ਤੀਰਥ ਸਿੰਘ ਬਾਸੀ ਦੇ ਪਿਤਾ ਦੀ ਮੌਤ ਤੇ ਪ.ਸ.ਸ.ਫ. ਵੱਲੋਂ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 5 ਜੂਨ,ਬੋਲੇ ਪੰਜਾਬ ਬਿਊਰੋ;

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਸੂਬਾ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਮੱਖਣ ਸਿੰਘ ਵਾਹਿਦਪੁਰੀ, ਸੁਖਵਿੰਦਰ ਸਿੰਘ ਚਾਹਲ, ਹਰਮਨਪ੍ਰੀਤ ਕੌਰ ਗਿੱਲ, ਸੂਬਾ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਅਤੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀਂ ਮੀਤ ਪ੍ਰਧਾਨ ਸਾਥੀ ਤੀਰਥ ਸਿੰਘ ਬਾਸੀ ਦੇ ਪਿਤਾ ਮਾਸਟਰ ਅਵਤਾਰ ਸਿੰਘ ਬਾਸੀ ਦੇ ਸਦੀਵੀ ਵਿਛੋੜਾ ਦੇ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਆਗੂਆਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਦੀ ਆਮਿਕ ਸ਼ਾਂਤੀ ਦੀ ਕਾਮਨਾ ਕੀਤੀ ਗਈ ਹੈ।ਪ.ਸ.ਸ.ਫ. ਦੇ ਸੂਬਾ ਮੀਤ ਪ੍ਰਧਾਨ ਗੁਰਵਿੰਦਰ ਸਸਕੌਰ, ਕਿਸ਼ੋਰ ਚੰਦ ਗਾਜ, ਅਨਿਲ ਕੁਮਾਰ ਗਰਗ, ਕੁਲਦੀਪ ਪੂਰੋਵਾਲ, ਬੋਬਿੰਦਰ ਸਿੰਘ ਵਲੋਂ ਮਿਤੀ 7 ਜੂਨ ਦਿਨ ਐਤਵਾਰ ਨੂੰ ਗੁਰਦਵਾਰਾ ਸਾਹਿਬ ਪੱਤੀ ਨੀਏਵਾਲ ਪਿੰਡ ਬੰਡਾਲਾ ਮੰਝਕੀ (ਜਲੰਧਰ) ਵਿਖੇ ਮਾਸਟਰ ਅਵਤਾਰ ਸਿੰਘ ਜੀ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵਿੱਚ ਆਗੂਆਂ ਨੂੰ ਹਾਜਰੀ ਭਰਨ ਦੀ ਬੇਨਤੀ ਕੀਤੀ ਗਈ ਹੈ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਬਲਵਿੰਦਰ ਭੁੱਟੋ, ਨਿਰਮੋਲਕ ਸਿੰਘ ਹੀਰਾ, ਮਨੋਹਰ ਲਾਲ ਸ਼ਰਮਾ, ਅਮਨਦੀਪ ਸ਼ਰਮਾ, ਗੁਰਦੇਵ ਸਿੰਘ ਸਿੱਧੂ, ਜਸਵੀਰ ਤਲਵਾੜਾ, ਸਿਮਰਜੀਤ ਬਰਾੜ, ਸੁਭਾਸ਼ ਚੰਦਰ, ਚਮਕੌਰ ਸਿੰਘ ਨਾਭਾ, ਅਮਰੀਕ ਸਿੰਘ, ਪ੍ਰੇਮ ਚੰਦ ਆਜ਼ਾਦ, ਗੁਰਪ੍ਰੀਤ ਸਿੰਘ ਮਕੀਮਪੁਰ, ਕੁਲਦੀਪ ਵਾਲੀਆ, ਮਾਲਵਿੰਦਰ ਸਿੰਘ, ਕਰਮ ਸਿੰਘ, ਬਿਮਲਾ ਰਾਣੀ, ਰਾਣੋ ਖੇੜੀ ਗਿੱਲਾਂ, ਸ਼ਰਮੀਲਾ ਦੇਵੀ, ਜਸਵਿੰਦਰ ਸਿੰਘ ਸੋਜਾ, ਪੁਸ਼ਪਿੰਦਰ ਪਿੰਕੀ, ਰਜਿੰਦਰ ਸਿੰਘ ਰਿਆੜ, ਦਰਸ਼ਣ ਚੀਮਾ, ਲਖਵਿੰਦਰ ਖਾਨਪੁਰ, ਜਸਵਿੰਦਰਪਾਲ ਕਾਂਗੜ, ਹਰਨੇਕ ਸਿੰਘ ਗਹਿਰੀ, ਸਰਬਜੀਤ ਸਿੰਘ ਪੱਟੀ, ਜਗਦੀਪ ਸਿੰਘ ਮਾਂਗਟ ਆਦਿ ਆਗੂ ਵੀ ਹਾਜਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।