ਪੰਜਾਬੀ ਸਾਹਿਤ ਦਾ ਮਾਫ਼ੀਆ ਕਿਤਾਬ ਛਾਪਣ ਲਈ ਤਿਆਰ ਕੀਤੀ ਸੀ, ਪਰ ਉਸਦੇ ਕੁੱਝ ਲੇਖ ਵਾਦ ਵਿਵਾਦ ਪੈਦਾ ਕਰਨ ਦੀ ਸਮਰੱਥਾ ਰੱਖਦੇ ਸਨ। ਪੰਜਾਬੀ ਸਾਹਿਤ ਵਿੱਚ ਉਚੇਰੀ ਸਿੱਖਿਆ ਦੀਆਂ ਡਿਗਰੀਆਂ ਬਾਰੇ ਖੋਜ ਭਰਪੂਰ ਲੇਖ ਸ਼ਾਮਿਲ ਕੀਤੇ ਗਏ ਸਨ। ਇਸ ਤੋਂ ਇਲਾਵਾ ਪੰਜਾਬ ਦੇ ਸਰੋਕਾਰਾਂ ਨਾਲ ਸਬੰਧਤ ਹਰ ਪੱਖ ਦੇ ਸ਼ਾਮਿਲ ਕੀਤੇ। ਕਿਤਾਬ ਟਾਈਪ ਕਰਕੇ ਤਿਆਰ ਕੀਤੀ, ਪਰ ਕਿਸੇ ਪ੍ਰਕਾਸ਼ਕ ਨੇ ਹੁੰਗਾਰਾ ਨਹੀਂ ਭਰਿਆ।
ਮੈਂ ਸੋਚਿਆ ਕਿ ਮੇਰਾ ਕੰਮ ਲਿਖਣਾ ਹੈ, ਲਿਖੀ ਜਾ, ਜਿਸ ਨੂੰ ਲੋੜ ਮਹਿਸੂਸ ਹੋਈ, ਉਹ ਛਪਵਾ ਲਵੇਗਾ।
ਇਸ ਕਰਦਿਆਂ ਪੂਰਾ ਦਹਾਕਾ ਬੀਤ ਗਿਆ। ਲਿਖਣ ਦੀ ਰਫ਼ਤਾਰ ਵਧੀਆ ਰਹੀ। ਹੁਣ ਤੱਕ ਸੈਕੜਿਆਂ ਦੀ ਗਿਣਤੀ ਵਿੱਚ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਲੇਖ ਲਿਖੇ ਹਨ। ਉਹਨਾਂ ਵਿਚੋਂ ਕੁਝ ਲੇਖ – ਬੁੱਧ ਬਾਣ – ਨਾਂ ਹੇਠ ਛਪੇ, ਕੁੱਝ ਬੁੱਧ ਬੋਲ, ਬੁੱਧ ਚਿੰਤਨ, ਤਾਇਆ ਬਿਸ਼ਨਾ, ਪਿਆਜ਼ ਦੇ ਛਿਲਕੇ, ਮਿੰਦਰ ਮਖੌਲੀਆ, ਇਲਤੀ ਬਾਬਾ ਆਦਿ।
ਕੁੱਝ ਦਿਨ ਪਹਿਲਾਂ ਮੈਂ ਬਲਵੰਤ ਮਾਂਗਟ ਨੂੰ ਕਿਹਾ ਕਿ, ਹੋਰਨਾਂ ਦੀਆਂ ਕਿਤਾਬਾਂ ਛਾਪਦਾ, ਮੇਰੀ ਵੀ ਛਾਪਦੇ।
ਉਹ ਕਹਿੰਦਾ, ਤੁਸੀਂ ਹੁਕਮ ਕਰੋ, ਇਸੇ ਤਰ੍ਹਾਂ ਚਿੰਤਨ ਪ੍ਰਕਾਸ਼ਨ ਵਾਲੇ ਮਾਸਟਰ ਹਰੀਸ਼ ਪੱਖੋਵਾਲ ਜੀ, ਹਾਊਸਿੰਗ ਪ੍ਰਕਾਸ਼ਨ ਵਾਲੇ ਵਿਜੇ ਕੁਮਾਰ ਕਹਿੰਦਾ, ਤੂੰ ਆਪਣਾ ਮੈਟਰ ਦੇ।
ਚਾਰ ਦਿਨ ਪਹਿਲਾਂ ਮੈਂ ਪੰਜਾਬੀ ਦੇ ਨਾਮਵਰ ਸ਼ਾਇਰ ਜਸਵੰਤ ਜ਼ਫ਼ਰ ਜੀ ਫੋਨ ਕੀਤਾ ਕਿ ਮੈਂ ਕਿਤਾਬ ਤਿਆਰ ਕਰ ਰਿਹਾ ਤੁਸੀਂ ਟਾਈਟਲ ਬਣਾ ਦਿਓ।
ਕਿਤਾਬ ਦਾ ਨਾਂ ਹੈ – ਬੁੱਧ ਬਾਣ –
ਉਹਨਾਂ ਨੇ ਕਿਹਾ ਆਪਣੀਆਂ ਕੁਝ ਤਸਵੀਰਾਂ ਘੱਲ ਦਿਓ।
ਉਹਨਾਂ ਨੇ ਆਪਣੀ ਦੇਖ ਰੇਖ ਹੇਠ ਵਿਸ਼ਵ ਜੋਤ ਕੌਰ ਤੋਂ ਇਹ ਟਾਈਟਲ ਬਣਾ ਕੇ ਭੇਜਿਆ ਹੈ।
ਪੰਜਾਬੀ ਸਾਹਿਤ ਦਾ ਮਾਫ਼ੀਆ ਕਿਤਾਬ ਦਾ ਟਾਈਟਲ ਚਿਤਰਕਾਰ ਤੇ ਸ਼ਾਇਰ ਸਵਰਨਜੀਤ ਸਵੀ ਨੇ ਬਣਾਇਆ ਸੀ। ਜੋ ਖੁਰਦ ਬੁਰਦ ਹੋ ਗਿਆ।
ਕਿਉਂਕਿ ਪਿਛਲੇ ਸਮਿਆਂ ਵਿੱਚ ਜ਼ਿੰਦਗੀ ਵਿੱਚ ਬਹੁਤ ਉਤਾਰ ਚੜ੍ਹਾਅ ਦੇਖਣ ਮਿਲੇ।
ਮਿੱਤਰ ਪਿਆਰੇ ਦੁਸ਼ਮਣ ਬਣਦੇ ਦੇਖੇ, ਅਣਜਾਣ ਲੋਕ ਹਮਦਰਦ ਬਣੇ।
ਖ਼ੈਰ ਮੈਨੂੰ ਕਿਸੇ ਉਪਰ ਕੋਈ ਗਿਲਾ ਸ਼ਿਕਵਾ ਨਹੀਂ। ਆਪੋ ਆਪਣੀ ਸੋਚ ਅਤੇ ਵਿਚਾਰਧਾਰਾ ਹੈ।
ਪਰ ਮੈਂ ਲਗਾਤਾਰ ਬੁੱਧ ਬਾਣ ਚਲਾ ਰਿਹਾ ਹਾਂ।
ਇਸ ਪੁਸਤਕ ਦਾ ਟਾਈਟਲ ਤੁਹਾਨੂੰ ਕਿਵੇਂ ਲੱਗਦਾ ਹੈ?
ਆਪਣੀ ਰਾਏ ਜ਼ਰੂਰ ਦਿਓ ਜੀ।
ਬੁੱਧ ਸਿੰਘ ਨੀਲੋਂ
9464370823












