ਰਾਜਸਥਾਨ ਵਿੱਚ ਇਬੋਲਾ ਦੀ ਦਸਤਕ!ਵਾਇਰਸ ਦਾ ਪਹਿਲਾ ਸ਼ੱਕੀ ਕੇਸ ਮਿਲਿਆ

ਨੈਸ਼ਨਲ ਪੰਜਾਬ

ਨਵੀ ਦਿੱਲੀ, 5 ਜੂਨ ,ਬੋਲੇ ਪੰਜਾਬ ਬਿਊਰੋ;

ਰਾਜਸਥਾਨ ਵਿੱਚ ਇਬੋਲਾ ਵਾਇਰਸ ਦਾ ਪਹਿਲਾ ਸ਼ੱਕੀ ਕੇਸ ਮਿਲਿਆ ਹੈ। ਯੁਗਾਂਡਾ ਤੋਂ ਜੈਪੁਰ ਘੁੰਮਣ ਆਈ 19 ਸਾਲਾ ਕੁੜੀ ਵਿੱਚ ਇਬੋਲਾ ਸੰਕਰਮਣ ਵਰਗੇ ਲੱਛਣ ਮਿਲੇ ਹਨ। ਕੁੜੀ ਸ਼ੁੱਕਰਵਾਰ ਸਵੇਰੇ ਏਅਰ ਅਰੇਬੀਆ ਏਅਰਲਾਈਨਜ਼ ਦੀ ਫਲਾਈਟ ਰਾਹੀਂ ਸ਼ਾਰਜਾਹ ਤੋਂ ਜੈਪੁਰ ਪਹੁੰਚੀ।

ਏਅਰਪੋਰਟ ‘ਤੇ ਸਕ੍ਰੀਨਿੰਗ ਦੌਰਾਨ ਉਸ ਚ ਸ਼ੱਕੀ ਲੱਛਣ ਮਿਲੇ। ਉਹ ਰਾਜਸਥਾਨ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵਿੱਚ ਦਾਖਲ ਹੈ। ਉਸਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਫਲਾਈਟ ਵਿੱਚ ਉਸਦੇ ਨਾਲ ਆਏ ਦੂਜੇ ਮੁਸਾਫ਼ਰਾਂ ਨੂੰ ਵੀ ਘਰ ਵਿੱਚ ਹੀ ਵੱਖਰੇ ਰਹਿਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਫਿਲਹਾਲ ਲੜਕੀ ਵਿੱਚ ਇਬੋਲਾ ਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਨਹੀਂ ਹੋਈ ਹੈ। ਇਬੋਲਾ ਸੰਕਰਮਣ ਨਾਲ ਮਿਲਦੇ-ਜੁਲਦੇ ਲੱਛਣ ਪਾਏ ਗਏ ਹਨ।

ਦੱਸ ਦਈਏ ਕਿ ਪੂਰੀ ਦੁਨੀਆ ਵਿੱਚ ਇਬੋਲਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 900 ਹੋ ਗਈ ਹੈ। ਇਸ ਦੇ ਕਾਰਨ ਕਾਂਗੋ ਵਿੱਚ ਪਿਛਲੇ 20 ਦਿਨਾਂ ਵਿੱਚ 200 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਲਈ WHO ਨੇ ਇਸ ਨੂੰ ਗਲੋਬਲ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ ਹੈ। ਦੱਸ ਦਈਏ ਕਿ ਸਿਹਤ ਮੰਤਰਾਲੇ ਨੇ 3 ਜੂਨ ਨੂੰ ਆਪਣੇ ਤਾਜ਼ਾ ਅਪਡੇਟ ਵਿੱਚ ਕਿਹਾ, “ਭਾਰਤ ਵਿੱਚ ਇਬੋਲਾ ਦਾ ਕੋਈ ਕੇਸ ਨਹੀਂ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।