ਬੀਬੀਐਮਬੀ ਵਰਕਰ ਯੂਨੀਅਨ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਨੈਸ਼ਨਲ ਪੰਜਾਬ
ਨੰਗਲ ,1, ਮਈ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਬੀ.ਬੀ.ਐਮ.ਬੀ ਵਰਕਰ ਯੂਨੀਅਨ ਵੱਲੋਂ ਪ੍ਰਧਾਨ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਸਮੂਹ ਵਰਕਰਾਂ ਆਪਣੇ ਪਰਿਵਾਰਾਂ,ਬਚਿਆਂ ਸਮੇਤ ਸਮੂਲੀਅਤ ਕੀਤੀ। ਇਕੱਠੇ ਹੋ ਕੇ ਨੰਗਲ ਡੈਮ ਸਬ ਡਵੀਜਨ ਅੱਗੇ ਝੰਡਾ ਚੜ੍ਹਾਕੇ ਇਕ ਮਈ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ।ਝੰਡੇ ਲਹਿਰਾਉਣ ਦੀ ਰਸਮ ਪੁਨਮ ਸ਼ਰਮਾ ਪ੍ਰਧਾਨ ਮਹਲਾ ਤਾਲਮੇਲ ਸੰਘਰਸ਼ ਕਮੇਟੀ ਜਿਲਾ ਰੋਪੜ ਵੱਲੋਂ ਕੀਤੀ ਗਈ।ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦਿਆਂ ਅਲੱਗ- ਅਲੱਗ ਯੂਨਿਅਨ ਆਗੂਆਂ ਨੇ ਕਿਹਾ ਕਿ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਸ਼ਹਿਰ ਵਿਚ ਇਕ ਮਈ1886 ਦੇ ਸੰਗਰਾਮੀ ਮਜ਼ਦੂਰਾਂ ਦੀ ਯਾਦ 'ਚ ਪਹਿਲੀ ਮਈ ਦਾ ਦਿਨ ਕੌਮਾਂਤਰੀ ਮਜ਼ਦੂਰ ਦੇ ਦਿਨ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਦਿਨ ਇੱਕ ਕੌਮ, ਦੇਸ਼, ਖਿੱਤੇ, ਧਰਮ, ਜਾਤਾਂ, ਲਿੰਗ ਅਤੇ ਨਸਲਾਂ ਤੋਂ ਉੱਪਰ ਉੱਠ ਕੇ ਇੱਕ ਮਜ਼ਦੂਰ ਜੋ ਪੈਦਾਵਾਰੀ ਸਾਧਨਾਂ ਦੀ ਮਾਲਕੀ ਤੋਂ ਵਾਂਝਾ ਹੁੰਦਾ ਹੈ, ਇੱਕ ਜਮਾਤ ਵਜੋਂ ਮਨਾਉਂਦਾ ਹੈ। ਇਸ ਦਿਨ ਉਹ ਸਾਰਿਆਂ ਵਾਸਤੇ ਕੰਮ, ਸਭਨਾਂ ਵਾਸਤੇ ਆਜ਼ਾਦੀ, ਮਨੁੱਖ ਦੀ ਮਨੁੱਖ ਹੱਥੋਂ ਲੁੱਟ ਦਾ ਖ਼ਾਤਮਾ ਅਤੇ ਸਾਰਿਆਂ ਮਨੁੱਖਾਂ ਲਈ ਬਰਾਬਰਤਾ ਦੇ ਸੁਪਨੇ ਸਾਕਾਰ ਕਰਨ ਲਈ ਵਿਚਾਰ-ਵਟਾਂਦਰਾ ਕਰਨ ਦੇ ਦਿਨ ਵਜੋਂ ਮਨਾਉਂਦਾ ਹੈ।ਪਹਿਲੀ ਮਈ ਦਿਵਸ ਸੰਸਾਰ ਮਜ਼ਦੂਰ ਜਮਾਤ ਦਾ ਪਵਿੱਤਰ ਤਿਉਹਾਰ ਹੈ।ਇਸ ਮਹਾਨ ਘੋਲ ਵਿੱਚ ਦੋ ਸੰਸਾਰ ਇੱਕ ਦੂਜੇ ਦੇ ਸਾਹਮਣੇ ਡਟੇ ਖੜ੍ਹੇ ਹਨ, ਸਰਮਾਏ ਦਾ ਸੰਸਾਰ ਅਤੇ ਕਿਰਤ ਦਾ ਸੰਸਾਰ, ਲੁੱਟ-ਖਸੁੱਟ ਅਤੇ ਗੁਲਾਮੀ ਦਾ ਸੰਸਾਰ ਤੇ ਤਰੰਪਨ ਅਤੇ ਆਜ਼ਾਦੀ ਦਾ ਸੰਸਾਰ।ਮਜ਼ਦੂਰ ਜਮਾਤ ਦੀ ਲਹਿਰ ਅੰਦਰ ਮੌਇਸ ਨੂੰ ਉੱਚਾ ਚੁੱਕਣ ਲਈ ਲੜੇ ਜਾਦੇ ਰੋਜਾਨਾ ਦੇ ਮਸਲਿਆ ਤੇ ਸੰਘਰਸ਼ਾਂ ਨੂੰ ਸਾਰੇ ਮਨੁੱਖਾ ਦੀ ਲੁੱਟ ਖਤਮ ਕਰਨ ਦੇ ਅੰਤਮ ਨਿਸ਼ਾਨੇ ਨਾਲ ਨਹੀ ਜੋੜਦੇ ਤਾ ਅਸੀ ਮਈ ਦਿਨ ਦੇ ਸ਼ਹੀਦਾ ਨੂੰ ਸੱਚੀ ਸ਼ਰਧਾਂਜਲੀ ਭੇਟ ਨਹੀ ਕਰ ਸਕਦੇ। 
ਯੂਨਿਅਨ ਅਗੂਆ ਨੇ ਇਹ ਵੀ ਕਿਹਾ ਕਿ ਮਨਰੇਗਾ ਅਧਿਕਾਰੀਆ ਵੱਲੋ ਪਿੰਡ ਗਾਜੀਪੁਰ ਅਤੇ ਪਿੰਡ ਡਾਢੀ ਦੇ ਮਨਰੇਗਾ ਕਿਰਤੀਆ ਨੂੰ ਕੰਮ ਨਾ ਦੇ ਕੇ ਘਟੀਆ ਅਤੇ ਨਿੰਦਣਯੋਗ ਵਿਹਵਾਰ ਕੀਤਾ ਜਾ ਰਿਹਾ ਹੈ। ਜਿਸ ਦੀ ਬੀਬੀਐਮਬੀ ਵਰਕਰ ਯੂਨਿਅਨ ਕੜੇ ਸ਼ਬਦਾ ਵਿਚ ਨਿੰਦਾ ਕਰਦੀ ਹੈ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਹਨਾ ਮਨਰੇਗਾ ਵਰਕਰਾ ਨੂੰ ਲਗਾਤਾਰ ਕੰਮ ਦਿਤਾ ਜਾਵੇ ਇਹਨਾ ਮਨਰੇਗਾ ਵਰਕਰਾ ਦਾ ਜੋ ਮਨਰੇਗਾ ਅਧਿਕਾਰੀਆ ਵਲੋ ਸੋਸ਼ਣ ਕੀਤਾ ਜਾ ਰਿਹਾ ਉਸ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਇਹਨ ਮਨਰੇਗਾ ਕਿਰਤੀਆ ਨੂੰ ਤੁਰੰਤ ਕੰਮ ਤੇ ਰੱਖਿਆ ਜਾਵੇ।

ਕੋਟਲਾ ਵਿਖੇ ਜੋ ਬੀਬੀਐਮਬੀ ਵਿਭਾਗ ਦੇ ਬਹੁਤ ਪੁਰਾਣੇ ਬਹੁਤ ਬੜੇ ਬੜੇ ਸਟੋਰ ਹਨ। ਜਿਹਨਾ ਵਿੱਚ ਸਿਵਲ ਅਤੇ ਮਕੈਨੀਕਲ ਸਬ ਡਿਵੀਜ਼ਨਾਂ ਦਾ ਕਰੋੜਾ ਦਾ ਸਾਮਾਨ ਪਿਆ ਹੈ ਉਹਉਹ ਸਟੋਰ ਬੀਬੀਐਮਬੀ ਵਿਭਾਗ ਵੱਲੋਂ ਕੰਪਨੀ ਦੇ ਹਵਾਲੇ ਕਰਕੇ। ਵਿਭਾਗ ਨੂੰ ਚੂਨਾ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਜੋਕਿ ਵਿਭਾਗ ਦਾ ਬਹੁਤ ਹੀ ਘਟੀਆ ਅਤੇ ਨਿੰਦਣਯੋਗ ਫੈਸਲਾ ਹੈ। ਜੇਕਰ ਵਿਭਾਗ ਵੱਲੋ ਕੰਪਨੀ ਨੂੰ ਸਟੋਰ ਦੇਣੇ ਹੀ ਸਨ ਤਾਂ ਬੀਬੀਐਮਥੀ ਦੀ ਕਾਲੋਨੀ ਵਿੱਚ ਕਵਾਟਰ ਵੀ ਦਿੱਤੇ ਜਾ ਸਕਦੇ ਸਨ ਜਾਂ ਕੰਪਨੀ ਨੂੰ ਜਮੀਨ ਵੀ ਦਿੱਤੀ ਜਾ ਸਕਦੀ ਸੀ ਜਿਥੇ ਕੰਪਨੀ ਖੁੱਦ ਅਪਣੇ ਸਟੋਰ ਬਣਾਉਦੀ। ਵਿਭਾਗ ਆਪਣੇ ਸਟੋਰ ਕੰਪਨੀ ਨੂੰ ਦੇ ਕੇ ਹੁਣ ਆਪ ਆਪਣਾ ਸਮਾਨ ਰੱਖਣ ਲਈ ਜੋ ਕੋਟਲਾ ਸਪਿਲਵੇ ਵਿਖੇ ਵਿਭਾਗ ਦੇ ਸਹਿਯੋਗ ਨਾਲ ਜੋ ਮਾਤਾ ਦੇ ਸਾਵਨ ਮਹੀਨੇ ਨਵਰਾਤਰੇ ਵਿੱਚ ਲੰਗਰ ਲਗਾਉਣ ਲਈ ਬਣਾਈ ਗਈ ਸ਼ੈਡ ਤੇ ਵਿਭਾਗ ਵੱਲੋਂ ਕਬਜਾ ਕਰਕੇ ਸਟੋਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹ ਵਰਕਰਾ ਅਤੇ ਮਾਤਾ ਦੇ ਸਰਧਾਲੂਆ ਨਾਲ ਸਰਾਸਰ ਧੱਕਾ ਅਤੇ ਬੇਇੰਨਸਾਫੀ ਹੈ ਇਸ ਧੱਕੇ ਨੂੰ ਬੀਬੀਐਮਬੀ ਵਰਕਰ ਯੂਨਿਅਨ ਕਿਸੀ ਵੀ ਸੂਰਤ ਵਿੱਚ ਬਰਦਾਸਤ ਨਹੀ ਕਰੇਗੀ । ਯੂਨਿਅਨ ਆਗੂਆ ਨੇ ਚੇਅਰਮੈਨ ਤੋ ਮੰਗ ਕਰਦਿਆ ਕਿਹਾ ਕਿ ਮਾਤਾ ਦੇ ਨਰਾਤਿਆਂ ਵਿੱਚ ਲੰਗਰ ਲਾਉਣ ਲਈ ਬਣਾਈ ਗਈ ਸ਼ਿੱਡ ਨਾਲ ਛੇੜਛਾੜ ਨਾ ਕੀਤੀ ਜਾਵੇ ਉਸ ਨੂੰ ਉਸੇ ਤਰ੍ਹਾਂ ਹੀ ਰਹਿਣ ਦਿੱਤਾ ਜਾਵੇ। ਅਤੇ ਆਪਣੇ ਸਟੋਰ ਕੰਪਨੀ ਨੂੰ ਦੇਣ ਤੋਂ ਰੋਕ ਲਗਾਈ ਜਾਵੇ।ਕੰਪਨੀ ਅਪਣੇ ਸਟੋਰ ਆਪ ਬਣਾਵੇ।
ਇਸ ਮੋਕੇ ਤੇ ਹਾਜਿਰ ਸਨ ਦਿਆ ਨੰਦ ਜੋਸ਼ੀ, ਸ੍ਰੀ ਮੰਗਤ ਰਾਮ, ਗੁਰਪ੍ਰਸਾਦ, ਬਖਤਾਵਰ ਸਿੰਘ, ਬਲਜਿੰਦਰ ਸਿੰਘ, ਬੰਤ ਸਿੰਘ, ਸਿਕੰਦਰ ਸਿੰਘ, ਗੁਰਵਿੰਦਰ ਸਿੰਘ, ਨਰੇਸ਼ ਕੁਮਾਰ, ਹਰਦੀਪ ਸਿੰਘ ਰਾਜਿੰਦਰ ਸਿੰਘ, ਇਕਬਾਲ ਸਿੰਘ, ਹੇਮਰਾਜ, ਜੈ ਪ੍ਰਕਾਸ਼ ਮੋਰਿਆ ਸ਼੍ਰੀ ਨਰਿੰਦਰ ਕੁਮਾਰ ਸ਼੍ਰੀ ਰਾਮ ਹਰਕ ਸ੍ਰੀ ਹੇਮ ਰਾਜ ਭੋਲੂ ਆਦਿ
ਪੰਜਾਬ ਸਟੂਡੈਂਟ ਯੂਨੀਅਨ ਪੰਜਾਬ ਦੇ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ
ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਤੋਂ ਪ੍ਰਧਾਨ ਸ੍ਰੀਮਤੀ ਪੂਨਮ ਸ਼ਰਮਾ, ਆਸ਼ਾ ਜੋਸ਼ੀ ਸ਼੍ਰੀਮਤੀ ਸੋਮਾ ਦੇਵੀ ਸ੍ਰੀਮਤੀ ਕਾਤਾ ਦੇਵੀ ਸ੍ਰੀਮਤੀ ਸ਼ਕੁੰਤਲਾ ਦੇਵੀ, ਸ੍ਰੀਮਤੀ ਮਮਤਾ, ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸੀ। ਪਿੰਡ ਗਾਜੀਪੁਰ ਤੇ ਪਿੰਡ ਡਾਢੀ ਤੋ ਮਨਰੇਗਾ ਵਰਕਰਾਂ ਕਰਮਜੀਤ ਕੌਰ ਨਰਿੰਦਰ ਕੌਰ ਸੀਮਾ ਰਾਣੀ ਪਰਮਜੀਤ ਕੌਰ ਰਣਜੀਤ ਕੌਰ ਗੁਰਮੀਤ ਕੌਰ ਹਰਪ੍ਰੀਤ ਕੌਰ ਜੋਤੀ ਪ੍ਰਕਾਸ਼ ਸ਼ਮਸ਼ੇਰ ਸਿੰਘ ਚਰਨਜੀਤ ਕੋਰ ਹਰਦੀਪ ਕੌਰ ਆਦ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।