ਲੰਮੇ ਸੰਘਰਸ਼ ਸੰਘਰਸ਼ ਉਪਰੰਤ ਮੁਲਾਜ਼ਮਾਂ ਨੇ ਪੈਨਸ਼ਨ ਦਾ ਲਿਆ ਹੱਕ
ਨੰਗਲ,30, ਅਪ੍ਰੈਲ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ);
ਬੀ ਬੀ ਐਮ ਬੀ ਵਰਕਰ ਯੂਨੀਅਨ ਨੰਗਲ ਰਜਿ 33 ਦੇ ਬਹੁਤ ਹੀ ਜੁਝਾਰੂ ਸਾਥੀ ਮਹਿੰਗਾ ਰਾਮ ਬੀਬੀਐਮਬੀ ਵਿਭਾਗ ਦੇ ਕੋਟਲਾ ਸਪਿਲਵੇ ਤੋਂ 30ਅਪ੍ਰੈਲ ਨੂੰ ਅੱਜ ਸੇਵਾ ਮੁਕਤ ਹੋਏ ।ਉਹਨਾਂ ਦੀ ਸੇਵਾ ਮੁਕਤੀ ਤੇ ਸਮੂਹ ਵਰਕਰਾਂ ਵੱਲੋਂ ਕੋਟਲਾ ਸਪਿਲਵੇ ਵਿਖੇ ਸਨਮਾਨ ਸਮਰੋਹ ਕੀਤਾ ਗਿਆ । ਜਿਸ ਵਿੱਚ ਵਿਸ਼ੇਸ਼ ਤੌਰ ਬੀਬੀਐਮਬੀ ਵਰਕਰ ਯੂਨੀਅਨ ਦੇ ਨਿਰਮਾਤਾ ਜੈਮਲ ਸਿੰਘ ਭੜੀ ਅਤੇ ਜਸਵੰਤ ਸਿੰਘ ਅਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜਿਲਾ ਰੋਪੜ ਦੀ ਪ੍ਰਧਾਨ ਸ੍ਰੀਮਤੀ ਪੁਨਮ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ। ਸਨਮਾਨ ਸਮਰੋਹ ਦੇ ਮੁੱਖ ਮਹਿਮਾਨ ਮਹਿੰਗਾ ਰਾਮ ਤੋ ਇਲਾਵਾ ਉਨਾਂ ਦਾ ਪਰਿਵਾਰ ਤੇ ਰਿਸ਼ਤੇਦਾਰ ਵੀ ਸ਼ਾਮਿਲ ਹੋਏ। ਇਸ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਬੀਬੀਐਮਬੀ ਵਰਕਰ ਯੂਨੀਅਨ ਦੇ ਪ੍ਰਧਾਨ ਰਾਮ ਕੁਮਾਰ ਤੇ ਜਰਨਲ ਸਕੱਤਰ ਦਿਆਨੰਦ ਨੇ ਦੱਸਿਆ ਜਥੇਬੰਦੀ ਦੀ ਅਗਵਾਈ ਵਿੱਚ ਲੰਬੇ ਸੰਘਰਸ਼ ਚ ਲੜਨ ਉਪਰੰਤ ਸਮੁੱਚੇ ਦਿਹਾੜੀਦਾਰ ਕਾਮੇ ਪੱਕੇ ਹੋਏ ਅਤੇ ਪੁਰਾਣੀ ਪੈਨਸ਼ਨ ਪ੍ਰਾਪਤ ਕੀਤੀ ,ਇਹਨਾਂ ਸੰਘਰਸ਼ਾਂ ਵਿੱਚ ਮਹਿੰਗਾ ਰਾਮ ਤੇ ਇਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਰੋਲ ਰਿਹਾ , ਜਥੇਬੰਦੀ ਵੱਲੋਂ ਉਲੀਕੇ ਗਏ ਸੰਘਰਸ਼ਾਂ ਵਿੱਚ ਮੂਰਲੀਆਂ ਕਤਾਰਾਂ ਵਿੱਚ ਸ਼ਾਮਿਲ ਹੁੰਦੇ ,ਇਹੋ ਜਿਹੇ ਜਥੇਬੰਦੀ ਦੇ ਸਿਪਾਹੀ ਦੇ ਸੇਵਾ ਮੁਕਤ ਹੋਣ ਦੇ ਨਾਲ ਜਥੇਬੰਦੀ ਨੂੰ ਵੱਡਾ ਘਾਟਾ ਵੀ ਹੈ ਅਤੇ ਜਥੇਬੰਦੀ ਮਾਣ ਮਹਿਸੂਸ ਵੀ ਕਰਦੀ ਹੈ , ਇਸ ਮੌਕੇ ਮਹਿਲਾ ਆਗੂ ਪੂਨਮ ਸ਼ਰਮਾ, ਕਿਸਾਨ ਆਗੂ ਜੈਮਲ ਭੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਸੰਘਰਸ਼ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਤਾਂ ਹੀ ਸਰਕਾਰਾਂ ਤੇ ਮੈਨੇਜਮੈਂਟ ਤੋਂ ਆਪਣੀ ਰਾਖੀ ਕੀਤੀ ਜਾ ਸਕਦੀ ਹੈ। ਇਸ ਪ੍ਰੋਗਰਾਮ ਵਿੱਚ ਬੀਬੀਐਮਬੀ ਵਿਭਾਗ ਦੇ ਕੋਟਲਾ ਸੈਕਸ਼ਨ ਦੇ ਜੇ ਈ ਰਕੇਸ਼ ਕੁਮਾਰ ਉਹਨਾਂ ਦੇ ਨਾਲ ਰਾਮ ਸਿੰਘ ਅਤੇ ਕੋਟਲਾ ਸਪਿਲਵੇ ਦੇ ਸਮੂਹ ਵਰਕਰ ਅਤੇ ਕੋਟਲਾ ਮਕੈਨੀਕਲ ਦੇ ਸਮੂਹ ਵਰਕਰਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਤੇ ਬੀਬੀਐਮਬੀ ਵਰਕਰ ਯੂਨੀਅਨ ਦੀ ਸਮੁੱਚੀ ਟੀਮ , ਮੰਗਤ ਰਾਮ ਗੁਰ ਪ੍ਰਸਾਦ ਸਿਕੰਦਰ ਸਿੰਘ ਹੇਮਰਾਜ ਬਲਜਿੰਦਰ ਸਿੰਘ ਬਲਦੇਵ ਚੰਦ ਅਸਮੈਲ ਮੁਹੰਮਦ ਰਵਿੰਦਰ ਸਿੰਘ ਆਦਿ ਹਾਜ਼ਰ ਸਨ, ਇਸ ਮੌਕੇ ਯੂਨੀਅਨ ਤੇ ਹੋਰ ਸ਼ਖਸ਼ੀਅਤਾਂ ਮਹਿੰਗਾ ਰਾਮ ਤੇ ਇਹਨਾਂ ਦੇ ਪਰਿਵਾਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।












