ਜੇਲ੍ਹਾਂ ਅੰਦਰ ਬੰਦ ਸਿੱਖ ਪੰਜਾਬੀ ਨੌਜੁਆਨਾਂ ਦੀ ਜਿੰਦਗੀ ਨੂੰ ਬੇਹਤਰੀਨ ਬਣਾਉਣ ਲਈ ਗੁਰਮਤਿ ਫਲਸਫੇ ਨਾਲ ਸੰਬੰਧਿਤ ਸਾਹਿਤ ਜੇਲ੍ਹਾਂ ਅੰਦਰ ਮੁਹਇਆ ਕਰਵਾਏ ਜਾਣ ਦੀ ਅਪੀਲ: ਰਤਿੰਦਰ ਸਿੰਘ

ਨੈਸ਼ਨਲ ਪੰਜਾਬ

ਨਵੀਂ ਦਿੱਲੀ 29 ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਪਿੱਛਲੇ ਲੰਮੇ ਸਮੇਂ ਤੋਂ ਨਸ਼ੇ ਅਤੇ ਗੈਂਗਸਟਰਵਾਦ ਦੀ ਮਾਰ ਹੇਠ ਆ ਕੇ ਪੰਜਾਬ ਦੇ ਸਿੱਖ ਅਤੇ ਪੰਜਾਬੀ ਨੌਜੁਆਨ ਬੰਦ ਹਨ, ਉਨ੍ਹਾਂ ਦੇ ਵਿਗੜ ਰਹੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਸਿੱਖ ਚਿੰਤਕ ਭਾਈ ਰਤਿੰਦਰ ਸਿੰਘ ਇੰਦੌਰ ਨੇ ਗਿਆਨੀ ਕੁਲਦੀਪ ਸਿੰਘ ਗੜਗਜ, ਕਾਰਜਕਾਰੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਐਸਜੀਪੀਸੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ, ਮੈਂਬਰ ਗੁਰਚਰਨ ਸਿੰਘ ਗਰੇਵਾਲ, ਭਾਈ ਰਜਿੰਦਰ ਸਿੰਘ ਮਹਿਤਾ, ਬੀਬੀ ਕਿਰਨਜੋਤ ਕੌਰ, ਭਾਈ ਸਤਿੰਦਰ ਸਿੰਘ ਸੰਪਾਦਕ ਗੁਰਮਤਿ ਪ੍ਰਕਾਸ਼, ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਮੇਤ ਸਮੂਹ ਧਾਰਮਿਕ, ਰਾਜਨੀਤਿਕ ਜੱਥੇਬੰਦੀਆਂ, ਦਲ ਪੰਥ, ਦਮਦਮੀ ਟਕਸਾਲ ਦੀ ਸਮੂਹ ਵਿੰਗ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਅਤੇ ਹੋਰ ਵੱਖ ਵੱਖ ਰਾਜਾ ਅੰਦਰ ਵੱਖ ਵੱਖ ਕੇਸਾਂ ਅਧੀਨ ਬੰਦ ਇਹ ਸਿੱਖ ਪੰਜਾਬੀ ਨੌਜੁਆਨ ਜਦੋ ਜੇਲ੍ਹ ਤੋਂ ਬਾਹਰ ਆਣਗੇ ਤਦ ਓਹ ਜੇਹਲੀ ਜਿੰਦਗੀ ਕਰਕੇ ਹੋਰ ਵਿਗੜ ਸਕਦੇ ਹਨ। ਜੋ ਕਿ ਪੰਜਾਬ ਲਈ ਨਮੋਸ਼ੀ ਦਾ ਕਾਰਣ ਬਣ ਸਕਦੇ ਹਨ । ਇਸ ਲਈ ਉਨ੍ਹਾਂ ਦੀ ਜਿੰਦਗੀ ਨੂੰ ਬੇਹਤਰੀਨ ਬਣਾਉਣ ਲਈ ਸ਼ੁੱਧ ਰੂਹਾਨੀ ਗੁਰਮਤਿ ਫਲਸਫੇ ਨਾਲ ਸੰਬੰਧਿਤ ਇਤਿਹਾਸਿਕ ਸਾਹਿਤ ਪੰਜਾਬ ਅਤੇ ਹੋਰ ਜੇਲ੍ਹਾਂ ਅੰਦਰ ਹਰ ਹੀਲੇ ਮੁਹਇਆ ਕਰਵਾਇਆ ਜਾਏ। ਉਨ੍ਹਾਂ ਕਿਹਾ ਇਸ ਲਈ ਗੁਰਮਤਿ ਗਿਆਨ, ਗੁਰਮਤਿ ਪ੍ਰਕਾਸ਼, ਗੁਰਬਾਣੀ ਦੇ ਟੀਕੇ, ਐਸਜੀਪੀਸੀ ਦਾ ਭੇਟਾ ਰਹਿਤ ਸਾਹਿਤ ਅਤੇ ਹੋਰ ਪ੍ਰਕਾਸ਼ਿਤ ਹੋ ਰਿਹਾ ਸਾਹਿਤ ਦੀਆਂ ਵੱਧ ਤੋਂ ਵੱਧ ਕਾਪੀਆਂ ਜੇਲ੍ਹ ਅਧਿਕਾਰੀਆਂ ਜਾਂ ਜੇਲ੍ਹ ਨਾਲ ਸੰਬੰਧਿਤ ਸਰਕਾਰੀ ਅਧਿਕਾਰੀਆਂ ਨਾਲ ਮਿਲ਼ ਕੇ ਜੇਲ੍ਹਾਂ ਅੰਦਰ ਉਪਲਬੱਧ ਕਰਵਾਈਆਂ ਜਾ ਸਕਦੀਆਂ ਹਨ । ਇਸ ਨਾਲ ਨੌਜੁਆਨ ਗੁਰਮਤਿ, ਰੂਹਾਨੀਅਤ, ਧਰਮ ਨੂੰ ਪੜ ਕੇ ਨੈਤਿਕ ਕਦਰਾਂ ਨੂੰ ਪ੍ਰਣਾਅ ਕੇ ਚੰਗੇ ਇਨਸਾਨ ਬਣ ਕੇ ਬਾਹਰ ਆਣ ਜਿਸ ਨਾਲ ਇੰਨ੍ਹਾ ਅੰਦਰ ਗੁਰਬਾਣੀ ਦੀ ਰੋਸ਼ਨੀ ਵਿਚ ਅਪਰਾਧੀ ਪ੍ਰਵਿਤੀ ਖ਼ਤਮ ਹੋ ਜਾਏ ਅਤੇ ਸਮਾਜ ਵਿਚ ਆਪਣੀ ਜਿੰਦਗੀ ਸੁਚੱਜੇ ਢੰਗ ਨਾਲ ਜੀਅ ਸਕਣ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।