ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਬੰਗਲਾ ਸਾਹਿਬ ਵਿਖੇ ਸਸਤੀ ਐਂਡੋਸਕੋਪੀ ਤੇ ਮਿੰਨੀ ਓ ਟੀ ਸੇਵਾ ਸ਼ੁਰੂ: ਕਾਲਕਾ, ਕਾਹਲੋਂ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 9 ਮਈ ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਡੀਕਲ ਖੇਤਰ ਵਿਚ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਵਿਚ ਉਦੋਂ ਇਕ ਵਿਸ਼ਾਲ ਵਿਸਥਾਰ ਹੋਇਆ ਜਦੋਂ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਚਲਾਏ ਜਾ ਰਹੇ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿਚ ਐਂਡੋਸਕੋਪੀ ਮਸ਼ੀਨ ਦੇ ਟੈਸਟਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਅਤੇ ਇਸਦੇ ਨਾਲ ਹੀ ਮਿੰਨੀ ਆਪ੍ਰੇਸ਼ਨ ਥੀਏਟਰ ਵੀ ਸ਼ੁਰੂ ਕੀਤਾ ਗਿਆ ਜਿਸਦਾ ਅੱਜ ਅਰਦਾਸ ਤੋਂ ਬਾਅਦ ਉਦਘਾਟਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਹਨਾਂ ਟੈਸਟਾਂ ਦੀ ਸ਼ੁਰੂਆਤ ਵਾਸਤੇ ਸਾਡੇ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਦੇ ਚੇਅਰਮੈਨ ਸਰਦਾਰ ਭੁਪਿੰਦਰ ਸਿੰਘ ਭੁੱਲਰ ਤੇ ਉਹਨਾਂ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਉਹਨਾਂ ਦੱਸਿਆ ਕਿ ਕਮੇਟੀ ਨੂੰ ਇਸ ਮਾਮਲੇ ਵਿਚ ਸਰਦਾਰ ਹਰਜੀਤ ਸਿੰਘ ਗੁਗਲਾਨੀ, ਉਹਨਾਂ ਦੇ ਧਰਮ ਪਤਨੀ ਸਰਦਾਰਨੀ ਭੁਪਿੰਦਰ ਕੌਰ ਗੁਗਲਾਨੀ ਤੇ ਰਮਨਜੀਤ ਕੌਰ ਸਮੇਤ ਸਮੁੱਚੇ ਗੁਗਲਾਨੀ ਪਰਿਵਾਰ ਦਾ ਬਹੁਤ ਵੱਡਾਮੁੱਲਾ ਸਹਿਯੋਗ ਮਿਲਿਆ ਹੈ ਜਿਸ ਸਦਕਾ ਇਹ ਸੇਵਾਵਾਂ ਸ਼ੁਰੂ ਹੋ ਸਕੀਆਂ ਹਨ। ਉਹਨਾਂ ਦੱਸਿਆ ਕਿ ਮਾਰਕੀਟ ਵਿਚ ਜਿਹੜਾ ਟੈਸਟ 10 ਹਜ਼ਾਰ ਰੁਪਏ ਤੇ ਹਸਪਤਾਲਾਂ ਵਿਚ 20 ਹਜ਼ਾਰ ਰੁਪਏ ਵਿਚ ਹੁੰਦਾ ਹੈ, ਉਹ ਇਥੇ ਸਿਰਫ ਇਕ ਹਜ਼ਾਰ ਰੁਪਏ ਵਿਚ ਕਰਵਾਇਆ ਜਾ ਸਕੇਗਾ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਅਸੀਂ ਸਿਰਫ 50 ਰੁਪਏ ਵਿਚ ਸੀਟੀ ਸਕੈਨ, ਐਮ ਆਰ ਆਈ ਆਦਿ ਟੈਸਟ ਕਰਦੇ ਹਾਂ ਤੇ ਹੁਣ ਟੈਸਟਾਂ ਦੇ ਅਗਲੇ ਪੜਾਅ ਵਿਚ ਇਹ ਨਵੀਂ ਸ਼ੁਰੂਆਤ ਹੋਈ ਹੈ। ਇਸ ਤੋਂ ਪਹਿਲਾਂ ਪੈਟ ਸਕੈਨ ਟੈਸਟ ਸ਼ੁਰੂ ਹੋਏ ਸਨ। ਉਹਨਾਂ ਕਿਹਾ ਕਿ ਇਹ ਐਂਡੋਸਕੋਪੀ ਮਸ਼ੀਨ ਲੱਗਣ ਨਾਲ ਗੈਸਟਰੋਸਕੋਪੀ ਤੇ ਕਲੋਸਕੋਪੀ ਆਦਿ ਟੈਸਟ ਵੀ ਹੋ ਸਕਣਗੇ। ਉਹਨਾਂ ਦੱਸਿਆ ਕਿ ਅਸੀਂ ਇਕ ਮਿੰਨੀ ਅਪਰੇਸ਼ਨ ਥੀਏਟਰ ਚਾਲੂ ਕੀਤਾ ਹੈ ਜਿਸ ਵਿਚ 25 ਤੋਂ 26 ਕਿਸਮ ਦੇ ਅਪਰੇਸ਼ਨ ਹੋਣਗੇ।
ਉਹਨਾਂ ਕਿਹਾ ਕਿ ਸੰਗਤ ਵਿਚ ਵਿਸ਼ਵਾਸ ਹੈ ਕਿ ਇਥੇ ਲਗਾਇਆ ਦਸਵੰਧ ਸਹੀ ਤਰੀਕੇ ਵਰਤੋਂ ਵਿਚ ਆ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਸਮੁੱਚੇ ਕਾਰਜਾਂ ਵਾਸਤੇ ਬਾਬਾ ਬਚਨ ਸਿੰਘ ਦੀ ਸੰਪਰਆ ਅਤੇ ਬਾਬਾ ਸਤਨਾਮ ਸਿੰਘ ਜੀ ਦੇ ਕੋਟਿ ਕੋਟਿ ਧੰਨਵਾਦੀ ਹਾਂ। ਇਸ ਮੌਕੇ ਪੋਲੀਕਲੀਨਿਕ ਦੇ ਚੇਅਰਮੈਨ ਭੁਪਿੰਦਰ ਸਿੰਘ ਭੁੱਲਰ, ਜਸਵਿੰਦਰ ਸਿੰਘ ਜੌਲੀ ਜਿਹੜੇ ਗੁਗਲਾਨੀ ਸਾਹਿਬ ਨਾਲ ਜੁੜੇ ਹਨ, ਨੇ ਦੱਸਿਆ ਕਿ ਬਰੋਨੋਸਕੋਪੀ ਦੇ ਟੈਸਟ ਵੀ ਇਥੇ ਹੋ ਸਕਣਗੇ। ਉਹਨਾਂ ਕਿਹਾ ਕਿ ਅਲਟਰਾ ਸਾਊਂਡ ਦੇ ਨਾਲ-ਨਾਲ ਕਲਰ ਡੋਪਲਰ ਟੈਸਟ ਤੇ ਈਕੋ ਟੈਸਟ ਵੀ ਸ਼ੁਰੂ ਕੀਤੇ ਗਏ ਹਨ।ਉਹਨਾਂ ਕਿਹਾ ਕਿ ਇਸਦੇ ਨਾਲ ਹੀ ਅੱਖਾਂ ਦੇ ਅਪਰੇਸ਼ਨ ਵੀ ਨਾਮ ਮਾਤਰ ਰੇਟ ’ਤੇ ਹੋਣਗੇ ਜਿਸਦਾ ਲਾਭ ਸੰਗਤਾਂ ਨੂੰ ਮਿਲੇਗਾ। ਉਹਨਾਂ ਕਿਹਾ ਕਿ ਅਸੀਂ ਸੰਗਤਾਂ ਨੂੰ ਮੈਡੀਕਲ ਖੇਤਰ ਵਿਚ ਵੱਧ ਤੋਂ ਵੱਧ ਸਹੂਲਤਾਂ ਦੇਣ ਵਾਸਤੇ ਵਚਨਬੱਧ ਹਾਂ ਤੇ ਇਸ ਮਾਮਲੇ ਵਿਚ ਹੋਰ ਮਿਹਨਤ ਕਰਦੇ ਰਹਾਂਗੇ। ਇਸ ਮੌਕੇ ਜਸਵਿੰਦਰ ਸਿੰਘ ਜੌਲੀ, ਡਾਕਟਰ ਸੱਗੂ ਅਤੇ ਡਾਕਟਰ ਲੰਬਾ ਵੀ ਮੌਜੂਦ ਰਹੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।