ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ

ਸਾਹਿਤ ਚੰਡੀਗੜ੍ਹ ਪੰਜਾਬ

ਚੰਡੀਗੜ੍ਹ 26 ਅਪ੍ਰੈਲ ,ਬੋਲੇ ਪੰਜਾਬ ਬਿਊਰੋ;


ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਰੋਟਰੀ ਭਵਨ ਮੋਹਾਲੀ ਵਿਖੇ ਹੋਈ ਜਿਸ ਦੇ ਪ੍ਰਧਾਨਗੀ ਮੰਡਲ ਵਿਚ ਡਾ: ਰਜਿੰਦਰ ਰੇਨੂੰ, ਮਨਦੀਪ ਕੌਰ ਸੋਹਲ, ਗੁਰਦਰਸ਼ਨ ਸਿੰਘ ਮਾਵੀ ਅਤੇ ਭਰਪੂਰ ਸਿੰਘ ਸ਼ਾਮਲ ਸਨ।ਕੇੰਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ “ਜੀ ਆਇਆਂ” ਆਖਿਆ ਅਤੇ ਕੇਂਦਰ ਦੀਆਂ ਨੇੜ ਭਵਿੱਖੀ ਯੋਜਨਾਵਾਂ ਬਾਰੇ ਦਸਿਆ। ਕਵੀ-ਦਰਬਾਰ ਵਿਚ ਸਭ ਤੋਂ ਪਹਿਲਾਂ ਸੁਧੀਰ ਮੋਤੀ ਨੇ ਹਿੰਦੀ ਵਿਚ ਗਜਲ ਸੁਣਾਈ।ਮਲਕੀਤ ਸਿੰਘ ਨਾਗਰਾ ,ਸਵਰਨਜੀਤ ਸਿੰਘ,ਬਲਵਿੰਦਰ ਸਿੰਘ ਢਿੱਲੋਂ,ਲਾਭ ਸਿੰਘ ਲਹਿਲੀ, ਭਰਪੂਰ ਸਿੰਘ ਨੇ ਪੂਰੇ ਜੋਸ਼ ਨਾਲ ਵੱਖੋ ਵੱਖ ਵੰਨਗੀ ਦੇ ਗੀਤ ਸੁਣਾਏ।ਰਾਜਵਿੰਦਰ ਸਿੰਘ ਗੱਡੂ,ਸਤਿੰਦਰ ਸਿੰਘ ਬੇਦੀ,ਮਨਜੀਤ ਪਾਲ ਸਿੰਘ, ਗੁਰਚਰਨ ਸਿੰਘ,ਹਰਜੀਤ ਸਿੰਘ, ਬਲਕਾਰ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਮਾਵੀ, ਮਨਦੀਪ ਕੌਰ ਸੋਹਲ,ਰਜਿੰਦਰ ਰੇਨੂੰ ਨੇ ਸਮਾਜਿਕ ਸਰੋਕਾਰ ਵਾਲੀਆਂ ਕਵਿਤਾਵਾਂ ਪੇਸ਼ ਕੀਤੀਆਂ ।

ਪਿੰਜੌਰ ਤੋਂ ਪਹੁੰਚੇ ਗੁਰਦਾਸ ਸਿੰਘ ਦਾਸ ਨੇ ਤੂੰਬੀ ਨਾਲ ਪੰਜਾਬ ਬਾਰੇ ਖੂਬਸੂਰਤ ਗੀਤ ਸੁਣਾ ਕੇ ਰੰਗ ਬੰਨ੍ਹਿਆ। ਪ੍ਰਲਾਦ ਸਿੰਘ ਨੇ ਸਾਧੂ ਸਿੰਘ ਹਮਦਰਦ ਅਤੇ ਸੁਖਦੇਵ ਸਿੰਘ ਕਾਹਲੋਂ ਨੇ ਸ਼ਿਵ ਕੁਮਾਰ ਬਟਾਲਵੀ ਦੀ ਗਜ਼ਲ ਅਤੇ ਸਰਬਜੀਤ ਸਿੰਘ ਪੱਡਾ ਨੇ ਬੁਲ੍ਹੇ ਸ਼ਾਹ ਦਾ ਕਲਾਮ ਤਰੰਨੁਮ ਵਿਚ ਪੇਸ਼ ਕੀਤੇ।ਰਜਿੰਦਰ ਰੇਨੂੰ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਪ੍ਰੋਗਰਾਮ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਕਵੀਆਂ ਨੂੰ ਮੰਚ ਪ੍ਰਦਾਨ ਕਰਦੇ ਹਨ ਅਤੇ ਅੱਗੇ ਵਧਾਉਣ ਵਿਚ ਸਹਾਈ ਹੁੰਦੇ ਹਨ।ਗੁਰਦਰਸ਼ਨ ਸਿੰਘ ਮਾਵੀ ਨੇ ਸਭ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਭਰਪੂਰ ਸਿੰਘ ਨੇ ਬੜੇ ਸੋਹਜਮਈ ਢੰਗ ਨਾਲ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।