ਪੰਜਾਬ ਸਰਕਾਰ ਨੇ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਮਮੂਲੀ ਵਾਧਾ ਕਰਕੇ ਮਜ਼ਦੂਰਾਂ ਦਾ ਕੀਤਾ ਅਪਮਾਨ -ਇਫਟੂ

ਪੰਜਾਬ

ਉਜਰਤਾਂ ਦੇ ਮਾਮੂਲੇ ਵਾਧੇ ਚੋਂ ਭੱਠਾ ਵਰਕਰ ਬਾਹਰ


ਮੋਰਿੰਡਾ ,5, ਮਈ ,ਬੋਲੇ ਪੰਜਾਬ ਬਿਊਰੋ;

ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (ਇਫਟੂ) ਜ਼ਿਲ੍ਹਾ ਰੂਪਨਗਰ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਘੱਟੋ-ਘੱਟ ਉਜਰਤਾਂ ‘ਚ ਕੀਤੇ 15 ਫੀਸਦੀ ਨਿਗੂਣੇ ਵਾਧੇ ਨੂੰ ਮਜ਼ਦੂਰਾਂ ਨਾਲ ਕੋਝਾ ਮਜ਼ਾਕ ਦੱਸਿਆ, ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਮੇਸ਼ ਨੂਰਪੁਰ , ਜ਼ਿਲਾਂ ਸਕੱਤਰ ਮਲਾਗਰ ਸਿੰਘ ਖਮਾਣੋ ਚੈਅਰਮੈਨ ਬਲਵਿੰਦਰ ਸਿੰਘ ਸਿਮਰੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਈ ਦਿਵਸ ਉਪਰ ਵਿਸ਼ੇਸ਼ ਸਦਨ ਬੁਲਾ ਕੇ ਮਜ਼ਦੂਰਾਂ ਦਾ ਸਨਮਾਨ ਨਹੀਂ ,ਸਗੋਂ ਅਪਮਾਨ ਕੀਤਾ ਹੈ। ਉਨਾਂ ਕਿਹਾ ਕਿ ਸੁਬੇ ਦੇ ਮਜਦੂਰਾਂ ਦੀਆਂ ਉਜਰਤਾਂ ਵਿੱਚ 15 ਫੀਸਦੀ ਵਾਧਾ ਮਜਦੂਰਾਂ ਨਾਲ ਕੋਝਾ ਮਜਾਕ ਹੈ। ਉਨਾਂ ਦੱਸਿਆ ਕਿ ਇਸ ਨਿਗੂਣੇ ਵਾਧੇ ਚੋਂ ਭੱਠਾ ਮਜ਼ਦੂਰਾਂ ਨੂੰ ਬਾਹਰ ਰੱਖ ਕੇ ਇਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਭੱਠਾ ਵਰਕਰਾਂ ਨੂੰ ਇਸ ਵਾਧੇ ਦਾ ਤੁਰੰਤ ਲਾਭ ਦਿਵਾਇਆ ਜਾਵੇ । ਇਹਨਾਂ ਆਗੂਆਂ ਨੇ ਦੱਸਿਆ ਕਿ 15ਵੀਂ ਲੇਬਰ ਕਾਨਫਰੰਸ ਵੱਲੋਂ ਘੱਟੋ ਘੱਟ 26 ਹਜਾਰ ਮਾਸਿਕ ਉਜਰਤ ਤੈਅ ਕੀਤੀ ਗਈ ਸੀ, ਅਤੇ ਚੰਡੀਗੜ੍ਹ ਵੱਲੋਂ ਸਾਲ 24-25 ਵਿੱਚ ਘੱਟੋ ਘੱਟ ਉਜਰਤ 21600 ਰੁਪਏ ਤਹਿ ਕੀਤੀ ਗਈ ਸੀ ,ਪਰ ਭਗਵੰਤ ਸਰਕਾਰ ਦੇ ਇਸ ਮਾਮੂਲੀ ਵਾਧੇ ਨਾਲ ਹੁਣ ਸਿਰਫ 13,486 ਰੁਪਏ ਕੀਤੀ ਗਈ ਹੈ ਜੋ ਕਿ ਬਹੁਤ ਘੱਟ ਹੈ, ਇੰਨੀ ਮਹਿੰਗਾਈ ਦੇ ਯੁੱਗ ਵਿੱਚ ਇੱਕ ਮਜ਼ਦੂਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਿਵੇਂ ਕਰ ਸਕਦਾ ਹੈ। । ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਜਦੂਰਾਂ ਦੀ ਉਜਰਤ ‘ਚ ਕੀਤੇ ਇਸ ਵਾਧੇ ਨੂੰ ਮੁੜ ਵਿਚਾਰਿਆ ਜਾਵੇ ਤੇ ਹਰ ਵਰਕਰ ਨੂੰ 30,000, ਰੁਪਏ ਮਹੀਨਾ ਦੇਣਾ ਯਕੀਨੀ ਬਣਾਇਆ ਜਾਵੇ। ਭੱਠਾ ਮਜ਼ਦੂਰਾਂ ਨੂੰ ਇਸ ਵਾਧੇ ਦਾ ਤੁਰੰਤ ਬਣਦਾ ਲਾਭ ਦਿੱਤਾ ਜਾਵੇ। ਸਮੁੱਚੇ ਮਾਣ ਭੱਤਾ ਵਰਕਰਾਂ ਨੂੰ ਵੀ ਘੱਟੋ ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆਂਦਾ ਜਾਵੇ, ਸਮੁੱਚੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿੱਚ ਵੱਖ ਵੱਖ ਕੈਟਾਗਰੀ ਤਹਿਤ ਕੰਮ ਕਰਦੇ ਕੱਚੇ ਕਾਮਿਆਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਲਾਗੂ ਕੀਤਾ ਜਾਵੇ, ਪੂਰੇ ਭੱਤਿਆਂ ਸਮੇਤ ਪੈਨਸ਼ਨਰੀ ਲਾਭਾ ਤਹਿਤ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।