ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਰਜਿ) ਬਲਾਕ ਮੋਰਿੰਡਾ ਵੱਲੋਂ ਐਸਡੀਐਮ ਨੂੰ ਦਿੱਤਾ ਮੰਗ ਪੱਤਰ

ਪੰਜਾਬ

ਮੁੱਖ ਮੰਤਰੀ ਵੱਲੋਂ 5 ਜੂਨ ਨੂੰ ਕੀਤਾ ਫੈਸਲੇ ਲਾਗੂ ਕਰਨ ਦੀ ਮੰਗ


ਮੋਰਿੰਡਾ,16, ਜੂਨ ,ਬੋਲੇ ਪੰਜਾਬ ਬਿਊਰੋ;

ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਇਫਟੂ ਦੀ ਜਿਲ੍ਹਾਂ ਰੋਪੜ ਕਮੇਟੀ ਦੇ ਫੈਸਲੇ ਮੁਤਾਬਕ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਬਲਾਕ ਮੋਰਿੰਡਾ ਦੇ ਪ੍ਰਧਾਨ ਜਸਪਾਲ ਸਿੰਘ ਚਲਾਕੀ ਦੀ ਅਗਵਾਈ ਹੇਠ ।ਮਿਸਤਰੀਆਂ ਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਅਤੇ 5 ਜੂਨ ਨੂੰ ਵੈਲਫੇਅਰ ਬੋਰਡ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਵੱਲੋਂ ਕੀਤੇ ਫੈਸਲਿਆਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਸਥਾਨਕ ਐਸ ਡੀ ਐਮ ਮੋਰਿੰਡਾ ਨੂੰ ਮੰਗ ਪੱਤਰ ਦਿੱਤਾ ਗਿਆ। ਇਫਟੂ ਦੇ ਜ਼ਿਲ੍ਹਾ ਸਕੱਤਰ ਮਲਾਗਰ ਖਮਾਣੋ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਦੀ ਦੀਆਂ ਰਜਿਸਟ੍ਰੇਸ਼ਨ ਕਰਨ, ਲੇਬਰ ਭਲਾਈ ਕੈਂਪ ਲਾਉਣ ,ਮਜ਼ਦੂਰਾਂ ਦੇ ਪੈਨਸ਼ਨ ,ਵਜੀਫੇ , ਮੈਡੀਕਲ ਕਲੇਮ ਕੇਸਾਂ ਸਮੇਤ ਲੇਬਰ ਚੌਂਕ ਵਿੱਚ ਪੀਣ ਵਾਲੇ ਪਾਣੀ, ਬਿਜਲੀ, ਬੈਠਣ ਲਈ ਬੈਂਚ ,ਆਦਿ ਦਾ ਪ੍ਰਬੰਧ ਕਰਨ ਲਈ ਮੰਗ ਪੱਤਰ ਦਿੱਤਾ ਗਿਆ। ਇਹਨਾਂ ਦੱਸਿਆ ਕਿ 5 ਜੂਨ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ ਵੈਲਫੇਅਰ ਬੋਰਡ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਕਿਰਤ ਭਵਨ ਮੋਹਾਲੀ ਵਿਖੇ ਹੋਈ ਸੀ। ਜਿਸ ਦੌਰਾਨ ਮੁੱਖ ਮੰਤਰੀ ਵੱਲੋਂ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਲੇਬਰ ਦੀ ਫਰੀ ਰਜਿਸਟਰੇਸ਼ਨ ਕਰਨ ,ਨਿਊ ਕਰਨ, ਲੇਬਰ ਚੌਂਕਾਂ ਵਿੱਚ ਬੁਨਿਆਦੀ ਸਹੂਲਤਾਂ ਦੇਣ ਸਬੰਧੀ ਫੈਸਲੇ ਕੀਤੇ ਗਏ ਸਨ। ਜਿਸ ਨੂੰ ਅਮਲੀ ਰੂਪ ਦੇ ਵਿੱਚ ਲਾਗੂ ਕਰਨ ਲਈ ਇਫਟੂ ਵੱਲੋਂ ਡਿਪਟੀ ਕਮਿਸ਼ਨ ਤੋਂ ਇਲਾਵਾ ਸਬ ਡਵੀਜ਼ਨਾਂ ਦੇ ਮੈਜਿਸਟਰੇਟਾਂ ਨੂੰ ਮੰਗ ਪੱਤਰ ਦਿੱਤੇ ਗਏ। ਇਹਨਾਂ ਦੱਸਿਆ ਕਿ ਕਿਰਤ ਵਿਭਾਗ ਦੇ ਦਫਤਰ ਰੋਪੜ ਵਿਖੇ ਲੰਮੇ ਸਮੇਂ ਤੋਂ ਉਸਾਰੀ ਨਾਲ ਸੰਬੰਧਿਤ ਮਜ਼ਦੂਰਾਂ ਦੇ ਕੇਸ ਲਟਕੇ ਪਏ ਹਨ। ਬਲਾਕ ਮੋਰਿੰਡਾ ਸਮੇਤ ਹੋਰਨਾਂ ਬਲਾਕਾ ਵਿੱਚ ਸੈਂਕੜੇ ਪੈਨਸ਼ਨ ਦੇ ਕੇਸ ਭੇਜੇ ਜਾ ਚੁੱਕੇ ਹਨ ਪਰੰਤੂ ਅੱਜ ਤੱਕ ਇੱਕ ਵੀ ਮਜ਼ਦੂਰ ਨੂੰ ਪੈਨਸ਼ਨ ਨਹੀਂ ਲੱਗੀ। ਇਥੋਂ ਤੱਕ ਕਿਰਤ ਵਿਭਾਗ ਦੇ ਅਧਿਕਾਰੀ ਕਾਗਜਾਂ ਵਿੱਚ ਹੀ ਕੈਂਪ ਸ਼ੋਅ ਕਰ ਦਿੰਦੇ ਹਨ। ਜਦੋਂ ਕਿ ਇਹ ਹਕੀਕਤ ਵਿੱਚ ਇਹ ਕੈਂਪ ਨਹੀਂ ਲਾਏ ਜਾਂਦੇ। ਲੇਬਰ ਦੀ ਰਜਿਸਟ੍ਰੇਸ਼ਨ ਸਬੰਧੀ ਅਧਿਕਾਰੀਆਂ ਨੂੰ ਲਿਖਤੀ ਰੂਪ ਚ ਦੱਸਿਆ ਗਿਆ ਹੈ ਕਿ ਯੂਨੀਅਨ ਇਸ ਦਾ ਪ੍ਰਬੰਧ ਕਰੇਗੀ। ਕਿਰਤ ਵਿਭਾਗ ਦੇ ਅਧਿਕਾਰੀ ਪੂਰੇ ਅਮਲੇ ਸਮੇਤ ਇਹ ਕੈਂਪਾਂ ਵਿੱਚ ਸ਼ਾਮਿਲ ਹੋਣ, ਇਸ ਮੌਕੇ ਮੋਰਿੰਡਾ ਦੇ ਤਹਿਸੀਲਦਾਰ ਵੱਲੋਂ ਮੰਗ ਪੱਤਰ ਹਾਸਿਲ ਕੀਤਾ ਗਿਆ। ਉਹਨਾਂ ਭਰੋਸਾ ਦਿੱਤਾ ਕਿ ਇਹ ਮੰਗ ਪੱਤਰ ਐਸਡੀਐਮ ਨੂੰ ਭੇਜ ਦਿੱਤਾ ਜਾਵੇਗਾ ।ਇਸ ਮੌਕੇ ਫੌਜੀ ਪ੍ਰਕਾਸ਼ ਸਿੰਘ ਬੰਗੀਆ ,ਅਵਤਾਰ ਸਿੰਘ, ਰਣਵੀਰ ਸਿੰਘ ਸਰਾਣਾ, ਗੁਰਮੀਤ ਸਿੰਘ ਕਾਂਝਲਾ, ਨਿਰਮਲ ਸਿੰਘ ਮੋਰਿੰਡਾ, ਸੁਖਰਾਮ, ਰੁਪਿੰਦਰ ਸਿੰਘ ਆਦਿ ਆਗੂ ਹਾਜਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।