ਜੀਟੀਬੀਆਈਟੀ ਕਾਲਜ ਦੇ ਵਿਦਿਆਰਥੀਆਂ ਨੇ ਗੱਤਕਾ ਮੁਕਾਬਲੇ ਵਿਚ ਜਿੱਤੇ ਤਮਗੇ

ਨੈਸ਼ਨਲ ਪੰਜਾਬ

ਨਵੀਂ ਦਿੱਲੀ 29 ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਜੀਟੀਬੀਆਈਟੀ ਕਾਲਜ ਜੋ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਅਧੀਨ ਚਲ ਰਿਹਾ ਹੈ, ਦੇ ਵਿਦਿਆਰਥੀਆਂ ਨੇ ਕੋਟਾ ਰਾਜਸਥਾਨ ਵਿਖ਼ੇ ਹੋਏ ਗੱਤਕਾ ਮੁਕਾਬਲੇ ਵਿਚ ਸਿਲਵਰ ਅਤੇ ਬਰੋਂਜ ਤਮਗੇ ਜਿਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦੇਂਦਿਆ ਬੀਤੇ ਦਿਨ ਕਾਲਜ ਵਲੋਂ ਕੀਤੀ ਗਈ ਪ੍ਰੈਸ ਮਿਲਣੀ ਵਿਚ ਦਸਿਆ ਗਿਆ ਕਿ 44 ਯੂਨੀਵਰਸਿਟੀਆ ਵਿਚੋਂ ਜੀਟੀਬੀਆਈਟੀ ਕਾਲਜ ਦੇ 6 ਲੜਕੇ ਅਤੇ 6 ਕੁੜੀਆਂ ਨੇ ਵੱਖ ਵੱਖ ਮੁਕਾਬਲੇ ਜਿਤਦੇ ਹੋਏ ਕੋਟਾ ਵਿਖ਼ੇ ਹੋਣ ਵਾਲੇ ਫਾਈਨਲ ਮੁਕਾਬਲੇ ਵਿਚ ਜਗ੍ਹਾ ਬਣਾਈ ਸੀ ਤੇ ਓਥੇ ਹੋਏ ਤਕਰੀਬਨ 18 ਯੂਨੀਵਰਸਿਟੀਆ ਦੇ ਮੁਕਾਬਲਿਆ ਅੰਦਰ ਜੀਟੀਬੀਆਈਟੀ ਕਾਲਜ ਦੇ ਲੜਕੇਆ ਨੇ ਸਿਲਵਰ ਅਤੇ ਕੁੜੀਆਂ ਨੇ ਬਰੋਂਜ ਤਮਗੇ ਜਿੱਤੇ ਸਨ। ਉਨ੍ਹਾਂ ਦਸਿਆ ਕਿ ਜਿੱਤੇ ਹੋਏ ਬੱਚਿਆਂ ਵਿਚ ਹਰ ਇਕ ਖਿਡਾਰੀ ਲੜਕੇ ਨੂੰ 1 ਲੱਖ ਰੁਪਏ ਅਤੇ ਹਰ ਇਕ ਖਿਡਾਰੀ ਕੁੜੀ ਨੂੰ 70 ਹਜਾਰ ਰੁਪਏ ਦੇ ਇਨਾਮ ਵੀ ਮਿਲਣਗੇ । ਕਾਲਜ ਦੇ ਚੇਅਰਮੈਨ ਬੀਬੀ ਰਣਜੀਤ ਕੌਰ ਨੇ ਦਿੱਲੀ ਕਮੇਟੀ ਧਰਮ ਪ੍ਰਚਾਰ ਵਿੰਗ ਦੇ ਮੁੱਖੀ ਜਸਪ੍ਰੀਤ ਸਿੰਘ ਕਰਮਸਰ, ਮੈਂਬਰ ਹਰਜੀਤ ਸਿੰਘ ਪੱਪਾ, ਅਮਰਜੀਤ ਸਿੰਘ ਪੱਪੂ, ਕਾਲਜ ਦੇ ਪ੍ਰਿੰਸੀਪਲ ਮੈਡਮ ਰੰਧਾਵਾ ਅਤੇ ਗੱਤਕਾ ਟੀਮ ਦੇ ਉਪ ਪ੍ਰਧਾਨ ਹੰਸਪਾਲ ਸਿੰਘ, ਰਾਜਿੰਦਰ ਸਿੰਘ ਦੇ ਨਾਲ ਸੁਰਿੰਦਰਪਾਲ ਸਿੰਘ, ਜ਼ੋਰਾਵਰ ਸਿੰਘ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਬੱਚਿਆਂ ਨੇ ਬਹੁਤ ਘੱਟ ਸਮੇਂ ਅੰਦਰ ਬਹੁਤ ਮਿਹਨਤ ਕਰਦਿਆਂ ਇਸ ਮੁਕਾਬਲੇ ਵਿਚ ਆਪਣਾ ਸਥਾਨ ਬਣਾਇਆ ਸੀ ਅਤੇ ਤਮਗੇ ਜਿਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਜਿਸਦਾ ਸਾਨੂੰ ਬਹੁਤ ਮਾਣ ਹੈ ਅਤੇ ਇੰਨ੍ਹਾ ਨੂੰ ਕਿਸੇ ਕਿਸਮ ਦੀ ਮਦਦ ਦੀ ਲੋੜ ਹੈ ਤਾਂ ਅਸੀਂ ਇੰਨ੍ਹਾ ਦੇ ਨਾਲ ਹਾਂ । ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਗੱਤਕਾ ਕੇਵਲ ਸਰੀਰਕ ਅਭਿਆਸ ਨਹੀਂ, ਸਗੋਂ ਮੀਰੀ-ਪੀਰੀ ਦੇ ਸਿਧਾਂਤ ਅਨੁਸਾਰ ਆਤਮਾ ਅਤੇ ਸਰੀਰ ਦਾ ਸੁਮੇਲ ਹੈ। ਉਨ੍ਹਾਂ ਕਿਹਾ ਗੱਤਕਾ ਹੁਣ ਸਿਰਫ਼ ਅਖਾੜਿਆਂ ਜਾਂ ਨਗਰ ਕੀਰਤਨਾਂ ਤੱਕ ਸੀਮਤ ਨਹੀਂ ਰਿਹਾ ਗੱਤਕੇ ਨੂੰ ਕੌਮੀ ਖੇਡਾਂ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਬੱਚਿਆਂ ਵਲੋਂ ਕੀਤਾ ਗਿਆ ਪ੍ਰਦਰਸ਼ਨ ਸ਼ਲਾਘਾਯੋਗ ਹੈ ਤੇ ਉਨ੍ਹਾਂ ਸਿੱਖ ਪੰਥ ਦੇ ਸਮੂਹ ਬੱਚਿਆਂ ਨੂੰ ਵੱਧ ਤੋਂ ਵੱਧ ਗੱਤਕਾ ਸਿੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਸਾਰੇ ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਦਿਲੋਂ ਬਹੁਤ ਬਹੁਤ ਵਧਾਈ ਦਿੰਦਾ ਹਾਂ। ਪਰਮਾਤਮਾ ਕਰੇ ਬੱਚੇ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਹੋਰ ਉੱਚੀਆਂ ਮੰਜਿਲਾਂ ਸਰ ਕਰਨ। ਇਸ ਮੌਕੇ ਬੱਚਿਆਂ ਤੇ ਮਾਤਾ ਪਿਤਾ ਵੀ ਹਾਜਿਰ ਸਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।