਤਕਰਾ , ਸਰਕਾਰ ਨੂੰ ਬਹੁਤ ਭਾਰੀ ਪਵੇਗਾ, ਇਹ ਸਰਕਾਰ ਨੂੰ ਮੁਲਾਜ਼ਮਾਂ ਦੇ ਇਤਿਹਾਸ ਵਿੱਚ ਸਭ ਨਾਲੋਂ ਵੱਧ ਮੁਲਾਜ਼ਮ ਵਿਰੋਧੀ ਸਾਬਤ ਹੋਈ ਹੈ। ਮੀਟਿੰਗ ਵਿੱਚ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਨੂੰ ਹੋਰ ਮਜਬੂਤ ਕਰਦਿਆਂ ਐਲਾਨੇ ਗਏ ਸੰਘਰਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ਵਿੱਚ ਫੈਸਲਾ ਕੀਤਾ ਕਿ ਸਮੁੱਚੇ ਫੀਲਡ ਮੁਲਾਜ਼ਮ ਇਕ ਮਈ ਨੂੰ ਮੁਲਾਜ਼ਮ ਮੰਗਾਂ ਤੇ ਸ਼ਾਮਰਾਜੀਆ ਦੀਆਂ ਨੀਤੀਆਂ ਵਿਰੁੱਧ ਮਈ ਦਿਵਸ ਮਨਾਉਣ ਤੇ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕਰਨਗੇ ।ਮੀਟਿੰਗ ਵਿੱਚ ਯੂ ਪੀ,ਦਿੱਲੀ ਤੇ ਹਰਿਆਣਾ ਸਰਕਾਰ ਵੱਲੋਂ ਮਜ਼ਦੂਰਾਂ ਤੇ ਵਿਹਿਸੀ ਢੰਗ ਨਾਲ ਕੀਤੇ ਜਬਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਕੀਤਾ ਜਾਵੇ। ਮੀਟਿੰਗ ਵਿੱਚ ਮਲਾਗਰ ਸਿੰਘ ਖਮਾਣੋਂ, ਉਮੇਦ ਸਿੰਘ ,ਅਸ਼ੋਕ ਕੁਮਾਰ, ਜਸਵਿੰਦਰ ਸਿੰਘ ਹਰਜੀਤ ਬਾਲੀਆ, ਗੁਰਚਰਨ ਸਿੰਘ ਅਕੌਈ ਸਾਹਿਬ, ਓਮਕਾਰ ਯਾਦਵ, ਸਰੂਪ ਸਿੰਘ ਮਾਜਰੀ, ਜਗਦੇਵ ਘੁਰਕਣੀ ,ਭੂਸ਼ਣ ਗੋਇਲ, ਰਾਮਜੀ ਸਿੰਘ, ਬਲਵਿੰਦਰ ਸੁਨਾਮ, ਦੀਦਾਰ ਸਿੰਘ ਢਿੱਲੋ ,ਬਾਬੂ ਸਿੰਘ ,ਜੋਗਿੰਦਰ ਸਿੰਘ ਸਮਾਧ , ਪੁਰਸ਼ੋਤਮ ਸਿੰਘ ਅਬੋਹਰ ,ਸਰਬਜੀਤ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਆਗੂ ਹਾਜਰ ਸਨ












