ਨਵੀ ਦਿੱਲੀ, 8 ਜੂਨ ,ਬੋਲੇ ਪੰਜਾਬ ਬਿਊਰੋ;
INDIA ਬਲਾਕ ਦੀ 2 ਸਾਲ ਬਾਅਦ ਹੋਈ 7ਵੀਂ ਬੈਠਕ ਵਿੱਚ ਸੋਮਵਾਰ ਨੂੰ 25 ਪਾਰਟੀਆਂ ਦੇ ਆਗੂ ਸ਼ਾਮਲ ਹੋਏ। ਦਿੱਲੀ ਵਿੱਚ ਹੋਈ ਇਸ ਬੈਠਕ ਵਿੱਚ ਉੱਧਵ ਠਾਕਰੇ ਅਤੇ ਹੇਮੰਤ ਸੋਰੇਨ ਆਨਲਾਈਨ ਜੁੜੇ, ਜਦਕਿ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਅਖਿਲੇਸ਼ ਯਾਦਵ, ਮਮਤਾ ਬੈਨਰਜੀ, ਸੁਪ੍ਰੀਆ ਸੁਲੇ, ਕਪਿਲ ਸਿੱਬਲ ਸਮੇਤ ਕਈ ਆਗੂ ਸ਼ਾਮਲ ਹੋਏ।
ਬੈਠਕ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ 2 ਘੰਟੇ ਤੋਂ ਵੱਧ ਚੱਲੀ ਇਸ ਬੈਠਕ ਵਿੱਚ 5 ਮੁੱਦਿਆਂ ‘ਤੇ ਸਹਿਮਤੀ ਬਣੀ ਹੈ। NEET ਵਿੱਚ ਦੇਸ਼ ਦੇ ਨੌਜਵਾਨਾਂ ਨਾਲ ਧੋਖਾ ਹੋਇਆ ਹੈ। NEET ਅਤੇ CBSE ਦੀਆਂ ਗੜਬੜੀਆਂ ਲਈ ਸਿੱਖਿਆ ਮੰਤਰੀ ਜ਼ਿੰਮੇਵਾਰ ਹਨ, ਉਹ ਤੁਰੰਤ ਅਸਤੀਫਾ ਦੇਣ।
ਉਨ੍ਹਾਂ ਕਿਹਾ ਕਿ ਗਠਜੋੜ ਹਰ 2 ਮਹੀਨਿਆਂ ਵਿੱਚ ਮਹਿੰਗਾਈ, ਬੇਰੁਜ਼ਗਾਰੀ ਅਤੇ ਆਰਥਿਕਤਾ ਦੇ ਮੁੱਦੇ ‘ਤੇ ਬੈਠਕ ਕਰੇਗਾ। SIR ਅਤੇ ਚੋਣਾਂ ਦੀ ਨਿਰਪੱਖਤਾ ਨੂੰ ਲੈ ਕੇ INDIA ਬਲਾਕ CJI ਨੂੰ ਪੱਤਰ ਵੀ ਲਿਖੇਗਾ। 8 ਅਗਸਤ ਨੂੰ ਅਗਲੀ ਬੈਠਕ ਹੈਦਰਾਬਾਦ ਵਿੱਚ ਹੋਵੇਗੀ। ਮਾਨਸੂਨ ਸੈਸ਼ਨ ਦੌਰਾਨ ਵੀ ਵਿਰੋਧੀ ਧਿਰ ਬੈਠਕਾਂ ਕਰੇਗੀ।












