ਪੰਜਾਬ ਦੀ ਮੁਲਾਜਮ ਲਹਿਰ ਵਿੱਚ ਅਹਿਮ ਕੜੀ ਦੇ ਰੂਪ ਵਿੱਚ ਵਿਚਰੇ ਬਿੱਕਰ ਮਾਖਾ : ਆਗੂ

ਪੰਜਾਬ

ਫੀਲਡ ਐਡ ਵਰਕਸਾਪ ਵਰਕਰਜ ਯੂਨੀਅਨ ਪੰਜਾਬ (ਵਿਗਿਆਨਕ) ਵੱਲੋ ਬਿੱਕਰ ਮਾਖਾ ਦੀ ਰਿਟਾਇਰਮੈਂਟ ਤੇ ਸਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ

ਮਾਨਸਾ, 7,ਮਈ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);

ਫੀਲਡ ਐਡ ਵਰਕਸਾਪ ਵਰਕਰਜ ਯੂਨੀਅਨ ਪੰਜਾਬ (ਵਿਗਿਆਨਕ) ਸੂਬਾਈ ਪ੍ਰਧਾਨ ਬਿੱਕਰ ਸਿੰਘ ਮਾਖਾ ਜਨ ਸਿਹਤ ਵਿਭਾਗ ਵਿੱਚ ਆਪਣੀ ਜਿੰਦਗੀ ਦੇ 37 ਸਾਲ ਸੇਵਾ ਕਰਨ ਉਪਰੰਤ ਰਿਟਾਇਰ ਹੋ ਚੁੱਕੇ ਹਨ ਤੇ ਜੱਥੇਬੰਦੀ ਵੱਲੋ ਆਪਣੇ ਮਹਿਬੂਬ ਆਗੂ ਨੂੰ ਸਥਾਨਿਕ ਰੋਮਾਜਾ ਹੋਟਲ ਵਿੱਚ ਸ਼ਾਨਦਾਰ ਪਾਰਟੀ ਦਾ ਆਯੋਜਨ ਕਰਕੇ ਵਿਦਾ ਕੀਤਾ । ਇਸ ਮੌਕੇ ਤੇ ਵੱਖ -2 ਜਨਤਕ, ਸਮਾਜਿਕ, ਮੁਲਾਜ਼ਮ ਜੱਥੇਬੰਦੀਆ , ਉਨਾਂ ਦੇ ਸੁਨੇਹੀ, ਰਿਸਤੇਦਾਰ , ਦੋਸਤ ਤੇ ਵੱਡੀ ਗਿਣਤੀ ਵਿੱਚ ਮੁਲਾਜਮ ਹਾਜਰ ਸਨ , ਇਸ ਮੌਕੇ ਸੰਬੋਧਨ ਕਰਦਿਆ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (ਵਿਗਿਆਨਕ ਗਰੁੱਪ ) ਦੇ ਸੂਬਾਈ ਪ੍ਰਧਾਨ ਗਗਨਦੀਪ ਸਿੰਘ ਭੁੱਲਰ, ਸੂਬਾਈ ਜਰਨਲ ਸਕੱਤਰ ਨਰਾਇਣ ਦੱਤ ਤਿਵਾੜੀ, ਸੂਬਾਈ ਵਿੱਤ ਸਕੱਤਰ ਗੁਲਜਾਰ ਖਾ , ਗੋਰਮਿੰਟ ਟੀਚਰਜ਼ ਯੂਨੀਅਨ ( ਵਿਗਿਆਨਕ) ਦੇ ਸੂਬਾਈ ਜਰਨਲ ਸਕੱਤਰ ਸੁਰਿੰਦਰ ਸਿੰਘ ਕੰਬੋਜ, ਏਟਕ ਦੇ ਸੂਬਾਈ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਕਰਨੈਲ ਸਿੰਘ ਭੀਖੀ , ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੌਹਾਨ, ਸੀਪੀਆਈ (ਐਮ) ਦੇ ਆਗੂ ਅਮਰਜੀਤ ਸਿੰਘ ਸਿੱਧੂ, ਟੈਕਨੀਕਲ ਐਡ ਮਕੈਨੀਕਲ ਯੂਨੀਅਨ ਦੇ ਸੂਬਾਈ ਵਿੱਤ ਸਕੱਤਰ ਜਗਦੇਵ ਸਿੰਘ ਘੁਰਕਣੀ, ਫੀਲਡ ਐਡ ਵਰਕਸਾਪ ਵਰਕਰਜ ਯੂਨੀਅਨ ਪੰਜਾਬ ਦੇ ਸੂਬਾਈ ਕੈਸ਼ੀਅਰ ਹਿੰਮਤ ਸਿੰਘ ਦੂਲੋਵਾਲ ਨੇ ਸਾਥੀ ਮਾਖਾ ਨੇ ਜਿੱਥੇ ਆਪਣੇ ਕਾਰਜਕਾਲ ਦੌਰਾਨ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ , ਉੱਥੇ ਉਨ੍ਹਾਂ ਦੇ ਮੁਲਾਜ਼ਮ ਲਹਿਰ ਵਿੱਚ ਧਰੂ ਤਾਰਾ ਵਾਂਗ ਚਮਕਵਾ ਰੋਲ ਅਦਾ ਕੀਤਾ।
ਆਗੂਆਂ ਨੇ ਕਿਹਾ ਕਿ ਸਾਥੀ ਜੀ ਨਿਮਰਤਾ, ਲਗਨ , ਸਹਿਸਤਾ ਤੇ ਇਮਾਨਦਾਰੀ ਦਾ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਉਨ੍ਹਾਂ ਨੇ ਆਪਣੀ ਡਿਊਟੀ ਦੇ 37 ਸਾਲਾਂ ਵਿੱਚੋ 35 ਸਾਲ ਇੱਕੋ ਪਿੰਡ ਗੇਹਲੇ ਵਿੱਚ ਬਤਾਏ ।
ਆਗੂਆਂ ਨੇ ਕਿਹਾ ਕਿ ਸਰਬੱਤ ਦੇ ਭਲੇ ਦੀ ਸੋਚ ਦਾ ਪੱਕੇ ਧਾਰਨੀ ਸਾਡਾ ਦਾ ਨਾਮ ਪੰਜਾਬ ਦੀ ਮੁਲਾਜਮ ਲਹਿਰ ਵਿੱਚ ਸਦਾ ਮਾਨ ਤੇ ਗੌਰਵ ਨਾਲ ਲਿਆ ਜਾਂਦਾ ਰਹੇਗਾ, ਉਨ੍ਹਾਂ ਮਾਖਾ ਜੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਵਿਭਾਗ ਵਿੱਚੋ ਹੀ ਰਿਟਾਇਰਮੈਂਟ ਮਿਲੀ ਹੈ , ਲੋਕਾਂ ਦੇ ਕਾਜ ਵਿੱਚੋ ਨਹੀ ਤੇ ਉਹ ਸਦਾ ਲੋਕ ਸੇਵਾ ਵਿੱਚ ਤਨਦੇਹੀ ਨਾਲ ਵਿਚਰਦੇ ਰਹਿਣਗੇ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਰੂਪ ਸਿੰਘ ਢਿੱਲੋ , ਸੀਟੂ ਆਗੂ ਪ੍ਰਦੀਪ ਖੋਖਰ , ਮੁਲਾਜਮ ਆਗੂ ਬਾਬੂ ਫ਼ਤਹਿਪੁਰ, ਜਸਵੰਤ ਸਿੰਘ ਭਾਈ ਦੇਸ਼ਾ ,ਸਾਧੂ ਸਿੰਘ ਰਾਮਾਨੰਦੀ, ਲਾਭ ਸਿੰਘ ਭੰਮੇ , ਸੁਖਵਿੰਦਰ ਸਿੰਘ ਸਰਦੂਲਗੜ੍ਹ, ਜਸਮੇਲ ਅਤਲਾ , ਗੁਰਸੇਵਕ ਸਿੰਘ ਭੀਖੀ , ਸੱਤਪਾਲ ਭੈਣੀ , ਜਸਪ੍ਰੀਤ ਸਿੰਘ ਮਾਨਸਾ , ਇਕਬਾਲ ਸਿੰਘ ਆਲੀਕੇ , ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਨਿਗਰਾਨ ਇੰਜੀਨੀਅਰ ਸ਼੍ਰੀ ਰਵਿੰਦਰ ਸਿੰਘ ਬਾਂਸਲ, ਕਾਰਜਕਾਰੀ ਇੰਜੀਨੀਅਰ ਸ਼੍ਰੀ ਗੁਰਵਿੰਦਰ ਸਿੰਘ ਢੀਂਡਸਾ, ਸਾਹਿਲ ਆਨੰਦ, ਉਪ ਮੰਡਲ ਇੰਜੀਨੀਅਰ ਸ਼੍ਰੀ ਕਰਮਜੀਤ ਸਿੰਘ ਸਿੱਧੂ, ਸ੍ਰੀ ਸਮਿੱਤ ਕੁਮਾਰ, ਸ੍ਰੀ ਰਛਪਾਲ ਸਿੰਘ ਤੇ ਸ੍ਰੀ ਵਿਸਾਲ ਕੁਮਾਰ, ਜੇਈ ਗੋਰਵ ਕੁਮਾਰ , ਸੁਪਰਡੈਂਟ ਤੇ ਦਫ਼ਤਰੀ ਸਟਾਫ ਹਾਜਰ ਸੀ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।