ਸੰਘਰਸ਼ ਵਿੱਚ ਉਸਾਰੀ ਨਾਲ ਸੰਬੰਧਿਤ ਮਿਸਤਰੀ ,ਮਜ਼ਦੂਰ ਵੀ ਕਰਨਗੇ ਸ਼ਮੂਲੀਅਤ
ਚਮਕੌਰ ਸਾਹਿਬ,7,ਮਈ ,ਬੋਲੇ ਪੰਜਾਬ ਬਿਊਰੋ;
ਪੰਜਾਬ ਦੀਆਂ ਮਿਉਂਸੀਪਲ ਕਮੇਟੀਆਂ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਦਫਤਰੀ ਤੇ ਸਫਾਈ ਸੇਵਕਾਂ ਵੱਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ , ਮਸਟਰੋਲ ਤੇ ਆਉਟਸੋਰਸ ਕਾਮਿਆ ਨੂੰ ਪੂਰੇ ਭੱਤਿਆਂ ਨਾਲ ਰੈਗੂਲਰ ਕਰਨ , ਠੇਕੇਦਾਰੀ ਪ੍ਰਥਾ ਬੰਦ ਕਰਨ ਆਦਿ ਮੰਗਾਂ ਲਈ ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਕਾਮਿਆਂ ਦੀ ਹੜਤਾਲ ਦੀ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਇਫਟੂ , ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ, ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਵੱਲੋਂ ਡਟਵੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਇਫਟੂ ਦੇ ਜ਼ਿਲ੍ਹਾ ਪ੍ਰਧਾਨ ਰਮੇਸ਼ ਨੂਰਪੁਰ ,ਸਕੱਤਰ ਮਲਾਗਰ ਸਿੰਘ ਖਮਾਣੋ, ਤਰਸੇਮ ਜੱਟ ਪਰਾ, ਬਲਵਿੰਦਰ ਸਿੰਘ ਸਿਮਰੂ ਨੇ ਦੱਸਿਆ ਕਿ ਇਹਨਾਂ ਕਾਮਿਆਂ ਦੇ ਸੰਘਰਸ਼ ਵਿੱਚ ਉਸਾਰੀ ਨਾਲ ਸੰਬੰਧਿਤ ਮਿਸਤਰੀ ਤੇ ਮਜ਼ਦੂਰ ਵੀ ਸ਼ਮੂਲੀਅਤ ਕਰਨਗੇ, ਇਹਨਾਂ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਮੁੱਚੇ ਕਾਮਿਆਂ ਨੂੰ ਰੈਗੂਲਰ ਕਰਨ ਸੰਬੰਧੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਐਕਟ ਲਿਆਂਦਾ ਜਾਵੇ ਅਤੇ ਪੁਰਾਣੀ ਪੈਨਸ਼ਨ ਨੂੰ ਬਹਾਲ ਕੀਤਾ ਜਾਵੇ, ਠੇਕੇਦਾਰੀ ਪ੍ਰਥਾ ਬੰਦ ਕਰਕੇ ਸਿੱਧੀ ਵਿਭਾਗਾਂ ਦੇ ਰਾਹੀਂ ਭਰਤੀ ਕੀਤੀ ਜਾਵੇ। ਇਹਨਾਂ ਦੱਸਿਆ ਕਿ ਇਹੀ ਦਾਅਵੇ ਤੇ ਵਾਅਦੇ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਹਕੂਮਤੀ ਕੁਰਸੀ ਸਾਂਭਣ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਸਨ, ਜਿਨ੍ਹਾਂ ਨੂੰ ਅੱਜ ਪੂਰੇ ਕਰਨ ਦਾ ਸਮਾਂ ਹੈ ਇਹਨਾਂ ਆਗੂਆਂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਅਲੱਗ ਅਲੱਗ ਮਿਊਸੀਪਲ ਕਮੇਟੀਆਂ ਦੇ ਦਫਤਰਾਂ ਅੱਗੇ ਲਗਾਏ ਇਹਨਾਂ ਕਾਮਿਆਂ ਦੇ ਧਰਨਿਆਂ ਵਿੱਚ ਜੱਥੇਆ ਦੇ ਰੂਪ ਦੇ ਵਿੱਚ ਮਿਸਤਰੀ ਤੇ ਮਜ਼ਦੂਰ ਸ਼ਾਮਿਲ ਹੋਣਗੇ












