ਸਰਕਾਰ ਦੇ ਭਰੇ ਖ਼ਜ਼ਾਨੇ ਦੀ ਨਿਕਲੀ ਫੂਕ ,ਪਿਛਲੇ ਦੋ ਮਹੀਨਿਆਂ ਤੋਂ ਨਹੀਂ ਨਸੀਬ ਹੋਈ ਨਾਮਾਤਰ ਉਜਰਤ- ਮਿਡ ਡੇਅ ਮੀਲ ਵਰਕਰ ਯੂਨੀਅਨ

ਚੰਡੀਗੜ੍ਹ ਪੰਜਾਬ

ਅਮ੍ਰਿਤਸਰ, 8 ਜੂਨ ,ਬੋਲੇ ਪੰਜਾਬ ਬਿਊਰੋ;

 ਅੱਜ ਮਿਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾਈ ਜਨਰਲ ਸਕੱਤਰ ਮਮਤਾ ਸ਼ਰਮਾ ਦੀ ਯੋਗ ਅਗਵਾਈ ਹੇਠ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਅਸਥਾਨ ਕੱਥੂ ਨੰਗਲ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਬਲਾਕ ਮਜੀਠਾ ਦੀਆਂ ਵਰਕਰਾਂ ਨੇ ਭਾਗ ਲਿਆ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਮਮਤਾ ਸ਼ਰਮਾ ਨੇ ਦੱਸਿਆ ਕਿ ਬਲਾਕ ਮਜੀਠਾ 1 ਅਤੇ ਮਜੀਠਾ 2 ਵਿੱਚ ਮਿਡ ਡੇਅ ਮੀਲ ਵਰਕਰ ਭੈਣਾਂ ਪਿਛਲੇ 2 ਮਹੀਨਿਆਂ ਦੀ ਤਨਖਾਹ ਤੋਂ ਵਾਂਝਿਆਂ ਹਨ। ਪੰਜਾਬ ਸਰਕਾਰ ਵੱਲੋਂ ਇੰਨਾ ਭੈਣਾਂ ਦਾ ਪਹਿਲਾਂ ਹੀ ਨਿਗੁਣੀ ਤਨਖਾਹ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਕਦੇ ਦਫਤਰੀ ਮੁਲਾਜ਼ਮਾਂ ਵੱਲੋਂ ਕੇਨਰਾ ਬੈਂਕ ਵਿੱਚ ਮਿਡ ਡੇ ਮੀਲ ਵਰਕਰਾਂ ਦੇ ਨਵੇਂ ਖਾਤਿਆਂ ਨੂੰ ਲੈ ਕੇ ਪਿਛਲੇ 2 ਮਹੀਨੀਆਂ ਤੋਂ ਬਹਾਨੇ ਲਗਾਏ ਜਾ ਰਹੇ ਕਿ ਬੀ.ਈ. ਈ.ਓ ਦੇ ਦਸਤਖਤ ਨਹੀਂ ਹੋਏ ਕਦੇ ਬੈਂਕਾਂ ਵਿੱਚ ਖਾਤੇ ਬੰਦ ਦੁਆਰਾ ਖਲਵਾਉਣ ਦਾ ਕਹਿਕੇ ਭੈਣਾਂ ਨੂੰ ਖਜਲ ਖੁਵਾਰ ਕੀਤਾ ਜਾ ਰਿਹਾ। ਰੋਜ਼ਾਨਾ ਦੂਰ ਦੂਰ ਪਿੰਡਾਂ ਤੋਂ ਭੈਣਾਂ ਕਿਰਾਏ ਖਰਚ ਕੇ ਖਾਲੀ ਹੱਥ ਘਰ ਨੂੰ ਵਾਪਿਸ ਮੁੜ ਕੇ ਨਿਰਾਸ਼ ਹੋ ਕੇ ਘਰ ਨੂੰ ਜਾਣ ਨੂੰ ਮਜ਼ਬੂਰ ਹਨ।

ਜਥੇਬੰਦੀ ਦੇ ਆਗੂਆਂ ਨੇ ਚੇਤਾਵਨੀ ਦੇਦਿਆਂ ਕਿਹਾ ਹੈ ਕਿ ਜੇਕਰ ਮਿਡ ਡੇ ਮੀਲ ਦੀ ਵਰਕਰਾਂ ਦੀ ਅਪ੍ਰੈਲ ਅਤੇ ਮਈ ਮਹੀਨੇ ਦੀ ਤਨਖਾਹ ਦੋ ਦਿਨ ਵਿੱਚ ਦਫ਼ਤਰ ਵੱਲੋਂ ਜਾਰੀ ਨਾਂ ਕੀਤੀ ਗਈ ਤਾਂ ਮਿਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ ਵੱਲੋਂ ਬਲਾਕ ਮਜੀਠਾ ਦੇ ਬੀ.ਈ.ਈ.ਓ ਦਫਤਰ ਦਾਂ ਘਿਰਾਓ ਕੀਤਾ ਜਾਵੇਗਾ ਇਸ ਮੌਕੇ ਜਥੇਬੰਦੀ ਦੀ ਆਗੂ ਪਰਮਜੀਤ ਕੌਰ ਲਹਿਰਕਾ ਸੁਖਵੰਤ ਕੌਰ ਹਰਜੀਤ ਕੌਰ ਰਾਜ ਕੋਰ ਕੋਟਲੀ ਢੋਲੇ ਸ਼ਾਹ ਸੁਖਵਿੰਦਰ ਕੌਰ ਮਾਂਗੇ ਕੰਵਲਜੀਤ ਕੌਰ ਮਹਿਲਾ ਵਾਲਾਂ ਨਰਿੰਦਰ ਕੌਰ ਪਰਮਜੀਤ ਕੌਰ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।